Tuesday , 20 August 2019
Breaking News
You are here: Home » PUNJAB NEWS » ਜੰਮੂ-ਕਸ਼ਮੀਰ ’ਚ ਫ਼ੌਤ ਹੋਏ ਫੌਜੀ ਜਵਾਨ ਦਾ ਉਸਦੇ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਸੰਸਕਾਰ

ਜੰਮੂ-ਕਸ਼ਮੀਰ ’ਚ ਫ਼ੌਤ ਹੋਏ ਫੌਜੀ ਜਵਾਨ ਦਾ ਉਸਦੇ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਸੰਸਕਾਰ

ਬਠਿੰਡਾ/ਮੌੜ ਮੰਡੀ, 13 ਫਰਵਰੀ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਬੀਤੇ ਦਿਨ ਪਿੰਡ ਮੌੜ ਚੜ੍ਹਤ ਸਿੰਘ ਦੇ ਇਕ ਫੌਜੀ ਨੌਜਵਾਨ ਦੀ ਭੇਦਭਰੇ ਢੰਗ ਨਾਲ ਲੇਹ ਵਿਖੇ ਮੌਤ ਹੋ ਗਈ ਜਿਸ ਦੇ ਮ੍ਰਿਤਕ ਸ਼ਰੀਰ ਨੂੰ ਅੱਜ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਮ੍ਰਿਤਕ ਦੇ ਪਰਿਵਾਰ ਨੂੰ ਸੌਪ ਦਿੱਤਾ ਗਿਆ ਜਿੱਥੇ ਕਿ ਮ੍ਰਿਤਕ ਫੌਜੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਫੌਜੀ ਜਵਾਨ ਸੰਦੀਪ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਨਾ ਕੀਤੇ ਜਾਣ ਤੇ ਰੋਸ ਜਤਾਇਆ। ਮ੍ਰਿਤਕ ਫੌਜੀ ਜਵਾਨ ਸੰਦੀਪ ਸਿੰਘ ਆਪਣੇ ਮਾਪਿਆਂ ਦਾ ਇਕ ਪੁੱਤਰ ਦੀ ਜਿਸ ਦੀਆਂ ਦੋ ਹੋਰ ਵਿਆਹੀਆਂ ਹੋਈਆਂ ਹਨ। ਮ੍ਰਿਤਕ ਨੌਜਵਾਨ 175 ਐਮ.ਈ ਡੀ ਰੈਜੀਮੈਂਟ ਦਾ ਸਿਪਾਹੀ ਸੀ ਅਤੇ ਬੀਤੇ ਦਿਨ ਹੀ ਆਪਣੀ ਪਿੰਡੋਂ ਛੁੱਟੀ ਕੱਟ ਕੇ ਵਾਪਸ ਆਪਣੀ ਪੋਸਟਿੰਗ ਤੇ ਪੁੱਜਾ ਸੀ। ਜਿੱਥੇ ਕਿ ਉਸ ਨੂੰ ਗੋਲੀ ਲੱਗਣ ਕਾਰਨ ਮ੍ਰਿਤਕ ਪਾਇਆ ਗਿਆ।ਮ੍ਰਿਤਕ ਨੌਜਵਾਨ ਦੀ ਦੇਹ ਲੈ ਕੇ ਪੁੱਜੇ ਨਾਇਬ ਸੂਬੇਦਾਰ ਨਰਜੀਤ ਸਿੰਘ, ਜਗਵਿੰਦਰ ਸਿੰਘ ਅਤੇ ਹੈਡਕਾਂਸਟੇਬਲ ਭੁਪਿੰਦਰ ਸਿੰਘ ਨੂੰ ਜਦ ਇਸ ਨੌਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਉਚ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰੀ ਹਸਪਤਾਲ ਵਿਚ ਫੌਜੀ ਨੌਜਵਾਨ ਦੀ ਮ੍ਰਿਤਕ ਦੇਹ ਪਈ ਹੈ ਇਸ ਨੂੰ ਇਸ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦਾ ਕਰ ਦਿੱਤਾ ਜਾਵੇ। ਸਨਮਾਨਾਂ ਨਾਲ ਸੰਸਕਾਰ ਕਿਉਂ ਨਹੀ ਹੋਇਆ ਇਸ ਬਾਰੇ ਉਹ ਕੁਝ ਨਹੀ ਦੱਸ ਸਕਦੇ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਆਗੂ ਹਰਜਿੰਦਰ ਸਿੰਘ ਨੇ ਇਸ ਨੌਜਵਾਨ ਦੇ ਅੰਤਿਮ ਸੰਸਕਾਰ ਮੌਕੇ ਸਰਕਾਰੀ ਸਨਮਾਨ ਨਾ ਮਿਲਣ ਤੇ ਕਿਹਾ ਕਿ ਨੌਜਵਾਨ ਸੰਦੀਪ ਸਿੰਘ ਸਰਕਾਰ ਦੀ ਨੌਕਰੀ ਕਰਦਾ ਹੀ ਮਰਿਆ ਹੈ ਫਿਰ ਉਸਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਿਉਂ ਨਹੀ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਦਾ ਇੱਕੋ ਇਕ ਸਹਾਰਾ ਸੀ ਇਸ ਲਈ ਇਸਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਸਰਕਾਰੀ ਸਹਾਇਤਾ ਜਰੂਰ ਦਿੱਤੀ ਜਾਵੇ।

Comments are closed.

COMING SOON .....


Scroll To Top
11