Thursday , 23 May 2019
Breaking News
You are here: Home » PUNJAB NEWS » ਜੰਮੂ ਕਸ਼ਮੀਰ ਦੇ ਤਰਾਲ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਜੰਮੂ ਕਸ਼ਮੀਰ ਦੇ ਤਰਾਲ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਜਦੋਂ ਤੱਕ ਜੈਸ਼ ਦਾ ਸਫ਼ਾਇਆ ਨਹੀਂ ਕਰ ਦਿੰਦੇ ਉਦੋਂ ਤਕ ਅਜਿਹੇ ਆਪਰੇਸ਼ਨ ਜਾਰੀ ਰਹਿਣਗੇ : ਫ਼ੌਜ

ਜੰਮੂ, 11 ਮਾਰਚ- ਕਸ਼ਮੀਰ ਘਾਟੀ ‘ਚ ਅਤਵਾਦੀਆਂ ਖ਼ਿਲਾਫ਼ ਸੁਰਖਿਆ ਬਲਾਂ ਦੇ ਆਪਰੇਸ਼ਨ ਦੌਰਾਨ ਜੈਸ਼ ਦੇ ਕਮਾਂਡਰ ਮੁਦਾਸਿਰ ਖ਼ਾਨ ਸਮੇਤ 3 ਅਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਸੁਰਖਿਆ ਬਲਾਂ ਨੇ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ਦੇ ਪਿੰਗਲਿਸ਼ ‘ਚ ਘੇਰਾਬੰਦੀ ਤੇ ਤਲਾਸ਼ੀ ਮੁਹੰਮ ਚਲਾਈ ਗਈ ਸੀ, ਉਨ੍ਹਾਂ ਨੇ ਇਲਾਕੇ ‘ਚ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਉਸ ਸਮੇਂ ਮੁਕਾਬਲਾ ਹੋ ਗਿਆ ਜਦੋਂ ਅਤਵਾਦੀਆਂ ਨੇ ਸੁਰਖਿਆ ਬਲਾਂ ‘ਤੇ ਗੋਲੀ ਚਲਾਈ, ਜਿਸ ‘ਤੇ ਜਵਾਬੀ ਕਾਰਵਾਈ ਕੀਤੀ ਗਈ। ਸੁਰਖਿਆ ਬਲਾਂ ਨੇ ਅਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਇਸ ਦੇ ਨਾਲ ਹੀ ਉਨ੍ਹਾਂ ਕੋਲੋ ਵਡੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਵੀ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ 3 ਅਤਵਾਦੀਆਂ ‘ਚ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਅਤਵਾਦੀ ਮੁਦਾਸਿਰ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਅਤਵਾਦੀ ਮੁਦਾਸਿਰ ਨੇ ਹੀ ਹਮਲੇ ਲਈ ਬਾਰੂਦ ਪਹੁੰਚਾਇਆ ਸੀ।ਮੁਕਾਬਲੇ ਤੋਂ ਫ਼ੌਜ ਨੇ ਜੰਮੂ ਪੁਲਿਸ ਨਾਲ ਸਾਂਝੇ ਤੌਰ ‘ਤੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਅਤਵਾਦੀਆਂ ਖ਼ਿਲਾਫ਼ ਫ਼ੌਜ ਦੀ ਕਾਰਵਾਈ ਜਾਰੀ ਰਹੇਗੀ। ਲੈਫਟੀਨੈਂਟ ਜਨਰਲ ਕੇਜੇਐਸ ਢਿਲੋਂ ਨੇ ਇਸ ਪ੍ਰੈਸ ਕਾਨਫਰੰਸ ‘ਚ ਦਸਿਆ ਕਿ ਜਦੋਂ ਤਕ ਫ਼ੌਜ ਜੈਸ਼ ਦਾ ਸਫ਼ਾਇਆ ਨਹੀਂ ਕਰ ਦਿੰਦੀ ਉਦੋਂ ਤਕ ਅਜਿਹੇ ਆਪਰੇਸ਼ਨ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ 21 ਦਿਨਾਂ ਦੌਰਾਨ ਫ਼ੌਜ ਨੇ ਕਸ਼ਮੀਰ ਘਾਟੀ ‘ਚ 18 ਅਤਵਾਦੀਆਂ ਨੂੰ ਢੇਰ ਕੀਤਾ ਹੈ। ਮਾਰੇ ਗਏ ਅਤਵਾਦੀਆਂ ‘ਚੋਂ 8 ਪਾਕਿਸਤਾਨੀ ਸਨ। ਇਸ ਸੰਯੁਕਤ ਪ੍ਰੈਸ ਕਾਨਫਰੰਸ ‘ਚ ਲੈਫਟੀਨੈਂਟ ਜਨਰਲ ਕੇਜੇਐਸ ਢਿਲੋਂ ਤੋਂ ਇਲਾਵਾ ਜੰਮੂ ਕਸ਼ਮੀਰ ਪੁਲਿਸ ਦੇ ਐਸ.ਪੀ. ਪਾਣੀ ਆਈ.ਜੀ. ਅਤੇ ਜੁਲਫ਼ੀਕਾਰ ਹਸਨ (ਆਈਜੀ, ਆਪਰੇਸ਼ਨ) ਵੀ ਸ਼ਾਮਿਲ ਸਨ।

Comments are closed.

COMING SOON .....


Scroll To Top
11