Thursday , 27 February 2020
Breaking News
You are here: Home » BUSINESS NEWS » ਟੈਂਪੂ ‘ਚ ਕਾਲਾ ਬਜ਼ਾਰੀ ਲਈ ਲਿਆਂਦੇ 52 ਸਿਲੰਡਰਾਂ ਸਮੇਤ ਦੋਸ਼ੀ ਕਾਬੂ

ਟੈਂਪੂ ‘ਚ ਕਾਲਾ ਬਜ਼ਾਰੀ ਲਈ ਲਿਆਂਦੇ 52 ਸਿਲੰਡਰਾਂ ਸਮੇਤ ਦੋਸ਼ੀ ਕਾਬੂ

ਲੁਧਿਆਣਾ, 20 ਜਨਵਰੀ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਨੀਚੀ ਮੰਗਲੀ ਰੋਡ ਤੇ ਨਾਕੇਬੰਦੀ ਦੌਰਾਨ ਛੋਟੇ ਹਾਥੀ ਟੈਂਪੂ ਸਵਾਰ ਕਰਿੰਦੇ ਨੂੰ ਕਾਲਾ ਬਜ਼ਾਰੀ ਲਈ ਲਿਆਂਦੇ 52 ਨਜਾਇਜ ਘਰੇਲੂ ਸਿਲੰਡਰਾ ਸਮੇਤ ਕਾਬੂ ਕੀਤਾ ਹੈ ਜਿਦੇ ਵਿਚੋਂ 10 ਸਿਲੰਡਰ ਕਮਰਸ਼ੀਅਲ ਦਸੇ ਜਾ ਰਹੇ ਹਨ। ਏ ਸੀ ਪੀ ਕ੍ਰਾਈਮ 2 ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਸੀ ਆਈ ਏ 2 ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਨੀਚੀ ਮੰਗਲੀ ਇਲਾਕੇ ਚ ਇਕ ਵਿਅਕਤੀ ਭਾਰੀ ਮਾਤਰਾ ਚ ਵੱਡੇ ਘਰੇਲੂ ਸਿਲੰਡਰਾ ਦੀ ਕਾਲਾ ਬਜ਼ਾਰੀ ਵੱਡੇ ਸਤਰ ਤੇ ਕਰ ਰਿਹਾ ਹੈ ਅਤੇ ਉਹ ਵੱਡੇ ਤੋਂ ਛੋਟੇ ਸਿਲੰਡਰਾ ਵਿਚ ਵੀ ਗੈਸ ਰਿਫਲਿੰਗ ਕਰਦਾ ਹੈ ਅਤੇ ਉਕਤ ਵਿਅਕਤੀ ਅੱਜ ਇਲਾਕੇ ਸਿਲੰਡਰ ਕਾਲਾ ਬਜ਼ਾਰੀ ਕਰਨ ਲਈ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਨੀਚੀ ਮੰਗਲੀ ਰੋਡ ਤੇ ਨਾਕੇਬੰਦੀ ਦੌਰਾਨ ਉਕਤ ਟੈਂਪੂ ਸਵਾਰ ਵਿਅਕਤੀ ਨੂੰ ਭਾਰੀ ਮਾਤਰਾ ਚ ਨਜਾਇਜ ਸਿਲੰਡਰਾ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਸਾਹਨੇਵਾਲ ਦੇ ਕੋਹਾੜਾ ਰੋਡ ਨਿਵਾਸੀ ਪ੍ਰਿਥੀਰਾਜ ਉਰਫ ਰਾਜ ਵਜੋਂ ਹੋਈ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Comments are closed.

COMING SOON .....


Scroll To Top
11