Monday , 20 January 2020
Breaking News
You are here: Home » HEALTH » ਟੈਂਕਰ ‘ਤੇ ਡਿੱਗਿਆ ਕਿੱਕਰ ਦਾ ਦਰੱਖਤ -ਜਾਨੀ ਨੁਕਸਾਨ ਤੋਂ ਬਚਾਅ

ਟੈਂਕਰ ‘ਤੇ ਡਿੱਗਿਆ ਕਿੱਕਰ ਦਾ ਦਰੱਖਤ -ਜਾਨੀ ਨੁਕਸਾਨ ਤੋਂ ਬਚਾਅ

ਅੱਪਰਾ, 18 ਨਵੰਬਰ (ਲਾਲਕਮਲ)- ਕਸਬਾ ਅੱਪਰਾ ਵਿੱਚ ਅੱਜ ਉਸ ਸਮੇਂ ਭਾਰੀ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਜਦੋਂ ਇੱਕ ਐਫ ਸੀ ਆਈ ਦੇ ਸਟੋਰ ਤੋਂ ਝੋਨਾਂ ਲੈ ਕੇ ਚੱਲੇ ਟੈਂਕਰ ਤੇ ਇੱਕ ਕਿੱਕਰ ਦਾ ਦਰੱਖਤ ਡਿੱਗ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਟੈਂਕਰ ਦੇ ਸਹਾਇਕ ਡਰਾਇਵਰ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਟੈਂਕਰ ਅੱਪਰਾ ਸਵੀਟਸ ਕੋਲ ਪੁੰਹਚਿਆ ਤਾਂ ਅਚਾਨਕ ਇੱਕ ਕਿੱਕਰ ਦਾ ਦਰੱਖਤ ਉਹਨਾਂ ਦੇ ਟੈਂਕਰ ਤੇ ਡਿੱਗ ਗਿਆ ਜਿਸ ਨਾਲ ਟੈਂਕਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਵਲੋਂ ਸਿਵਲ ਹਸਪਤਾਲ ਅੱਪਰਾ ਵਿੱਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ ਮੌਕੇ ਤੇ ਅੱਪਰਾ ਪੁਲਿਸ ਚੌਕੀਂ ਦੇ ਏ ਐਸ ਆਈ ਗੁਰਦੀਸ ਰਾਮ ਸਮੇਤ ਪੁਲਿਸ ਪਾਰਟੀ ਪੁੰਹਚੇ ਅਤੇ ਉਹਨਾਂ ਨੇ ਆ ਕੇ ਰੁਕੇ ਹੋਏ ਟਰੈਫਿਕ ਨੂੰ ਚਾਲੂ ਕਰਵਾਇਆ।

Comments are closed.

COMING SOON .....


Scroll To Top
11