Sunday , 17 December 2017
Breaking News
You are here: Home » INTERNATIONAL NEWS » ਜੱਸੀ ਯੂ.ਕੇ. ਦੀ ਰਿਹਾਈ ਨੂੰ ਲੈ ਕੇ ਭਾਰਤੀ ਯੂ.ਐਸ.ਏ.ਅੰਬੈਸੀ ਅੱਗੇ ਮੁਜ਼ਾਹਰਾ

ਜੱਸੀ ਯੂ.ਕੇ. ਦੀ ਰਿਹਾਈ ਨੂੰ ਲੈ ਕੇ ਭਾਰਤੀ ਯੂ.ਐਸ.ਏ.ਅੰਬੈਸੀ ਅੱਗੇ ਮੁਜ਼ਾਹਰਾ

ਵਸ਼ਿੰਗਟਨ ਡੀਸੀ, 23 ਨਵੰਬਰ – ਅਮਰੀਕਾ ਦੇ ਜਾਰਜ਼ ਮੇਸਨ ਯੂਨੀਵਰਸਿਟੀ ਡੀ.ਸੀ, ਚੜ੍ਹਦੀ ਕਲਾ ਸੰਸਥਾ, ਮਾਨ ਅਕਾਲੀ ਦਲ ਅਤੇ ਖਾਲਿਸਤਾਨ ਕੱਟੜ ਸਖਸੀਅਤਾਂ ਵੱਲੋਂ ਇਕ ਮੁਜ਼ਾਹਰਾ ਭਾਰਤੀ ਅੰਬੈਸੀ ਸਾਹਮਣੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਦੋ ਵਜੇ ਤੱਕ ਕੀਤਾ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਨਾਅਰੇ ਮਾਰਕੇ ਭਾਰਤੀ ਅੰਬੈਸੀ ਨੂੰ ਸੂਚਿਤ ਕੀਤਾ ਕਿ ਭਾਰਤ ਦੀ ਸਰਕਾਰ ਜਿਸ ਵਿੱਚ ਖਾਸ ਤੌਰ ’ਤੇ ਪੰਜਾਬ ਸਰਕਾਰ ਪੁਲਿਸ ਰਾਹੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਨਜਾਇਜ਼ ਪ੍ਰਵਾਸੀ ਨੌਜਵਾਨਾਂ ਨੂੰ ਭਾਰਤ ਪਹੁੰਚਣ ਸਮੇਂ ਫੜਕੇ ਉਨ੍ਹਾਂ ’ਤੇ ਜੂਠੇ ਕੇਸ ਪਾ ਕੇ ਸਿੱਖਾਂ ਨੂੰ ਅੱਤਵਾਦੀ ਗਰਦਾਰਦੀ ਪਾਈ ਹੈ ਜੋ ਪੰਜਾਬ, ਪੰਜਾਬੀਆਂ ਅਤੇ ਪ੍ਰਵਾਸੀਆਂ ਲਈ ਚਿੰਤਾ ਹੀ ਨਹੀਂ ਸਗੋਂ ਮਨੁੱਖਤਾ ਦੇ ਘਾਣ ਕਰਨ ਦਾ ਮਨਸੂਬਾ ਹੈ ਜਿਨ੍ਹਾਂ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਹਰਜੋਤ ਸਿੰਘ ਅਤੇ ਜਗਜੀਤ ਸਿੰਘ ਜੋ ਚੜ੍ਹਦੀ ਕਲਾ ਸੰਸਥਾ ਦੇ ਮੁੱਖ ਸੇਵਾਦਾਰ ਹਨ ਉਨ੍ਹਾਂ ਵੱਲੋਂ ਜਾਰਜ ਮੇਸਨ ਯੂਨੀਵਰਸਿਟੀ ਦੇ ਵਿੀਦਿਆਰਥੀਆਂ ਦੇ ਸਹਿਯੋਗ ਨਾਲ ਮੁਜ਼ਾਹਰਾ ਕਰਕੇ ਪ੍ਰਵਾਸੀਆਂ ਅਵਾਜ਼ ਹਿੰਦੋਸਤਾਨ ਭਾਰਤੀ ਅੰਬੈਸੀ ਰਾਹੀਂ ਪਹੁੰਚਾਈ ਗਈ ਹੈ। ਏਥੇ ਹੀ ਬਸ ਨਹੀਂ ਜੇਕਰ ਜਗਤਾਰ ਦੀ ਰਿਹਾਈ ਨਾ ਕੀਤੀ ਤਾਂ ਅਮਰੀਕਾ ਦੇ ਹਰ ਸ਼ਹਿਰ ’ਚ ਮੁਜ਼ਾਹਰੇ ਕਰਕੇ ਪੰਜਾਬ ਪੁਲਿਸ ਦੇ ਅਸਲੀ ਚਿਹਰੇ ਨੂੰ ਨੰਗਾ ਕਰਕੇ ਹਿਊਮਨ ਰਾਇਟਸ ਦੀ ਕਚਿਹਰੀ ਵਿੱਚ ਖੜ੍ਹਾ ਕੀਤਾ ਜਾਵੇਗਾ। ਸਾਡੇ ਪੱਤਰਕਾਰ ਵੱਲੋਂ ਜਦੋਂ ਮੈਮੋਰੰਡਮ ਸਬੰਧੀ ਇਕ ਨਰਿੰਦਰ ਸਿੰਘ ਨਾਮ ਦੇ ਖਾਲਸਤਾਨੀ ਹਮਾਇਤੀ ਨੂੰ ਪੁਛਿਆ ਤਾਂ ਉਸ ਨੇ ਹੋਛੇ ਸੁਭਾਅ ਅਤੇ ਤੋਹੀਨ ਅੰਦਾਜ਼ ਵਿੱਚ ਕਿਹਾ ਕਿ ਮੈਮੋਰੰਡਮ ਵਿੱਚ ਜੁਟੀ ਹੈ। ਜੋ ਅੰਬੈਸੀ ਅਤੇ ਸਰਕਾਰ ਨੂੰ ਭੇਜ ਦਿਉ। ਜਿਥੇ ਉਸ ਦੇ ਦਿਮਾਗੀ ਸੰਤੁਲਨ ਦੇ ਖੋਹਣ ਦੇ ਅੰਦਾਜ ਨੂੰ ਨਕਾਰਿਆ ਗਿਆ ਉਥੇ ਡਾਕਟਰ ਅਮਰਜੀਤ ਸਿੰਘ, ਦਵਿੰਦਰ ਸਿੰਘ ਪ੍ਰਧਾਨ, ਅਜੀਤ ਸਿੰਘ ਚੱਠਾ ਅਤੇ ਰਣਜੀਤ ਸਿੰਘ ਵੱਲੋਂ ਬਹੁਤ ਵਧੀਆ ਸਲੀਕੇ ਨਾਲ ਕਿਹਾ ਕਿ ਕੁਝ ਵਿਅਕਤੀ ਆਦਤ ਤੋਂ ਮਜ਼ਬੂਰ ਹੁੰਦੇ ਹਨ ਉਨ੍ਹਾਂ ਨੂੰ ਨਕਾਰਿਆ ਜਾਵੇ। ਅਸਲੀ ਮੁੱਦੇ ਅਤੇ ਸਹੀ ਸੋਚ ਵਾਲਿਆਂ ਨੂੰ ਮੁੱਦੇ ’ਤੇ ਪਹਿਰਾ ਦੇਣ ਵੱਲ ਧਿਆਨ ਦਿੱਤਾ ਜਾਵੇ। ਸਮੁੱਚੇ ਤੌਰ ’ਤੇ ਬਹੁਤ ਹੀ ਅਨੁਸਾਸ਼ਨ ਅਤੇ ਸਲੀਕੇਬੰਧ ਕੀਤਾ ਮੁਜ਼ਾਹਰਾ ਭਾਰਤੀ ਅੰਬੈਸੀ, ਭਾਰਤ ਅਤੇ ਪੰਜਾਬ ਸਰਕਾਰ ਲਈ ਸਵਾਲੀਆਂ ਚਿੰਨ੍ਹ ਪੈਦਾ ਕਰ ਗਿਆ ਕਿ ਉਹ ਕਾਨੂੰਨ ਨੂੰ ਛਿੱਕੇ ਟੰਗ ਕੇ ਪ੍ਰਵਾਸੀਆਂ ਨਾਲ ਧੱਕਾ ਨਹੀਂ ਕਰ ਸਕਦੀ। ਸਗੋਂ ਕਾਨੂੰਨ ਵਿੱਚ ਪੇਸ਼ ਆਵੇ। ਸਿੱਖਾਂ ਨਾਲ ਵਖਰੇ ਕਾਨੂੰਨ ਵਜੋਂ ਵਰਤਾਰਾ ਨਾ ਕਰੇ ਜਿਨਾਂ ਦੇ ਸਿੱਟੇ ਭੁਗਤਣੇ ਪੈਣਗੇ। ਹਾਲ ਦੀ ਘੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਇਹ ਮੁਜ਼ਾਹਰਾ ਉਜਾਗਰ ਕਰ ਪੰਜਾਬ ਸਰਕਾਰ ਦੇ ਮੂੰਹ ’ਤੇ ਚਪੇੜ ਮਾਰੇਗਾ।

Comments are closed.

COMING SOON .....
Scroll To Top
11