Tuesday , 15 October 2019
Breaking News
You are here: Home » Editororial Page » ਟਰੌਮਾ-ਮਾਨਸਿਕ ਰੋਗ

ਟਰੌਮਾ-ਮਾਨਸਿਕ ਰੋਗ

ਦੋਸਤੋ, ਬੇਸ਼ੱਕ ਅੱਜ ਵੀ ਸਾਡਾ ਸਮਾਜ ਇੱਕ ਅਜਿਹੀ ਅਵਸਥਾ ਵਿੱਚ ਹੈ ਜਿੱਥੇ ਸੰਗ, ਸ਼ਰਮ ਨੂੰ ਇੱਕ ਖਾਸ ਮਹੱਤਵ ਹਾਸਿਲ ਹੈ। ਪਰ ਜਦੋਂ ਗੱਲ,ਸਮਾਜ ਦੇ ਵਿਕਾਸ, ਗਿਆਨ ਤੇ ਜਾਗ੍ਰਿਤੀ ਦੀ ਹੋਵੇ.. ਓਥੇ ਵਿਗਿਆਨਕ ਸੋਚ ਨੂੰ ਆਧਾਰ ਬਣਾ ਕੇ, ਸਮਾਜ ਦੇ ਹਰ ਉਸ ਮੁੱਦੇ ਤੇ ਖੁੱਲ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ ਜੋ ਜਨ ਜਾਗ੍ਰਿਤੀ ਲਈ ਜਰੂਰੀ ਹੈ।
ਸਿਗਮੰਡ ਫਰਾਈਡ ਦੇ ਅਨੁਸਾਰ ਟਰੌਮਾ ਅਰਥਾਤ ਸਦਮਾ ਹੈ,ਇੱਕ ਅਜਿਹਾ ਅਨੁਭਵ ਜਿਸਨੂੰ ਰੋਗੀ ਪਚਾ ਨਹੀਂ ਪਾਉੰਦਾ।ਸਾਰੇ ਟਰੌਮੇ ਬਚਪਨ ਦੇ ਮੁੱਢਲੇ ਪੰਜ ਸਾਲਾਂ ਵਿੱਚ ਵਾਪਰਦੇ ਹਨ। ਦੋ ਤੋਂ ਚਾਰ ਸਾਲ ਦਾ ਸਮਾਂ ਵਿਸੇਸ ਮਹੱਤਵ ਰੱਖਦਾ ਹੈ ਜਦੋਂ ਬੱਚੇ ਅੰਦਰ ਅਨੁਭਵਾਂ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ ਅਤੇ ਉਹ ਬੋਲਣਾ ਸੁਰੂ ਕਰਦਾ ਹੈ। ਬਚਪਨ ਵਿੱਚ ਅਨੇਕਾਂ ਅਜਿਹੇ ਅਨੁਭਵਾਂ ਨੂੰ ਮਹਿਸੂਸ ਕਰਦਾ ਹੈ ਜਿੰਨਾਂ ਨੂੰ ਉਹ ਜਿੰਦਗੀ ਭਰ ਭੁਲਾ ਨਹੀਂ ਪਾਉੰਦਾ ਅਤੇ ਜਦੋਂ ਤੱਕ ਬੱਚਾ ਆਪਣੀ ਕਿਸ਼ੋਰ ਅਵਸਥਾ ਤੱਕ ਪਹੁੰਚਦਾ ਹੈ, ਇਹ ਅਨੁਭਵ ਆਪਣੇ ਆਪ ਉਸਨੂੰ ਇੱਕ ਮਾਨਸਿਕ ਰੋਗ ਦੇ ਰਾਹ ਤੇ ਲਿਆ ਕੇ ਖੜਾ ਕਰ ਦਿੰਦੇ ਹਨ। ਜਿਸਦਾ ਉਸ ਬੱਚੇ ਦੀ ਜਿੰਦਗੀ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਬਚਪਨ ਵਿੱਚ ਲੱਗਾ ਸਦਮਾ ਕਈ ਵਾਰੀ ਉਸੇ ਵੇਲੇ ਮਨੋਰੋਗ ਵਿੱਚ ਪਲਟ ਜਾਂਦਾ ਹੈ।
ਆਓ ਅਸੀਂ ਇੱਕ ਅਜਿਹੇ ਟਰੌਮੇ ਬਾਰੇ ਜਾਣੀਏ, ਜੋ ਮਾਨਵ ਇਤਿਹਾਸ ਦੇ ਸੱਭ ਤੋਂ ਭਿਆਨਕ ਟਰੌਮਿਆਂ ਵਿੱਚੋਂ ਇੱਕ ਹੈ। ਆਮ ਤੌਰ ਤੇ ਮੱਧ ਵਰਗੀ ਪਰਿਵਾਰ ਦਾ ਇੱਕ ਬੱਚਾ ਬਚਪਨ ਵਿੱਚ, ਆਪਣੇ ਮਾਪਿਆਂ ਦੇ ਕੋਲ, ਉਨ੍ਹਾਂ ਦੇ ਕਮਰੇ ਵਿੱਚ ਹੀ ਪੈਂਦਾ ਹੈ।ਜਿਆਦਾਤਰ ਜੋੜਿਆਂ ਨੂੰ ਜਾਪਦਾ ਹੈ ਕਿ ਉਨ੍ਹਾਂ ਦਾ ਬੱਚਾ ਗੂੜੀ ਨੀੰਦ ਵਿੱਚ ਹੈ।ਅਜਿਹੇ ਵਿੱਚ ਉਹ ਆਪਣੀਆਂ ਸਰੀਰਕ ਗਤੀਵਿਧੀਆਂ ਸੁਰੂ ਕਰ ਦਿੰਦੇ ਹਨ ਅਤੇ ਉਹ ਸੰਭੋਗ ਸੁਖ ਵਿੱਚ ਐਨਾ ਵਿਲੀਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਨਾਲ ਪਏ ਬੱਚੇ ਦੀ ਨੀਂਦ ਖੁੱਲਣ ਦਾ ਕੋਈ ਅਨੁਭਵ ਨਹੀਂ ਹੁੰਦਾ। ਸਮਾਜ ਦੇ ਅਨੇਕਾਂ ਬੱਚੇ ਨੀਂਦ ਦੇ ਦੌਰਾਨ ਅਜਿਹੇ ਅਨੁਭਵ ਮਹਿਸੂਸ ਕਰਦੇ ਹਨ, ਜਿਸ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਆਵਾਜ਼ਾਂ ਅਤੇ ਸਕਰੀਨ ਮੈਮਰੀਜ ਸ਼ਾਮਿਲ ਹਨ। ਇਹ ਅਨੁਭਵ ਬੱਚੇ ਨੂੰ ਹੌਲੀ ਹੌਲੀ ਮਾਨਸਿਕ ਜਕੜ ਵਿੱਚ ਲੈ ਲੈਂਦੇ ਹਨ। ਬੱਚੇ ਨੂੰ ਇਹ ਸਮਝ ਵਿੱਚ ਨਹੀਂ ਪੈ ਰਿਹਾ ਹੁੰਦਾ, ਕਿ ਉਸ ਨਾਲ ਅਜਿਹਾ ਕਿਉਂ ਵਾਪਰ ਰਿਹਾ ਹੈ।ਇਸਦਾ ਅਸਰ ਇਹ ਹੁੰਦਾ ਹੈ ਕਿ ਬੱਚਾ ਇੱਕ ਮਾਨਸਿਕ ਤਣਾਅ ਹੇਠ ਆ ਜਾਂਦਾ ਹੈ, ਜਿਸ ਵਿੱਚੋਂ ਬਾਹਰ ਨਿਕਲਣਾ ਉਸ ਦੇ ਵੱਸ ਵਿੱਚ ਨਹੀਂ ਹੁੰਦਾ। ਅਜਿਹੇ ਵਿੱਚ ਅਨੇਕਾਂ ਬੱਚੇ ਖੁਦ ਨੂੰ ਗਲਤ ਸੰਗਤ ਦਾ ਹਿੱਸਾ ਬਣਾ ਬੈਠਦੇ ਹਨ, ਜੋ ਅੱਗੇ ਚੱਲ ਕੇ ਉਹਨਾਂ ਦੀ ਜ਼ਿੰਦਗੀ ਤੇ ਮਾਰੂ ਪ੍ਰਭਾਵ ਪਾਉਂਦਾ ਹੈ।ਜੋੜਿਆਂ ਦੁਆਰਾ ਅਣਜਾਣੇ ਵਿੱਚ ਕੀਤੀਆਂ ਇਹ ਗਲਤੀਆਂ ਬੱਚਿਆਂ ਨੂੰ ਬਚਪਨ ਵਿੱਚ ਹੀ ਅਜਿਹੇ ਸਦਮੇ ਦੇ ਜਾਂਦੀਆਂ ਹਨ ਜੋ ਬੱਚੇ ਦਾ ਬਚਪਨ ਹੀ ਨਹੀਂ, ਕਿਸ਼ੋਰ ਅਵਸਥਾ ਵੀ ਬਿਲਕੁਲ ਨਸ਼ਟ ਕਰ ਸੁੱਟਦੀਆਂ ਹਨ।ਮਾਪੇ ਇਨ੍ਹਾਂ ਗੱਲਾਂ ਤੋਂ ਅਣਜਾਣ ਰਹਿੰਦੇ ਹਨ। ਇਹ ਚੱਕਰ ਪੀੜੀ ਦਰ ਪੀੜੀ ਇਸੇ ਤਰਾਂ ਚੱਲਦਾ ਰਹਿੰਦਾ ਹੈ।
ਆਓ ਅਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਅਤੇ ਇੱਕ ਜਾਗ੍ਰਿਤ ਸਮਾਜ ਦੀ ਸਿਰਜਣਾ ਲਈ, ਇਹਨਾਂ ਸਮੱਸਿਆਵਾਂ ਤੋਂ ਜਾਣੂ ਹੋਈਏ ਅਤੇ ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਯਤਨ ਕਰੀਏ…।

Comments are closed.

COMING SOON .....


Scroll To Top
11