Saturday , 7 December 2019
Breaking News
You are here: Home » HEALTH » ਟਰੈਕਟਰ ਹੇਠ ਆਉਣ ਨਾਲ ਮਲਕਪੁਰ ਦੇ ਨੌਜਵਾਨ ਦੀ ਮੌਕੇ ‘ਤੇ ਮੌਤ

ਟਰੈਕਟਰ ਹੇਠ ਆਉਣ ਨਾਲ ਮਲਕਪੁਰ ਦੇ ਨੌਜਵਾਨ ਦੀ ਮੌਕੇ ‘ਤੇ ਮੌਤ

ਮਾਨਸਾ, 13 ਨਵੰਬਰ (ਰਵਿੰਦਰ ਸਿੰਘ ਖਿਆਲਾ)- 12 ਨਵੰਬਰ ਨੂੰ ਸਾਰੇ ਜਹਾਨ ‘ਤੇ ਗੁਰੂ ਜੀ ਦਾ ਗੁਰਪੁਰਬ ਮਨਾਉਣ ‘ਤੇ ਖੁਸ਼ੀਆਂ ਦਾ ਦਿਨ ਸੀ ਪਰ ਮਲਕਪੁਰ ਦੇ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਜਾਣ ਨਾਲ ਪਿੰਡ ਮਲਕਪੁਰ ਦੀਆਂ ਖੁਸ਼ੀਆਂ ਗਮੀ ਚ ਤਬਦੀਲ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕੇਵਲ ਸਿੰਘ ਪੁੱਤਰ ਰਾਮਧਾਨ ਸਿੰਘ ਰਮਦਾਸੀਆ ਸਿੱਖ ਮਲਕਪੁਰ ਦਾ ਨੌਜਵਾਨ ਆਪਣੇ ਕੰਮ ਲਈ ਸੁਨਾਮ – ਪਟਿਆਲਾ ਸੜਕ ‘ਤੇ ਪੈਟਰੋਲ ਪੰਪ ਖਿਆਲਾ ਕੋਲ ਕੈਂਚੀਆਂ ‘ਤੇ ਜਾ ਰਿਹਾ ਸੀ ਜਿਸ ਦੇ ਮਗਰੋਂ ਆ ਰਿਹਾ ਟਰੈਕਟਰ ਪੈਦਲ ਜਾ ਰਹੇ ਨੌਜਵਾਨ ਦੇ ਸਰੀਰ ਉਪਰ ਦੀ ਲੰਘ ਗਿਆ ਜਿਸ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਕੇਵਲ ਸਿੰਘ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਜੋ ਆਪਣੇ ਪਿਛੇ ਪਤਨੀ ਅਤੇ ਇਕ ਸਾਲ ਦੇ ਲੜਕੇ ਨੂੰ ਛੱਡ ਗਿਆ ਹੈ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਅਤੇ ਦੇਰ ਸ਼ਾਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਭਰਾ ਜਗਜੀਤ ਸਿੰਘ ਨੇ ਦੱਸਿਆ ਕਿ ਉਨਾਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਜਿਸ ‘ਤੇ ਉਨਾਂ ਟਰੈਕਟਰ ਚਾਲਕ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11