Monday , 16 July 2018
Breaking News
You are here: Home » NATIONAL NEWS » ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 4 ਅੱਤਵਾਦੀ ਹਲਾਕ

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 4 ਅੱਤਵਾਦੀ ਹਲਾਕ

ਬੰਦ ਦੇ ਸੱਦੇ ਕਾਰਨ ਜਨ-ਜੀਵਨ ਪ੍ਰਭਾਵਿਤ

ਸ਼੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੁਰਖਿਆ ਬਲਾਂ ਨਾਲ ਮੁਠਭੇੜ ਵਿਚ 3 ਅੱਤਵਾਦੀ ਨੂੰ ਢੇਰ ਕਰ ਦਿਤਾ ਹੈ। ਇੱਜ ਜਵਾਨ ਸ਼ਹੀਦ ਹੋਇਆ ਹੈ। ਇਸ ਇਲਾਕੇ ਵਿਚ 3 – 4 ਅਤਵਾਦੀ ਦੇ ਲੁਕੇ ਹੋਣ ਦੀ ਖ਼ਬਰ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ. ਵੈਦ ਨੇ ਦੱਸਿਆ ਕਿ ਮੁਕਾਬਲਾ ਕਾਫ਼ੀ ਸਵੇਰੇ ਸ਼ੁਰੂ ਹੋਇਆ ਸੀ।ਇਸ ਦੌਰਾਨ ਕਸ਼ਮੀਰੀ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ। ਫੌਜ ਅਤੇ ਪੁਲਿਸ ਦੀ ਅਗਵਾਈ ਹੇਠ ਆਪ੍ਰੇਸ਼ਨ ਆਲ ਆਊਟ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਅਨੰਤਨਾਗ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੂੰ 3-4 ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸੀ। ਤਿੰਨ ਮ੍ਰਿਤਕ ਸਰੀਰ (ਅਤਵਾਦੀਆਂ ਦੇ) ਨੂੰ ਕਢਿਆ ਜਾ ਚੁਕਿਆ ਹੈ। ਇਕ ਪੁਲਿਸ ਕਰਮੀ ਦੇ ਸ਼ਹੀਦ ਹੋਣ ਦੀ ਵੀ ਖਬਰ ਹੈ ਅਤੇ ਦੋ ਨਾਗਰਿਕ ਜਖ਼ਮੀ ਹੋਏ ਹਨ। ਮੁਕਾਬਲੇ ਦੇ ਚਲਦੇ ਸ਼੍ਰੀਨਗਰ ਅਤੇ ਅਨੰਤਨਾਗ ਵਿਚ ਇੰਟਰਨੈਟ ਸਰਵਿਸ ਬੰਦ ਕਰ ਦਿਤੀ ਗਈ ਹੈ। ਸਟੇਟ ਵਿੱਚ ਸੀਜਫਾਇਰ ਖਤਮ ਹੋਣ ਦੇ ਬਾਅਦ ਸੁਰਖਿਆ ਬਲਾਂ ਦੇ ਜਵਾਨ ਅਤਵਾਦੀਆਂ ਦੇ ਖਿਲਾਫ ਲਗਾਤਾਰ ਆਪਰੇਸ਼ਨ ਕਰ ਰਹੇ ਹਨ। ਸੁਰਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਰਖਿਆ ਹੈ।

Comments are closed.

COMING SOON .....
Scroll To Top
11