Saturday , 23 June 2018
Breaking News
You are here: Home » NATIONAL NEWS » ਜੰਗਬੰਦੀ ਲਈ ਫਿਰ ਸਹਿਮਤ ਹੋਏ ਬੀ.ਐਸ.ਐਫ ਤੇ ਪਾਕਿ ਰੇਂਜਰ

ਜੰਗਬੰਦੀ ਲਈ ਫਿਰ ਸਹਿਮਤ ਹੋਏ ਬੀ.ਐਸ.ਐਫ ਤੇ ਪਾਕਿ ਰੇਂਜਰ

ਸ਼੍ਰੀਨਗਰ, 4 ਜੂੁਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਅੰਤਰਰਾਸ਼ਟਰੀ ਸਰਹਦ ‘ਤੇ ਲਗਾਤਾਰ ਸੀਜਫਾਇਰ ਦੇ ਉਲੰਘਣ ਤੋਂ ਬਾਅਦ ਪਾਕਿਸਤਾਨ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ, ਜਿਸ ਦੇ ਅਧੀਨ ਸੋਮਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਸੈਕਟਰ ਕਮਾਂਡਰ ਪੱਧਰ ਦੀ ਬੈਠਕ ਹੋਈ। ਸੂਤਰਾਂ ਮੁਤਾਬਕ ਬੀ. ਐਸ. ਐਫ. ਅਤੇ ਪਾਕਿ ਰੇਂਜਰਸ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ। ਬੀ. ਐਸ. ਐਫ. ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਸੀਜਫਾਇਰ ਤੋੜਿਆ ਤਾਂ ਜਵਾਬੀ ਕਾਰਵਾਈ ਕੀਤੀ ਜਾਵੇਗੀ।ਭਾਰਤ ਨੇ ਪਾਕਿ ਰੇਂਜਰ ਦੀ ਅਪੀਲ ’ਤੇ ਇਸ ਬੈਠਕ ਲਈ ਹਾਮੀ ਭਰੀ ਸੀ ਜੋ ਕਰੀਬ 15 ਮਿੰਟ ਤਕ ਚੱਲੀ।ਜਾਣਕਾਰੀ ਮੁਤਾਬਕ ਸੀਜਫਾਇਰ ਉਲੰਘਣ ਸਮੇਤ ਸਰਹਦ ਨਾਲ ਜੁੜੇ ਕਈ ਮੁੱਦਿਆਂ ’ਤੇ ਗਲਬਾਤ ਹੋਈ। ਚਾਰ ਦਿਨ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2003 ਦੇ ਸੀਜਫਾਇਰ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੀ ਸੀ।

Comments are closed.

COMING SOON .....
Scroll To Top
11