Thursday , 27 June 2019
Breaking News
You are here: Home » PUNJAB NEWS » ਜੈਸੀ ਕਰਨੀ ਵੈਸੀ ਭਰਨੀ : ਕੈਬਨਿਟ ਮੰਤਰੀ ਧਰਮਸੋਤ

ਜੈਸੀ ਕਰਨੀ ਵੈਸੀ ਭਰਨੀ : ਕੈਬਨਿਟ ਮੰਤਰੀ ਧਰਮਸੋਤ

ਨਾਭਾ, 6 ਸਤੰਬਰ (ਕਰਮਜੀਤ ਸੋਮਲ, ਸਿਕੰਦਰ)- ਹਲਕਾ ਨਾਭਾ ਵਿਚ ਬਲਾਕ ਸੰਮਤੀ ਦੀਆਂ ਚੋਣਾਂ ਦਾ ਵਿੱਗਲ ਵੱਜ ਚੁੱਕਾ ਹੈ ਤੇ ਅੱਜ ਤੱਕ ਕੁੱਲ 49 ਉਮੀਦਵਾਰ ਆਪਣੇਂ ਕਾਗਜ਼ ਭਰ ਚੁੱਕੇ ਹਨ।ਮੌਕੇ ਤੋਂ ਮਿਲੀ ਜਾਂਣਕਾਰੀ ਮੁੱਤਾਬਿਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਭਾ ਗ੍ਰਹਿ ਵਿਖੇ ਕਾਂਗਰਸੀ ਉਮੀਦਵਾਰਾਂ ਨੇ ਧਰਮਸੋਤ ਤੋਂ ਅਸ਼ੀਰਵਾਦ ਲਿਆ ਤੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਅੱਗੇ ਪ੍ਰੈਸ ਵੱਲੋਂ ਬੇਅਦਵੀਆਂ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਧਰਮਸੋਤ ਨੇਂ ਕਿਹਾ ਕਿ ਬਾਦਲਾ ਦਾ ਸੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਤੇ ਹਰ ਪਾਸੇ ਅਕਾਲੀ ਲੀਡਰਾਂ ਦਾ ਕਾਲੇ ਬਿੱਲੇ ਲਾ ਕੇ ਲੋਕ ਸਵਾਗਤ ਕਰਨ ਲਈ ਤਿਆਰ ਬੈਠੇ ਹਨ ਕਿਉ ਕਿ ਗੂਰੁ ਗ੍ਰੰਥ ਸਾਹਿਬ ਦੀ ਬੇਅਦਵੀ ਨੇਂ ਲੋਕਾਂ ਨੂੰ ਝੰਜ਼ੋੜ ਕੇ ਰੱਖ ਦਿਤਾ ਹੈ।ਜਿਸ ਦਾ ਖਮਿਆਜ਼ਾ ਉਸ ਆਉਣ ਵਾਲੀਆਂ ਵੋਟਾਂ ਵਿਚ ਭੁਗਤਣਾਂ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇੰਨਸਾਂਨ ਨੂੰ ਆਪਣੇਂ ਕਰਮਾਂ ਦਾ ਫਲ ਇਥੇ ਹੀ ਭੁਗਤਣਾਂ ਪੈਦਾਂ ਹੈ ਤੇ ਸਾਨੂੰ ਰੱਬ ਤੇ ਭਰੋਸਾ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਵਿਖਾਵੇਗਾ।ਬਲਾਕ ਸੰਮਤੀ ਚੋਣਾਂ ਸਬੰਧੀ ਉਹ ਖੁਦ ਕਾਂਗਰਸੀ ਉਮੀਦਵਾਰਾਂ ਨਾਲ ਭਾਰੀ ਕਾਫਲਾ ਲੈ ਕੇ ਕਾਗਜ਼ ਦਾਖਲ ਕਰਾ ਕੇ ਆਏ ਹਨ ਤੇ ਉਨ੍ਹਾਂ ਕਿਹਾ ਨਾਭਾ ਹਲਕੇ ਵਿਚ ਕਾਂਗਰਸੀ ਉਮੀਦਵਾਰ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੀ ਝੋਲੀ ਪਾਉਣਗੇ। ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡਾਂ ਤੇ ਸ਼ਹਿਰਾ ਦੇ ਕਾਂਗਰਸੀ ਵਰਕਰ ਹਾਜ਼ਰ ਸਨ।

Comments are closed.

COMING SOON .....


Scroll To Top
11