Thursday , 27 June 2019
Breaking News
You are here: Home » HEALTH » ਟਰਾਲੇ ਨੇ ਟਰੈਕਟਰ ਨੂੰ ਮਾਰੀ ਟੱਕਰ-3 ਦੀ ਮੌਤ

ਟਰਾਲੇ ਨੇ ਟਰੈਕਟਰ ਨੂੰ ਮਾਰੀ ਟੱਕਰ-3 ਦੀ ਮੌਤ

ਦਿੜ੍ਹਬਾ ਮੰਡੀ, 1 ਸਤੰਬਰ (ਸਤਪਾਲ ਖਡਿਆਲ)- ਅਜ ਸਵੇਰੇ ਸੰਗਰੂਰ -ਪਾਤੜਾਂ ਨੈਸ਼ਨਲ ਹਾਈਵੇ ਉਪਰ ਪਿੰਡ ਮੋੜਾਂ ਦੇ ਪੁਲ ਉਪਰ ਖੜ੍ਹੇ ਟਰੈਕਟਰ ਨੂੰ ਟਰਾਲੇ ਨੇ ਟਕਰ ਮਾਰ ਦਿਤੀ।ਜਿਸ ਕਾਰਨ ਟਰੈਕਟਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿਚ ਜਖਮੀ ਹੋ ਗਏ।ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਸੁਰਜਨ ਸਿੰਘ ਦੇ ਦਸਣ ਮੁਤਾਬਕ ਟਰੈਕਟਰ ਸਵਾਰ ਜੀਂਦ ਤੋਂ ਕੰਮ ਕਰਕੇ ਵਾਪਸ ਆਪਣੇ ਪਿੰਡ ਬੁਰਜ ਢਿਲਵਾਂ ਜਾ ਰਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।ਟਰੈਕਟਰ ਚ‘ ਖਰਾਬੀ ਆਉਣ ਕਾਰਨ ਪੁਲ ਤੇ ਖੜਾ ਸੀ,ਟਰੈਕਟਰ ਸਵਾਰ ਉਸ ਦੀ ਮੁਰੰਮਤ ਕਰ ਰਹੇ ਸੀ, ਤੇ ਤੇਜ ਰਫਤਾਰ ਟਰਾਲੇ ਨੇ ਪਿਛੋਂ ਟਕਰ ਮਾਰ ਦਿਤੀ।ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਮ੍ਰਿਤਕਾ ਦੀ ਪਹਿਚਾਣ ਜਸਪਿੰਦਰ ਸਿੰਘ (22) ਸੁਸ਼ੀਲ ਕੁਮਾਰ (19) ਹਰਬੰਸ ਸਿੰਘ (22) ਵਜੋਂ ਹੋਈ ਸਾਰੇ ਮ੍ਰਿਤਕ ਬੁਰਜ ਢਿਲਵਾਂ ਦੇ ਸਨ ਜਖਮੀਆ ਵਿਚੋ ਫਕੀਰ ਸਿੰਘ (20) ਦਿਲਪ੍ਰੀਤ ਸਿੰਘ ਢਿਲਵਾਂ, ਮਖਣ ਸਿੰਘ,ਸੁਖਵਿੰਦਰ ਸਿੰਘ ਵਾਸੀ ਢਿਲਵਾਂ ਵਜੋਂ ਹੋਈ।ਪੁਲਿਸ ਨੇ ਟਰਾਲੇ ਦੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।

Comments are closed.

COMING SOON .....


Scroll To Top
11