Friday , 24 November 2017
Breaking News
You are here: Home » BUSINESS NEWS » ਟਰੱਸਟ ਦੁਆਰਾ ਜ਼ਰੂਰਤਮੰਦ ਵਿਦਿਆਰਥਣ ਦੀ ਵਿੱਤੀ ਸਹਾਇਤਾ

ਟਰੱਸਟ ਦੁਆਰਾ ਜ਼ਰੂਰਤਮੰਦ ਵਿਦਿਆਰਥਣ ਦੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 12 ਸਤੰਬਰ (ਸੁਰਿੰਦਰ ਚੱਠਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)ਦੇ ਮੈਨੇਜਿੰਗ ਟਰੱਸਟੀ ਤੇ ਉੱਘੇ ਬਿਜਨਸਮੈਨ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਤੇ ਗੀਤਸ਼ੀਲ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਕਾਈ ਦੁਆਰਾ ਜਰੂਰਤਮੰਦ ਵਿਦਿਆਰਥਣ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਕੀਤੀ ਗਈ। ਗੁਰੂ ਨਾਨਕ ਕਾਲਜ਼ ਫਾਰ ਗਰਲਜ਼ ਦੀ ਬੀ.ਐੱਸ.ਬੀ (ਭਾਗ ਦੂਜਾ) ਦੀ ਵਿਦਿਆਰਥਣ ਅਕਾਕਸ਼ਾਂ ਨੂੰ ਡਾ. ਐੱਸ.ਪੀ. ਸਿੰਘ ਓਬਰਾਏ ਦੀ ਨੇਕ ਕਿਰਤ ਕਮਾਈ ਵਿੱਚੋਂ ਭੇਜੀ ਗਈ 10,000/- ਰੁਪਏ ਦੀ ਰਾਸ਼ੀ ਦਾ ਚੈੱਕ ਸੰਸਥਾ ਦੇ ਜਿਲ੍ਹਾ ਦਫਤਰ ਵਿੱਚੋ ਸੌਂਪਦਿਆਂ ਟਰੱਸਟ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੰਧੂ ਨੇ ਜਿੱਥੇ ਡਾ. ਓਬਰਾਏ ਦੇ ਲੋਕ ਭਲਾਈ ਕਾਰਜਾਂ ਤੇ ਚਾਨਣਾਂ ਪਾਇਆ ਉੱਥੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਇਸ ਉਦੱਮ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਮਿੰਦਰ ਸਿੰਘ, ਡਾ. ਦਵਿੰਦਰ ਸਿੰਘ ਸੋਢੀ, ਜਸਪਾਲ ਸਿੰਘ, ਸੁਦਰਸ਼ਨ ਕੁਮਾਰ ਸਿਡਾਨਾ, ਸੰਜੀਵ ਕੁਮਾਰ, ਦਵਿੰਦਰ ਸਿੰਘ ਢਿੱਲੋਂ ਤੇ ਕੰਪਿਊਟਰ ਟੀਚਰ ਕੁਲਵੰਤ ਕੌਰ ਆਦਿ ਮੌਜੂਦ ਸਨ।

Comments are closed.

COMING SOON .....
Scroll To Top
11