Saturday , 22 September 2018
Breaking News
You are here: Home » NATIONAL NEWS » ਝਾਰਖੰਡ ‘ਚ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਪਿਤਾ-ਪੁੱਤਰ

ਝਾਰਖੰਡ ‘ਚ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਪਿਤਾ-ਪੁੱਤਰ

ਰਾਂਚੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਮੁਕਤੀ ਮੋਰਚੇ ਦੇ ਪ੍ਰਧਾਨ ਸ਼ਿਬੂ ਸੋਰੇਨ ਤੇ ਨਵੇਂ ਮੁੱਖ ਮੰਤਰੀ ਹੇਮੰਤ ਸੋਰੇਨ ਅੱਜ ਅਜਿਹੇ ਪਹਿਲੇ ਪਿਤਾ-ਪੁੱਤਰ ਬਣ ਗਏ ਜਿਨ੍ਹਾਂ ਦੇ ਪਿਤਾ (ਸ਼ਿਬੂ ਸੋਰੇਨ) ਵੀ ਇੱਥੋਂ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਹ ਗੱਲ ਵੱਖਰੀ ਹੈ ਕਿ ਰਾਜ ‘ਚ ਮੁੱਖ ਮੰਤਰੀ ਦੀ ਕੁਰਸੀ ਤਿੰਨ ਵਾਰ ਸੰਭਾਲਣ ਵਾਲੇ ਸ਼ਿਬੂ ਸੋਰੇਨ ਉਰਫ ਗੁਰੂ ਜੀ ਕਦੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਤੇ ਹਰ ਵਾਰ ਉਨ੍ਹਾਂ ਨੂੰ ਕੁਰਸੀ ਰਾਹ ‘ਚ ਹੀ ਗਵਾਉਂਣੀ ਪਈ। ਦੇਸ਼ ‘ਚ ਉੱਤਰ ਪ੍ਰਦੇਸ਼ ‘ਚ ਮੁਲਾਇਮ ਸਿੰਘ ਦੇ ਬੇਟੇ ਅਖਿਲੇਸ਼ ਯਾਦਵ, ਜੰਮੂ ਕਸ਼ਮੀਰ ‘ਚ ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ, ਓੜੀਸਾ ‘ਚ ਬਿਜੂ ਪਟਨਾਇਕ ਦੇ ਬੇਟੇ ਨਵੀਨ ਪਟਨਾਇਕ ਵੀ ਵਰਤਮਾਨ ‘ਚ ਆਪਣੇ ਪਿਤਾ ਤੋਂ ਬਾਅਦ ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀ ਹਨ।

Comments are closed.

COMING SOON .....
Scroll To Top
11