Thursday , 23 May 2019
Breaking News
You are here: Home » PUNJAB NEWS » ਟੀਮ ਜਟਾਣਾਂ ਵੱਲੋਂ ਜੰਗੀ ਪੱਧਰ ’ਤੇ ਯੂਥ ਕਾਂਗਰਸ ਦੀ ਭਰਤੀ ਸ਼ੁਰੂ

ਟੀਮ ਜਟਾਣਾਂ ਵੱਲੋਂ ਜੰਗੀ ਪੱਧਰ ’ਤੇ ਯੂਥ ਕਾਂਗਰਸ ਦੀ ਭਰਤੀ ਸ਼ੁਰੂ

ਤਲਵੰਡੀ ਸਾਬੋ, 16 ਨਵੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਸਰਕਾਰ ਦੇ ਮੁਖ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾਂ ਦੀ ਯੋਗ ਅਗਵਾਈ ਵਿਚ ਉਨ੍ਹਾਂ ਦੇ ਨਿਜੀ ਸਲਾਹਕਾਰ ਸ. ਰਣਜੀਤ ਸਿੰਘ ਸੰਧੂ ਅਤੇ ਤਲਵੰਡੀ ਸਾਬੋ ਤੋਂ ਪਾਰਟੀ ਦੇ ਹਲਕਾ ਪ੍ਰਧਾਨ ਸ. ਕ੍ਰਿਸਨ ਸਿੰਘ ਭਾਗੀਵਾਂਦਰ ਵਲੋਂ ਯੂਥ ਕਾਂਗਰਸ ਦੀ ਭਰਤੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਰਣਜੀਤ ਸਿੰਘ ਸੰਧੂ ਨੇ ਦਸਿਆ ਕਿ ਹਰ ਚਾਰ ਸਾਲ ਬਾਅਦ ਹੋਣ ਵਾਲੀ ਆਮ ਚੋਣ ਵਿਚ ਇਸ ਵਾਰ ਲੋਕ ਸਭਾ ਪ੍ਰਧਾਨ ਦੀ ਥਾਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜੋ ਕਿ ਯੂਥ ਕਾਂਗਰਸ ਦੀ ਚਲ ਰਹੀ ਭਰਤੀ ਪ੍ਰਕਿਰਿਆ ਤੋਂ ਬਾਅਦ ਜਨਵਰੀ ਵਿਚ ਸੰਪੰਨ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਭਰਤੀ ਪ੍ਰਕਿਰਿਆ ਦੌਰਾਨ ਅਠਾਰਾਂ ਤੋਂ ਪੈਂਤੀ ਸਾਲ ਤਕ ਦਾ ਨੌਜਵਾਨ ਵਰਗ 15 ਦਸੰਬਰ 2018 ਤਕ ਆਪਣੇ ਫਾਰਮ ਭਰਕੇ ਪਾਰਟੀ ਮੈਂਬਰ ਬਣ ਸਕਦਾ ਹੈ। ਪਾਰਟੀ ਦੇ ਬਲਾਕ ਪ੍ਰਧਾਨ ਸ. ਕ੍ਰਿਸ਼ਨ ਸਿੰਘ ਭਾਗੀ ਵਾਂਦਰ ਨੇ ਦਸਿਆ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਨੌਜਵਾਨ ਵਰਗ ਵਡੀ ਪਧਰ ਤੇ ਪਾਰਟੀ ਨਾਲ ਜੁੜ ਰਿਹਾ ਹੈ।ਇਸ ਸਮੇਂ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸ. ਮਨਦੀਪ ਸਿੰਘ ਨੰਬਰਦਾਰ ਨੰਗਲਾ, ਸ. ਜੋਗਿੰਦਰ ਸਿੰਘ ਜਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ. ਗੁਰਸੇਵਕ ਸਿੰਘ ਗਹਿਲੇਵਾਲਾ ਅਤੇ ਸ. ਸ਼ੁਭਦੀਪ ਸਿੰਘ ਗਹਿਲੇਵਾਲਾ ਹਾਜ਼ਰ ਸਨ।

Comments are closed.

COMING SOON .....


Scroll To Top
11