Sunday , 31 May 2020
Breaking News
You are here: Home » Editororial Page » ਜੰਕ ਫੂਡ ਅਤੇ ਨਕਲੀ ਖਾਦ ਪਦਾਰਥਾਂ ਦੇ ਸੇਵਨ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਲਾਇਆ ਗ੍ਰਹਿਣ

ਜੰਕ ਫੂਡ ਅਤੇ ਨਕਲੀ ਖਾਦ ਪਦਾਰਥਾਂ ਦੇ ਸੇਵਨ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਲਾਇਆ ਗ੍ਰਹਿਣ

ਬਟਾਲਾ- ਜੰਕ ਫੂਡ ਅੱਜ ਦੇ ਜ਼ਮਾਨੇ ਵਿਚ ਕੋਣ ਖਾਣਾ ਪਸੰਦ ਨਹੀਂ ਕਰਦਾ ਚਾਹੇ ਉਹ ਬੱਚੇ ਹੋਣ ਜਾ ਜਵਾਨ ਹਰ ਮਨੁੱਖ ਜੰਕ ਫੂਡ ਅਤੇ ਬਾਹਰੋਂ ਖਾਣਾ ਖਾਧਾ ਪਸੰਦ ਕਰਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਰੇਹੜੀਆਂ ਵਾਲੇ ਅਤੇ ਦੁਕਾਨਦਾਰਾਂ ਵਲੋਂ ਅਜਿਹੇ ਖਤਰਨਾਕ ਤੇ ਨਕਲੀ ਮਸਾਲਿਆਂ ਦੀ ਵਰਤੋ ਕੀਤੀ ਜਾਂਦੀ ਹੈ ਜੋਂ ਉਹਨਾਂ ਦੇ ਸ਼ਰੀਰ ਅੰਦਰ ਬੁਰੀ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦੇ ਹਨ ਜਿਸ ਕਾਰਨ ਕਦੇ ਕਦੇ ਜਾਣ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਪੰਜਾਬ ਵਿੱਚ ਗੁਰਦੇ ਫੇਲ੍ਹ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਇਸੇ ਕਰਕੇ ਹਰ ਸ਼ਹਿਰ ਵਿੱਚ ਹੁਣ ਡਾਇਲਸਿਸ ਸੈਂਟਰ ਖੁੱਲ੍ਹ ਰਹੇ ਹਨ। ਹਾਈ ਬੀਪੀ ਤੇ ਸ਼ੂਗਰ ਇਸਦਾ ਮੁੱਖ ਕਾਰਨ ਹੈ। ਬੀਪੀ ਤੇ ਸ਼ੂਗਰ ਰੋਗ ਵਧਣ ਦਾ ਕਾਰਨ ਪੰਜਾਬੀਆਂ ਦਾ ਵਾਰ ਵਾਰ ਚਾਹ, ਕੌਫੀ ਆਦਿ ਪੀਣਾ, ਵਿਹਲੇ ਰਹਿਣਾ, ਪੈਦਲ ਨਾ ਚੱਲਣਾ, ਨਮਕ, ਮਿਰਚ, ਮਿੱਠਾ ਵਧੇਰੇ ਖਾਣਾ ਆਦਿ ਹੈ। ਸ਼ਰਾਬ, ਸਿਗਰਟ, ਤੰਬਾਕੂ ਤੇ ਕੋਲਡ ਡਰਿੰਕਸ ਵੀ ਗੁਰਦੇ ਫੇਲ੍ਹ, ਹਾਈ ਬੀਪੀ, ਸ਼ੂਗਰ ਰੋਗ ਬਣਨ ਦੇ ਮੁੱਖ ਕਾਰਨ ਹਨ। ਹੁਣ ਪੰਜਾਬ ਵਿੱਚ ਰੇਹੜੀਆਂ ਤੋਂ ਜਾਂ ਘਰੋਂ ਬਾਹਰ ਖਾਣ ਦਾ ਰਿਵਾਜ ਵਧ ਗਿਆ ਹੈ। ਇਹਨਾਂ ਰੇਹੜੀਆਂ ਤੇ ਬਹੁਤ ਘਟੀਆ ਪੱਧਰ ਦਾ ਸਾਮਾਨ ਖੂਬ ਮਸਾਲੇਦਾਰ ਬਣਾ ਕੇ ਲੋਕਾਂ ਨੂੰ ਖੁਆਇਆ ਜਾ ਰਿਹਾ ਹੈ। ਹਰ ਖਾਣੇ ਨੂੰ ਸੁਆਦੀ ਬਣਾਉਣ ਲਈ ਅਜੀਨੋਮੋਟੋ ਵਰਗੇ ਖਤਰਨਾਕ ਕੈਮੀਕਲਜ਼ ਵਰਤੇ ਜਾਂਦੇ ਹਨ। ਰੰਗ ਸੋਹਣਾ ਕਰਨ ਲਈ ਆਰਟੀਫਿਸ਼ਲ ਪਿਗਮੈਂਟਸ ਵਰਤੇ ਜਾਂਦੇ ਹਨ। ਉੱਥੇ ਇੱਕ ਹੀ ਬਾਲਟੀ ਪਾਣੀ ਨਾਲ ਸਾਰੇ ਦਿਨ ਦੀਆਂ ਪਲੇਟਾਂ ਧੋਤੀਆਂ ਜਾ ਰਹੀਆਂ ਹੁੰਦੀਆਂ ਹਨ। ਇਉਂ ਇੱਕ ਦੂਜੇ ਦੀ ਜੂਠ ਹੀ ਪਰੋਸੀ ਜਾਂਦੀ ਹੈ। ਇਸੇ ਤਰ੍ਹਾਂ ਹਰ ਦੁਕਾਨ, ਦਫਤਰ ਵਿੱਚ ਲੋਕਾਂ ਨੂੰ ਇੱਕ ਦੂਜੇ ਦੇ ਜੂਠੇ ਗਿਲਾਸਾਂ ਵਿਚ ਹੀ ਪਾਣੀ ਪਿਆਇਆ ਜਾਂਦਾ ਹੈ। ਸੜਕਾਂ ਤੇ ਖਤਰਨਾਕ ਰੰਗਾਂ ਵਾਲੇ ਤੇ ਗੰਦੇ ਪਾਣੀ ਦੀ ਬਰਫ ਵਾਲੇ ਠੰਢੇ ਪਾਣੀ ਦੀਆਂ ਛਬੀਲਾਂ ਰਾਹੀਂ ਵੀ ਪੰਜਾਬ ਵਿੱਚ ਰੋਗ ਫੈਲ ਰਹੇ ਹਨ। ਧਾਰਮਿਕ ਸਥਾਨਾਂ ਚ ਸਾਦੇ ਭੋਜਨ ਦੀ ਥਾਂਵੇਂ ਜਲੇਬੀਆਂ, ਬਰੈਡ ਪਕੌੜਿਆਂ ਤੇ ਚਾਹ ਦੇ ਲੰਗਰਾਂ ਨੇ ਤਾਂ ਬਹੁਤ ਹੀ ਰੋਗ ਵਧਾਏ ਹਨ। ਇਉਂ ਅਨੇਕ ਕਾਰਨਾਂ ਕਰਕੇ ਇਨਫੈਕਸ਼ਨਜ਼ ਵਿਗੜਨ ਲੱਗ ਪਈਆਂ ਹਨ। ਇਸਦੇ ਇਲਾਵਾ ਪੰਜਾਬ ਵਿੱਚ ਨਕਲੀ ਦਵਾਈਆਂ, ਨਕਲੀ ਦੁੱਧ, ਨਕਲੀ ਮਠਿਆਈਆਂ, ਸਟੋਰਾਂ ਦੀ ਗਲੀ ਸੜੀ ਕਣਕ ਦੇ ਘਟੀਆ ਆਟੇ ਦੇ ਬਾਜ਼ਾਰੂ ਬਿਸਕੁਟ, ਰਸ, ਬਰੈੱਡ, ਪਾਉ ਭਾਜੀ, ਨਿਉਡਲਜ਼ ਆਦਿ ਖਾਣ ਦਾ ਰਿਵਾਜ ਵਧ ਗਿਆ ਹੈ। ਨਕਲੀ ਦੁੱਧ ਤੇ ਖਤਰਨਾਕ ਰੰਗਾਂ ਵਾਲੀਆਂ ਕੁਲਫੀਆਂ, ਆਈਸ ਕਰੀਮਾਂ ਆਦਿ ਵੀ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ। ਪੰਜਾਬ ਵਿੱਚ 7lomerulonephritis ਕਾਰਨ ਵੀ ਗੁਰਦੇ ਫੇਲ੍ਹ ਹੋ ਰਹੇ ਹਨ। ਇਹ ਬੀਮਾਰੀ Viral infections ਜਿਵੇਂ ਕਿ 89V, hepatitis 2 ਤੇ hepatitis 3 ਦੇ ਪੰਜਾਬ ਚ ਵਧਣ ਕਾਰਨ ਬਣ ਰਹੀ ਹੈ। ਇਹ ਬੀਮਾਰੀਆਂ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ। ਇਹਨਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਾਦਾ ਖਾਣਾ, ਸਾਦਾ ਪਹਿਰਾਵਾ, ਸਾਦੀ ਸੋਚ ਤੇ ਘਰ ਪਰਿਵਾਰ ਚ ਰਲ ਮਿਲ ਘਰਦਾ ਖਾਣਾ ਖਾਣ ਦੀ ਆਦਤ ਪਾਉਗੇ ਤਾਂ ਆਪ ਵੀ ਲੰਬੀ ਉਮਰ ਹੰਢਾਉਗੇ ਤੇ ਬੱਚਿਆਂ ਨੂੰ ਵੀ ਖਤਰਨਾਕ ਰੋਗਾਂ ਤੋਂ ਬਚਾਅ ਲਵੋਗੇ। ਜੇ ਛੋਟੇ ਮਕਾਨ ਨਾਲ ਸਰ ਸਕਦਾ ਹੈ ਤਾਂ ਵੱਡੀਆਂ ਵੱਡੀਆਂ ਕੋਠੀਆਂ ਤੇ ਫਾਲਤੂ ਖਰਚ ਨਾ ਕਰੋ। ਜੇ ਛੋਟੀ ਕਾਰ ਨਾਲ ਸਰ ਸਕਦਾ ਹੈ ਤਾਂ ਵੱਡੀਆਂ ਮਹਿੰਗੀਆਂ ਕਾਰਾਂ ਨਾ ਲਵੋ। ਇਵੇਂ ਹੀ ਹਰ ਵਿਆਹ, ਸ਼ਾਦੀ, ਫੰਕਸ਼ਨ ਤੇ ਸਾਦਾ ਖਾਣਾ ਤਿਆਰ ਕਰੋ। ਊਟਪਟਾਂਗ ਖਾਣੇ ਖਾਣੋਂ ਬੰਦ ਕਰੋ। ਪੈਦਲ ਚੱਲਣ, ਧੁੱਪ ਚ ਬੈਠਣ, ਥੋੜਾ ਖਾਣ, ਵਧੇਰੇ ਵਾਰ ਸਾਦਾ ਪਾਣੀ ਪੀਣ, ਸਲਾਦ ਵਧੇਰੇ ਖਾਣ ਤੇ ਨਮਕ ਮਿਰਚ ਮਿੱਠਾ ਘੱਟ ਤੋਂ ਘੱਟ ਖਾਣ ਦੀ ਆਦਤ ਪਾਉਗੇ ਤਾਂ ਖੁਸ਼ ਵੀ ਰਹੋਗੇ ਤੇ ਸੰਤੁਸ਼ਟ ਵੀ ਤੇ ਸਿਹਤਮੰਦ ਵੀ।

Comments are closed.

COMING SOON .....


Scroll To Top
11