Friday , 6 December 2019
Breaking News
You are here: Home » NATIONAL NEWS » ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਨਵੇਂ ਯੁੱਗ ਦੀ ਸ਼ੁਰੂਆਤ : ਸ਼੍ਰੀ ਮੋਦੀ

ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਨਵੇਂ ਯੁੱਗ ਦੀ ਸ਼ੁਰੂਆਤ : ਸ਼੍ਰੀ ਮੋਦੀ

ਜੰਮੂ-ਕਸ਼ਮੀਰ ‘ਚ ਜਲਦ ਚੋਣਾਂ ਦਾ ਭਰੋਸਾ

ਨਵੀਂ ਦਿੱਲੀ, 8 ਅਗਸਤ- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਧਾਰਾ 370 ਅਤੇ 35ਏ ਦੇ ਖ਼ਤਮ ਹੋਣ ਤੋਂ ਬਾਅਦ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਵਿਧਾਨ ਸਭਾ ਬਹੁਤ ਜਲਦ ਬਹਾਲ ਕੀਤੀ ਜਾਵੇਗੀ, ਜਿਸ ਵਿੱਚ ਕਿ ਉਨ੍ਹਾਂ ਵੱਲੋਂ ਚੁਣੇ ਗਏ ਨੁਮਾਇੰਦੇ ਹਨ ਉਨ੍ਹਾਂ ਦੀ ਸਰਕਾਰ ਚਲਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਨਵੀਂ ਵਿਵਸਥਾ ‘ਚ ਕੇਂਦਰ ਸਰਕਾਰ ਦੀ ਇਹ ਤਰਜੀਹ ਰਹੇਗੀ ਕਿ ਸੂਬੇ ਦੇ ਕਰਮਚਾਰੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਨੂੰ ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਰਮਚਾਰੀ ਅਤੇ ਉਥੇ ਦੀ ਪੁਲਿਸ ਦੇ ਬਰਾਬਰ ਸੁਵਿਧਾਵਾਂ ਮਿਲਣ। ਸ੍ਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰਟੀਕਲ 370 ਅਤੇ 35 ਏ ਦਾ ਦੇਸ਼ ਖਿਲਾਫ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਪਾਕਿਸਤਾਨ ਵੱਲੋਂ ਇੱਕ ਹਥਿਆਰ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਸੀ। ਕਸ਼ਮੀਰ ਨੂੰ ਅੱਤਵਾਦ ਅਤੇ ਵੱਖਵਾਦ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਲਏ ਗਏ ਫੈਸਲੇ ਨਾਲ ਕਸ਼ਮੀਰੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੈ। ਰਾਸ਼ਟਰ ਦੇ ਤੌਰ ‘ਤੇ, ਇੱਕ ਪਰਿਵਾਰ ਦੇ ਤੌਰ ‘ਤੇ, ਤੁਸੀਂ, ਅਸੀਂ ਪੂਰੇ ਦੇਸ਼ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ। ਇੱਕ ਅਜਿਹੀ ਵਿਵਸਥਾ ਜਿਸ ਦੀ ਵਜ੍ਹਾ ਨਾਲ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਾਡੇ ਭੈਣ-ਭਰਾ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਸਨ, ਜੋ ਉਨ੍ਹਾਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਸੀ। ਉਹ ਹੁਣ ਸਾਰਿਆਂ ਦੀ ਕੋਸ਼ਿਸ਼ ਨਾਲ ਦੂਰ ਹੋ ਗਈ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੋ ਸੁਪਨਾ ਸਰਦਾਰ ਪਟੇਲ ਦਾ ਸੀ, ਬਾਬਾ ਸਾਹਿਬ ਅੰਬੇਡਕਰ ਦਾ ਸੀ. ਡਾ. ਸ਼ਾਮਾ ਪ੍ਰਸਾਦ ਮੁਖਰਜੀ ਦਾ ਸੀ, ਅਟੱਲ ਜੀ ਤੇ ਕਰੋੜਾਂ ਦੇਸ਼ ਭਗਤਾਂ ਦਾ ਸੀ ਉਹ ਹੁਣ ਪੂਰਾ ਹੋਇਆ ਹੈ। ਹੁਣ ਦੇਸ਼ ਦੇ ਸਾਰੇ ਹੱਕ ਤੇ ਫਰਜ਼ ਬਰਾਬਰ ਹਨ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਕੋਈ ਵੀ ਸਰਕਾਰ ਹੋਵੇ ਉਹ ਸੰਸਦ ‘ਚ ਕਾਨੂੰਨ ਬਣਾ ਕੇ ਦੇਸ਼ ਦੀ ਭਲਾਈ ਲਈ ਕੰਮ ਕਰਦੀ ਹੈ।
ਜ਼ਿਕਰਯੋਗ ਹੈ ਕਿ ਧਾਰਾ 370 ਹਟਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਭਾਸ਼ਣ ਹੈ। ਇਸ ਤੋਂ ਪਹਿਲਾਂ ਮੋਦੀ ਨੇ 27 ਮਾਰਚ ਨੂੰ ਦੇਸ਼ ਨੂੰ ਉਸ ਸਮੇਂ ਸੰਬੋਧਿਤ ਕੀਤਾ ਸੀ ਜਦੋਂ ਭਾਰਤ ਨੇ ਐਂਟੀ ਸੈਟੇਲਾਇਟ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕਰਦੇ ਹੋਏ ਇੱਕ ਲਾਇਵ ਸੈਟੇਲਾਇਟ ਨੂੰ ਮਾਰ ਗਿਰਾਇਆ ਸੀ।

Comments are closed.

COMING SOON .....


Scroll To Top
11