Tuesday , 31 March 2020
Breaking News
You are here: Home » NATIONAL NEWS » ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ ਯੂਰਪੀ ਯੂਨੀਅਨ ਸੰਸਦ ਦਾ ਵਫ਼ਦ

ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ ਯੂਰਪੀ ਯੂਨੀਅਨ ਸੰਸਦ ਦਾ ਵਫ਼ਦ

ਧਾਰਾ 370 ਹਟਾਏ ਜਾਣ ਮਗਰੋਂ ਪਹਿਲਾ ਕੌਮਾਂਤਰੀ ਵਫ਼ਦ ਲਵੇਗਾ ਹਲਾਤਾਂ ਦਾ ਜਾਇਜ਼ਾ ਪ੍ਰਧਾਨ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 28 ਅਕਤੂਬਰ- ਯੂਰੋਪੀਅਨ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਅਜੀਤ ਡੋਵਾਲ ਨਾਲ ਇਸ ਮੁਲਾਕਾਤ ‘ਚ ਯੂਰੋਪੀਅਨ ਸੰਸਦ ਮੈਂਬਰਾਂ ਨੇ ਕਸ਼ਮੀਰ ਮੁੱਦੇ ਅਤੇ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਬਣੇ ਉੱਥੋਂ ਦੇ ਹਾਲਾਤ ਬਾਰੇ ਵਿਚਾਰ–ਵਟਾਂਦਰਾ ਕੀਤਾ। ਹੁਣ ਭਲਕੇ ਮੰਗਲਵਾਰ ਨੂੰ ਯੂਰੋਪੀਅਨ ਸੰਸਦ ਮੈਂਬਰਾਂ ਦਾ 28 ਮੈਂਬਰੀ ਵਫ਼ਦ ਜੰਮੂ–ਕਸ਼ਮੀਰ ਦਾ ਦੌਰਾ ਕਰਨ ਜਾ ਰਿਹਾ ਹੈ। ਬੀਤੀ 5 ਅਗਸਤ ਨੂੰ ਜੰਮੂ ਕਸ਼ਮੀਰ ‘ਚੋਂ ਧਾਰਾ–370 ਖ਼ਤਮ ਕੀਤੇ ਜਾਣ ਬਾਅਦ ਕਿਸੇ ਵਿਦੇਸ਼ੀ ਵਫ਼ਦ ਦਾ ਇਹ ਪਹਿਲਾ ਕਸ਼ਮੀਰ ਦੌਰਾ ਹੋਵੇਗਾ। ਹਾਲੇ ਤੱਕ ਭਾਰਤ ਵੱਲੋਂ ਕਿਸੇ ਵੀ ਵਿਦੇਸ਼ੀ ਵਫ਼ਦ ਨੂੰ ਜੰਮੂ–ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਨ੍ਹਾਂ ਸੰਸਦ ਮੈਂਬਰਾਂ ਨੂੰ ਦਰਅਸਲ ਭਾਰਤ ਦੇ ਰਾਸ਼ਟਰੀ ਸਲਾਹਕਾਰ ਅਜੀਤ ਡੋਵਾਲ ਨੇ ਹੀ ਸੱਦਿਆ ਸੀ। ਇਹ ਸਾਰਾ ਦੌਰਾ ਇੱਕ ਯੂਰੋਪੀਅਨ ਐਨ.ਜੀ.ਓ. ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜ਼ਿਆਦਾਤਰ ਇਤਾਲਵੀ ਮੈਂਬਰ ਹਨ। ਚੇਤੇ ਰਹੇ ਕਿ ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ‘ਚ 5 ਅਗਸਤ ਨੂੰ ਧਾਰਾ–370 ਦਾ ਖ਼ਾਤਮਾ ਕਰਨ ਤੋਂ ਬਾਅਦ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਫ਼ੋਨ ਅਤੇ ਇੰਟਰਨੈੱਟ ਕੁਨੇਕਸ਼ਨ ਬੰਦ ਕਰ ਦਿੱਤੇ ਗਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ, ਪਰ ਹੁਣ ਹਾਲਾਤ ਸੁਖਾਵੇਂ ਵੇਖ ਕੇ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਹੁਣ ਕਸ਼ਮੀਰ ਵਾਦੀ ਵਿੱਚ ਲੋਕਾਂ ਦਾ ਜੀਵਨ ਪੁਰਾਣੀ ਲੀਹ ‘ਤੇ ਪਰਤਣ ਲੱਗ ਪਿਆ ਹੈ।

Comments are closed.

COMING SOON .....


Scroll To Top
11