Saturday , 26 May 2018
Breaking News
You are here: Home » INTERNATIONAL NEWS » ਟੈਕਨਾਲੋਜੀ ਨੂੰ ਵਿਨਾਸ਼ ਦਾ ਨਹੀਂ ਵਿਕਾਸ ਦਾ ਸਾਧਨ ਬਣਾਇਆ ਜਾਵੇ : ਮੋਦੀ

ਟੈਕਨਾਲੋਜੀ ਨੂੰ ਵਿਨਾਸ਼ ਦਾ ਨਹੀਂ ਵਿਕਾਸ ਦਾ ਸਾਧਨ ਬਣਾਇਆ ਜਾਵੇ : ਮੋਦੀ

ਦੁਬਈ, 11 ਫਰਵਰੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤਕਨੀਕ ਨੂੰ ਵਿਨਾਸ਼ ਦੀ ਬਜਾਏ ਵਿਕਾਸ ਦਾ ਸਾਧਨ ਬਣਾਉਣ। ਪ੍ਰਧਾਨ ਮੰਤਰੀ ਯੂਏਈ ਦੌਰੇ ਦੌਰਾਨ ਐਤਵਾਰ ਨੂੰ ਵਰਲਡ ਗਵਰਨਮੈਂਟ ਸਮਿਟ ਨੂੰ ਸੰਬੋਧਨ ਕਰ ਰਹੇ ਸਨ। 6ਵੇਂ ਵਰਲਡ ਗਵਰਨਮੈਂਟ ਸਮਿਟ ’ਚ ਉਹ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਮਿਟ ਦੀ ਸ਼ੁਰੂਆਤ ‘ਚ ਭਰਤਨਾਟਿਅਮ ਦੀ ਪ੍ਰਸਤੁਤੀ ਵੀ ਹੋਈ। ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ‘ਆਧਾਰ’ ਰਾਹੀਂ 8 ਅਰਬ ਡਾਲਰ ਦੀ ਬਚਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟੇਮ ਸੇਲਸ ਤੇ ਰੀ-ਜਨਰੇਸ਼ਨ ਤਕਨੀਕ ਵਰਗੀਆਂ ਵਿਗਿਆਨਕ ਉਪਲ¤ਬਧੀਆਂ ਨੇ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਹੀ ਨਹੀਂ ਬਲਕਿ ਕ¤ਟੇ ਗਏ ਅੰਗਾਂ ਦੇ ਵੀ ਉਪਚਾਰ ਦਾ ਰਸਤਾ ਦਿਖਾਇ੍ਯਆ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨਾਲਾਜੀ ਨਾਲ ਵਿਚਾਰ ਦੀ ਗਤੀ ‘ਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਇਸ ਨਾਲ ਆਮ ਆਦਮੀ ਨੂੰ ਆਤਮਨਿਰਭਰ ਹੋਣ ’ਚ ਬਹੁਤ ਮਦਦ ਮਿਲੀ ਹੈ। ਤਕਨੀਕ ਦੇ ਪ੍ਰਸਾਰ ਨੇ ਆਮ ਆਦਮੀ ਦਾ ਸਸ਼ਕਤੀਕਰਨ ਕੀਤਾ ਹੈ ਤੇ ਇਸ ਨੂੰ ‘ਮਿਨੀਮਮ ਗਵਰਮੈਂਟ, ਮੈਕਸੀਮਮ ਗਵਰਮੈਂਟ‘ ਨੇ ਉਤਸ਼ਾਹਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਚਾਰ ਕ੍ਰਾਂਤੀ ਦੇ ਸਫਰ ‘ਚ ਸਿਰਫ 200 ਸਾਲ ਲ¤ਗੇ ਤੇ ਉਸ ਤੋਂ ਡਿਜੀਟਲ ਕ੍ਰਾਂਤੀ ਦਾ ਸਫਰ ਕੁਝ ਹੀ ਸਾਲਾਂ ‘ਚ ਤੈਅ ਹੋ ਗਿਆ। ਦੁਬਈ ਦਾ ਉਦਾਹਰਨ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਤਕਨੀਕ ਦੀ ਵਰਤੋਂ ਸਾਨੂੰ ਵਿਕਾਸ ਦੇ ਲਈ ਕਰਨੀ ਚਾਹੀਦੀ ਹੈ ਨਾ ਕਿ ਵਿਨਾਸ਼ ਲਈ। ਇਹ ਇਕ ਜਾਦੂ ਦੀ ਤਰ੍ਹਾਂ ਹੈ, ਇਸ ਨਾਲ ਰੇਗਿਸਤਾਨ ਨੂੰ ਵੀ ਬਦਲਿਆ ਜਾ ਸਕਦਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਿਕਾਸ ਦੇ ਬਾਵਜੂਦ ਗਰੀਬੀ ਤੇ ਕੁਪੋਸ਼ਨ ਨੂੰ ਅਜੇ ਵੀ ਖਤਮ ਕਰਨਾ ਬਾਕੀ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਤੇ ਸਮਾਂ ਮਿਜ਼ਾਇਲਾਂ ਤੇ ਬੰਬਾਂ ‘ਚ ਨਿਵੇਸ਼ ਕਰ ਰਹੇ ਹਾਂ। ਇਸ ਦਾ ਮਤਲਬ ਵਿਕਾਸ ਨਾਲ ਹੈ ਨਾ ਕਿ ਵਿਨਾਸ਼ ਨਾਲ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮੰਤਰ ‘ਸਭ ਦਾ ਸਾਥ, ਸਭ ਦਾ ਵਿਕਾਸ’ ਹੈ।ਭਾਰਤ ’ਚ ਡਿਜੀਟਲ ਪੇਮੈਂਟ ਦੀ ਕ੍ਰਾਂਤੀ ਹੋ ਰਹੀ ਹੈ। ਮੋਦੀ ਨੇ ਕਿਹਾ ਕਿ ਦੇਸ਼ ‘ਚ ਚ¤ਲ ਰਹੇ ਇੰਫ੍ਰਾਸਟ੍ਰਕਚਰ ਤੇ ਦੂਜੇ ਵਿਕਾਸ ਪ੍ਰੋਗਰਾਮਾਂ ਦੀ ਮੈਂ ਆਪ ਹਰ ਮਹੀਨੇ ਸਮੀਖਿਆ ਕਰਦਾ ਹਾਂ।ਇਸ ’ਚ ਸਬੰਧਿਤ ਸੂਬੇ ਤੇ ਕੇਂਦਰ ਸਰਕਾਰ ਦੇ ਮੰਤਰਾਲੇ ਨਾਲ ਜੁੜਦੇ ਹਨ।

Comments are closed.

COMING SOON .....
Scroll To Top
11