Friday , 24 May 2019
Breaking News
You are here: Home » NATIONAL NEWS » ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਮੁੱਠਭੇੜ, 5 ਅੱਤਵਾਦੀ ਹਲਾਕ

ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਮੁੱਠਭੇੜ, 5 ਅੱਤਵਾਦੀ ਹਲਾਕ

ਸ੍ਰੀਨਗਰ, 4 ਅਗਸਤ- ਜੰਮ- ਕਸ਼ਮੀਰ ਦੇ ਸ਼ੋਪੀਆਂ ਇਲਾਕੇ ਦੇ ਕਿਲੋਰਾ ਪਿੰਡ ’ਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ ਵਿਚ 5 ਅਤਵਾਦੀ ਮਾਰੇ ਗਏ। ਇਲਾਕੇ ਵਿੱਚ ਅੱਤਵਾਦੀ ਹੋਣ ਦੀ ਸੂਹ ਮਿਲਣ ’ਤੇ ਸੁਰਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਅਤੇ ਜਵਾਨਾਂ ਦਰਮਿਆਨ ਮੁਠਭੇੜ ਹੋਈ। ਸਾਰੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਫੌਜ ਵੱਲੋਂ ਬ੍ਰਾਮਦ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕਲ ਵੀ ਦੋ ਵੱਖ-ਵੱਖ ਮੁਠਭੇੜਾਂ ਵਿਚ ਤਿੰਨ ਅੱਤਵਾਦੀ ਮਾਰੇ ਗਏ ਸਨ। ਅੱਤਵਾਦੀਆਂ ਦੀ ਪਹਿਚਾਣ ਲਸ਼ਕਰ ਗਰੁੱਪ ਦੇ ਵਜੋਂ ਹੋਈ ਹੈ। ਸੁਰੱਖਿਆ ਅਧਿਕਾਰੀਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਲਾਸ਼ਾਂ ਬ੍ਰਾਮਦ ਹੋਣ ਤੱਕ ਅਭਿਆਨ ਜਾਰੀ ਸੀ। ਸ਼ੁਕਰਵਾਰ ਦੀ ਦੇਰ ਰਾਤ ਨੂੰ ਹੋਏ ਐਨਕਾਊਂਟਰ ’ਚ ਲਸ਼ਕਰ-ਏ-ਤੋਇਬਾ ਦੇ ਉਮਰ ਮਲਿਕ ਦੀ ਲਾਸ਼ ਵੀ ਬ੍ਰਾਮਦ ਕੀਤੀ ਗਈ ਸੀ। ਸੂਬੇ ਦੀ ਪੁਲਿਸ ਦੇ ਡੀ. ਜੀ. ਪੀ. ਡਾ. ਐਸ. ਪੀ. ਵੈਧ ਨੇ ਇਕ ਟਵੀਟ ਕਰਕੇ ਇਸ ਗਲ ਦੀ ਜਾਣਕਾਰੀ ਦਿਤੀ। ਡੀ. ਜੀ. ਪੀ. ਵੈਧ ਨੇ ਟਵੀਟ ਕਰਕੇ ਦਸਿਆ ਕਿ ਸ਼ੋਪੀਆਂ ਦੇ ਕਿਲੂਰਾ ‘ਚ ਮੁਕਾਬਲੇ ਸਥਾਨ ‘ਤੇ 5 ਅਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਡੀ. ਪੀ. ਜੀ. ਵੈਧ ਨੇ ਇਸ ਸੂਬੇ ‘ਚ ਸ਼ਾਂਤੀ ਬਣਾਏ ਰਖਣ ਦੀ ਅਪੀਲ ਵੀ ਕੀਤੀ। ਇਸ ਵਿਚਕਾਰ ਮੁਕਾਬਲੇ ਵਾਲੀ ਜਗ੍ਹਾ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਸੜਕਾਂ ’ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ। ਪ੍ਰਦਰਸ਼ਨਕਾਰੀਆਂ ਨੇ ਸੁਰਖਿਆ ਬਲਾਂ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਸੁਰੱਖਿਆ ਬਲਾਂ ਦੇ ਅਮਲੇ ਦੀ ਭੰਨਤੋੜ ਵੀ ਕੀਤੀ ਗਈ, ਜਿਸ ਤੋਂ ਬਾਅਦ ਜਵਾਨਾਂ ਵੱਲੋਂ ਜਵਾਬੀ ਕਾਰਵਾਈ ’ਚ 20 ਦੇ ਕਰੀਬ ਆਮ ਲੋਕ ਜ਼ਖਮੀ ਹੋ ਗਏ।

Comments are closed.

COMING SOON .....


Scroll To Top
11