Saturday , 26 May 2018
Breaking News
You are here: Home » NATIONAL NEWS » ਜੰਮੂ ਆਰਮੀ ਕੈਂਪ ’ਤੇ ਫਿਦਾਇਨ ਹਮਲਾ ਦੋ ਜਵਾਨ ਅਤੇ ਇੱਕ ਬੱਚੀ ਦੀ ਮੌਤ

ਜੰਮੂ ਆਰਮੀ ਕੈਂਪ ’ਤੇ ਫਿਦਾਇਨ ਹਮਲਾ ਦੋ ਜਵਾਨ ਅਤੇ ਇੱਕ ਬੱਚੀ ਦੀ ਮੌਤ

ਫੌਜ ਨੇ ਦੋ ਅੱਤਵਾਦੀ ਮਾਰੇ-ਦੋ ਜ਼ਿੰਦਾ ਕਾਬੂ

ਜੰਮੂ, 10 ਫਰਵਰੀ- ਸ਼ਨਿੱਚਰਵਾਰ ਨੂੰ ਸਵੇਰੇ ਇੱਥੋਂ ਨੇੜੇ ਸੁਜਮਾ ਆਰਮੀ ਕੈਂਪ ਉਪਰ ਅੱਤਵਾਦੀਆਂ ਵੱਲੋਂ ਫਿਦਾਇਨ ਹਮਲੇ ਵਿੱਚ ਦੋ ਫੌਜੀ ਅਧਿਕਾਰੀ ਅਤੇ ਇੱਕ ਮਾਸਮੂ ਬੱਚੀ ਮਾਰੀ ਗਈ ਜਦੋਂ ਕਿ 9 ਹੋਰ ਜ਼ਖਮੀ ਹੋਏ ਹਨ। ਇਸ ਦੌਰਾਨ ਫੌਜ ਦੀ ਜਵਾਬੀ ਕਾਰਵਾਈ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ। ਇਹ ਅੱਤਵਾਦੀ ਫੌਜ ਦੀ ਵਰਦੀ ਵਿੱਚ ਆਏ ਸਨ। ਹਮਲੇ ਵਿੱਚ ਜ਼ਖਮੀ ਬੱਚੀ ਦੀ ਬਾਅਦ ਵਿੱਚ ਮੌਤ ਹੋ ਗਈ। ਫੌਜੀ ਕੈਂਪ ’ਚ ਜਵਾਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਆਰਮੀ ਨੇ 2 ਅਤਵਾਦੀਆਂ ਨੂੰ ਜਿੰਦਾ ਫੜਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਅੱਤਵਾਦੀ ਹਮਲਾ ਤੜਕੇ ਸਵੇਰੇ 5 ਵਜੇ ਦੇ ਕਰੀਬ ਹੋਇਆ।ਗੋਲੀਬਾਰੀ ਤੋਂ ਬਾਅਦ ਚਾਰੇ ਅੱਤਵਾਦੀ ਫੌਜ ਦੇ ਰਿਹਾਇਸ਼ੀ ਇਲਾਕੇ ਵਿੱਚ ਲੁਕ ਗਏ। ਫੌਜ ਨੂੰ ਉਨ੍ਹਾਂ ਖਿਲਾਫ ਕਾਰਵਾਈ ਲਈ ਕਾਫੀ ਸਮਾਂ ਲੱਗਾ। ਇਸ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਦੋ ਨੂੰ ਜ਼ਿੰਦਾ ਫੜ ਲਿਆ ਗਿਆ। ਸੂਤਰਾਂ ਦੇ ਅਨੁਸਾਰ ਅਫਜ਼ਲ ਗੁਰੂ ਦੀ ਬਰਸੀ ਨੂੰ ਦੇਖਦੇ ਹੋਏ ਪੂਰੇ ਜੰਮੂ ਕਸ਼ਮੀਰ ‘ਚ ਹਾਈ ਅਲਰਟ ਐਲਾਨ ਕਰ ਦਿਤਾ ਗਿਆ ਸੀ।ਇਸ ਦੌਰਾਨ ਪਾਕਿਸਤਾਨੀ ਫੌਜ ਵਲੋਂ ਐਤਵਾਰ ਨੂੰ ਪੁੰਛ ਸੈਕਟਰ ਵਿਚ ਕੀਤੀ ਜੰਗਬੰਦੀ ਦੀ ਉਲੰਘਣਾ ਵਿਚ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਅਤੇ ਇਕ ਜਵਾਨ ਜਖ਼ਮੀ ਹੋ ਗਿਆ ਸੀ।

Comments are closed.

COMING SOON .....
Scroll To Top
11