Friday , 19 April 2019
Breaking News
You are here: Home » INTERNATIONAL NEWS » ਟਰੰਪ ਟੀਮ ਵੱਲੋਂ 10 ਮਿਲੀਅਨ ਡਾਲਰ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਇਕੱਠਾ ਕਰਨ ਦਾ ਕੀਰਤੀਮਾਨ

ਟਰੰਪ ਟੀਮ ਵੱਲੋਂ 10 ਮਿਲੀਅਨ ਡਾਲਰ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਇਕੱਠਾ ਕਰਨ ਦਾ ਕੀਰਤੀਮਾਨ

image ਵਾਸ਼ਿੰਗਟਨ ਡੀ.ਸੀ., 30 ਜੂਨ- ਰਿਪਬਲਿਕਨ ਰਾਸ਼ਟਰੀ ਕਮੇਟੀ ਵੱਲੋਂ ਰਾਸ਼ਟਰਪਤੀ ਟਰੰਪ ਦੇ ਜਿੱਤਣ ਤੋਂ ਬਾਅਦ ਇਕ ਫੰਡ ਇਕੱਠ ਰਾਤਰੀ ਭੋਜ ਦਾ ਆਯੋਜਨ ਟਰੰਪ ਅੰਤਰਰਾਸ਼ਟਰੀ ਹੋਟਲ ਵਾਸ਼ਿਗਟਨ ਡੀ.ਸੀ. ਵਿਖੇ ਕੀਤਾ ਗਿਆ ਹੈ। ਜਿੱਥੇ ਇਸ ਫੰਡ ਨੂੰ ਇਕੱਠਾ ਕਰਨ ਲਈ ਟਰੰਪ ਦੇ ਕਰੀਬੀ ਦੋਸਤਾਂ ਅਤੇ ਟੀਮ ਮੈਂਬਰਾਂ ਨੇ ਖੁੱਲ੍ਹ ਕੇ ਹਮਾਇਤ ਕੀਤੀ। ਉੱਥੇ ਟਰੰਪ ਐਡਮਿਨਿਸਟਰੇਸ਼ਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਕਿ ਭਵਿੱਖ ਵਿੱਚ ਟਰੰਪ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ। ਮੁੱਖ ਤੌਰ ’ਤੇ ਇਸ ਰਾਤਰੀ ਭੋਜ ਵਿੱਚ ਮਾਈਕਲ ਕੋਹਨ ਅਟਾਰਨੀ ਰਾਸ਼ਟਰਪਤੀ ਟਰੰਪ ਵਿਲਬਰ ਸੈਕਟਰੀ ਕਾਮਰਸ, ਰਿਵਰਸ ਪਰੀਬਸ ਰਾਸ਼ਟਰਪਤੀ ਦਾ ਚੀਫ਼ ਆਫ਼ ਸਟਾਫ਼, ਸੈਨੇਟਰ ਪਾਲ ਰੈਡ, ਉਮਰੋਸਾ ਮਿੰਗਲੁਟ ਵਾਈਟ ਹਾਊਸ ਦੇ ਪ੍ਰਸਾਰ ਡਾਇਰੈਕਟਰ ਸ਼ਾਮਲ ਹੋਏ। ਇਨ੍ਹਾਂ ਵੱਲੋਂ ਪੂਰੀ ਰੂਪ-ਰੇਖਾ ਦੀ ਜਾਣਕਾਰੀ ਨੂੰ ਵਿਚਾਰਿਆ ਅਤੇ ਭਵਿੱਖ ਦੀ ਨੀਤੀ ਨੂੰ ਨਿਪਟਣ ਅਤੇ ਸੁਧਾਰਨ ਤੇ ਜ਼ੋਰ ਦਿੱਤਾ ਗਿਆ ਹੈ। ਟਰੰਪ ਦੀ ਰਾਸ਼ਟਰੀ ਟੀਮ ਦੇ ਸਿੱਖ ਆਗੂ ਜੱਸੀ ਸਿੰਘ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਵਿੱਚ ਵਾਈਟ ਹਾਊਸ ਦੇ ਸਟਾਫ਼ ਅਤੇ ਅਹਿਮ ਅਹੁਦਿਆਂ ਤੇ ਬੈਠੇ ਦਿੱਗਜ਼ਾਂ ਨੂੰ ਤਬਦੀਲ ਕਰਨ ਤੋਂ ਬਗੈਰ ਟਰੰਪ ਪ੍ਰਸ਼ਾਸਨ ਵਧੀਆ ਕਰਨ ਵਿੱਚ ਸਫ਼ਲ ਨਹੀਂ ਹੈ। ਸੋ ਇਸ ਸਬੰਧੀ ਗੰਭੀਰਤਾ ਨਾਲ ਫੈਸਲਾ ਲੈਣਾ ਸਮੇਂ ਦੀ ਲੋੜ ਹੈ। ਸਾਜਿਦ ਤਰਾਰ ਨੇ ਕਿਹਾ ਕਿ ਪਹਿਲਾਂ ਅਮਰੀਕਾ ਦੇ ਅਵਾਮ ਦੀਆਂ ਆਸਾਂ ’ਤ ਖ਼ਰਾ ਉਤਰਨਾ ਜ਼ਰੂਰੀ ਹੈ, ਸੋ ਜੋ ਵਾਅਦੇ ਰਾਸ਼ਟਪਰਤੀ ਚੋਣ ਸਮੇਂ ਕੀਤੇ ਸਨ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਤੋਂ ਬਗੈਰ ਅਗਾਂਹ ਨਹੀਂ ਤੁਰਿਆ ਜਾ ਸਕਦਾ। ਸਮੁੱਚੀ ਟੀਮ ਨੇ ਸਹਿਮਤੀ ਪ੍ਰਗਟਾਈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਕਾਫੀ ਕੁਝ ਕਰਨਾ ਜ਼ਰੂਰੀ ਹੈ, ਜਿਸ ਲਈ ਨੀਤੀ ਬਣਾ ਲਈ ਹੈ ਸਿਰਫ਼ ਐਕਸ਼ਨ ਕਰਨਾ ਬਾਕੀ ਹੈ ਜਿਸ ਲਈ ਅੱਜ ਮੁੱਦਿਆਂ ਤਹਿਤ ਵਿਚਾਰਾਂ ਕਰਕੇ ਅਮਲੀ ਰੂਪ ਪਹਿਨਾਉਣ ਦੀ ਰੂਪ-ਰੇਖਾ ਤਿਆਰ ਕੀਤੀ ਹੈ ਜੋ ਟਰੰਪ ਖੇਮੇ ਵਿੱਚ ਪਹੁੰਚਾਈ ਜਾਵੇਗੀ ਤਾਂ ਜੋ ਅਮਲ ਕੀਤਾ ਜਾ ਸਕੇ। ਪਰ ਅੱਜ ਦਾ ਰਾਤਰੀ ਭੋਜ ਆਰ.ਐਨ.ਸੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰ ਗਿਆ।

Comments are closed.

COMING SOON .....


Scroll To Top
11