ਟਾਂਡਾ ਉੜਮੁੜ, 18 ਸਤੰਬਰ (ਪੰਜਾਬ ਟਾਇਮਜ ਬਿਊਰੋ)- ਅਜ ਦੁਪਹਿਰ ਕਰੀਬ 1 ਵਜੇ ਦੇ ਕਰੀਬ ਜਾਜਾ ਬਾਈਪਾਸ ਨਜ਼ਦੀਕ ਚਾਹਲ ਗੰਨ ਹਾਊਸ ‘ਚ ਗੋਲੀਆਂ ਚਲਣ ਕਾਰਨ ਅਚਾਨਕ ਸਨਸਨੀ ਫੈਲ ਗਈ। ਦਸ ਦਈਏ ਕਿ ਗੋਲੀਆਂ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਦੇ ਨੌਜਵਾਨ ਪੁਤਰ ਅਮਨਪ੍ਰੀਤ ਸਿੰਘ ਵਲੋਂ ਚਲਾਈਆਂ ਗਈਆਂ ਜਿਸਦੀ ਪੁਸ਼ਟੀ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਡੀ. ਐਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿਲ ਨੇ ਕੀਤੀ ਹੈ। ਇਸ ਗੋਲੀ ਕਾਂਡ ‘ਚ ਇਕ ਐਨ .ਆਰ .ਆਈ . ਔਰਤ ਦੀ ਮੌਤ ਹੋ ਗਈ ਜਦਕਿ ਉਸ ਦੀ ਭਰਜਾਈ ਗੋਲੀ ਲਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਪਤਨੀ ਗੁਰਮਿੰਦਰ ਸਿੰਘ ਨਿਵਾਸੀ ਪਿਪਲਾਂਵਾਲੀ ਹੁਸ਼ਿਆਰਪੁਰ ਦੇ ਰੂਪ ‘ਚ ਹੋਈ ਹੈ।