Tuesday , 23 April 2019
Breaking News
You are here: Home » NATIONAL NEWS » ਜੰਮੂ-ਕਸ਼ਮੀਰ ਦੇ ਬਟਮਾਲੂ ’ਚ ਅੱਤਵਾਦੀਆਂ ਨਾਲ ਮੁਠਭੇੜ ’ਚ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਟਮਾਲੂ ’ਚ ਅੱਤਵਾਦੀਆਂ ਨਾਲ ਮੁਠਭੇੜ ’ਚ ਜਵਾਨ ਸ਼ਹੀਦ

ਸ੍ਰੀਨਗਰ, 12 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਟਮਾਲੂ ਇਲਾਕੇ ‘ਚ ਸੁਰ¤ਖਿਆ ਬਲਾਂ ਅਤੇ ਅ¤ਤਵਾਦੀਆਂ ਵਿਚਾਲੇ ਹੋਈ ਮੁਠਭੇੜ ‘ਚ ਸਪੈਸ਼ਲ ਆਪਰੇਸ਼ਨ ਗਰੁ¤ਪ (ਐ. ਓ. ਜੀ.) ਦਾ ਇ¤ਕ ਜਵਾਨ ਸ਼ਹੀਦ ਹੋ ਗਿਆ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਸੁਰ¤ਖਿਆ ਬਲਾਂ ਦੇ ਚਾਰ ਜਵਾਨ ਅਤੇ ਇ¤ਕ ਆਮ ਨਾਗਰਿਕ ਸ਼ਾਮਲ ਹੈ।ਇਲਾਕੇ ‘ਚ ਆਪਰੇਸ਼ਨ ਦੌਰਾਨ ਅ¤ਤਵਾਦੀਆਂ ਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਤੰਤਰਤਾ ਦਿਵਸ ਤੋਂ ਤਿੰਨ ਦਿਨ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਸ੍ਰੀਨਗਰ ਹਾਈ ਅਲਰਟ ‘ਤੇ ਹੈ ਅਤੇ ਸਾਵਧਾਨੀ ਦੇ ਤੌਰ ‘ਤੇ ਸ਼ਹਿਰ ‘ਚ ਇੰਟਰਨੈ¤ਟ ਸੇਵਾਵਾਂ ਵੀ ਠ¤ਪ ਕਰ ਦਿ¤ਤੀਆਂ ਗਈਆਂ ਹਨ। ਡੀ. ਜੀ. ਪੀ. ਐਸ. ਪੀ. ਵੈਦ ਨੇ ਦ¤ਸਿਆ ਕਿ ਬਟਮਾਲੂ ‘ਚ ਕੁਝ ਅ¤ਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁ¤ਪ, ਫੌਜ ਅਤੇ ਸੀ. ਆਰ. ਪੀ. ਐਫ. ਨੇ ਮਿਲ ਕੇ ਸ਼ਨੀਵਾਰ ਰਾਤ ਨੂੰ ਬਟਮਾਲੂ ‘ਚ ਸਾਂਝਾ ਆਪਰੇਸ਼ਨ ਚਲਾਇਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋਹੀਂ ਪਾਸਿਓਂ ਗੋਲੀਬਾਰੀ ਹੋਈ। ਇਸ ‘ਚ ਐਸ. ਓ. ਜੀ. ਦਾ ਇ¤ਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇ¤ਕ ਪੁਲਿਸ ਕਰਮਚਾਰੀ ਅਤੇ ਸੀ. ਆਰ. ਪੀ. ਐਫ. ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਦ¤ਸਿਆ ਕਿ ਇਸ ਦੌਰਾਨ ਅ¤ਤਵਾਦੀ ਹਨੇਰੇ ਦਾ ਫਾਇਦਾ ਚੁ¤ਕ ਕੇ ਉ¤ਥੋਂ ਭ¤ਜ ਗਏ। ਖੇਤਰ ਸੁਰ¤ਖਿਆ ਬਲਾਂ ਵਲੋਂ ਅ¤ਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Comments are closed.

COMING SOON .....


Scroll To Top
11