Monday , 17 February 2020
Breaking News
You are here: Home » NATIONAL NEWS » ਜੇ ਮੁੜ ਹੋਇਆ ਕੋਈ ਅੱਤਵਾਦੀ ਹਮਲਾ ਤਾਂ ਕਰਾਂਗੇ ਬਾਲਾਕੋਟ ਵਰਗੀ ਕਾਰਵਾਈ : ਆਰ.ਕੇ.ਐੱਸ. ਭਦੌਰੀਆ

ਜੇ ਮੁੜ ਹੋਇਆ ਕੋਈ ਅੱਤਵਾਦੀ ਹਮਲਾ ਤਾਂ ਕਰਾਂਗੇ ਬਾਲਾਕੋਟ ਵਰਗੀ ਕਾਰਵਾਈ : ਆਰ.ਕੇ.ਐੱਸ. ਭਦੌਰੀਆ

ਭਾਰਤੀ ਹਵਾਈ ਫ਼ੌਜ ਮੁਖੀ ਨੇ ਏਅਰ ਸਟ੍ਰਾਈ ਦੀ ਵੀਡੀਓ ਕੀਤੀ ਜਾਰੀ

ਨਵੀਂ ਦਿੱਲੀ, 4 ਅਕਤੂਬਰ-ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਪਾਕਿਸਤਾਨ ਨੂੰ ਚੇਤੇ ਕਰਵਾਇਆ ਹੈ ਕਿ ਜੇ ਪਾਕਿਸਤਾਨ ਵੱਲੋਂ ਮੁੜ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਜਦੋਂ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਤੋਂ ਪੁੱਛਿਆ ਗਿਆ ਕਿ ਕੀ ਬਾਲਾਕੋਟ ਜਿਹਾ ਹਵਾਈ ਹਮਲਾ ਦੋਬਾਰਾ ਹੋ ਸਕਦਾ ਹੈ, ਤਾਂ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵੱਲੋਂ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਅੱਜ ਸ਼ੁੱਕਰਵਾਰ ਨੂੰ ਹੀ ਬਾਲਾਕੋਟ ਹਵਾਈ ਹਮਲੇ ਬਾਰੇ ਇੱਕ ਵਿਡੀਓ ਵੀ ਜਾਰੀ ਕੀਤੀ ਗਈ, ਜਿਸ ਵਿੱਚ ਹਵਾਈ ਹਮਲੇ ਦੀ ਪੂਰੀ ਪ੍ਰਕਿਰਿਆ ਨੂੰ ਵਿਖਾਇਆ ਗਿਆ ਹੈ। ਉਂਝ ਭਾਵੇਂ ਇਹ ਵਿਡੀਓ ਪ੍ਰੋਮੋਸ਼ਨਲ ਹੀ ਹੈ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹਵਾਈ ਫ਼ੌਜ ਹੁਣ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਵੀ ਜੰਗ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬੜਗਾਮ ਹਾਦਸਾ ਸਾਡੀ ਗ਼ਲਤੀ ਸੀ। ਕੋਰਟ ਆੱਫ਼ ਇਨਕੁਆਰੀ ਤੋਂ ਪਤਾ ਲੱਗਾ ਹੈ ਕਿ ਐਮ.ਆਈ-17 ਹੈਲੀਕਾਟਪਰ ਨਾਲ ਸਾਡੀ ਹੀ ਮਿਸਾਇਲ ਆਕੇ ਟਕਰਾਈ ਸੀ। ਦੋ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਇਸੇ ਵਰ੍ਹੇ 14 ਫ਼ਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼–ਏ–ਮੁਹੰਮਦ ਦੇ ਇੱਕ ਆਤਮਘਾਤੀ
ਅੱਤਵਾਦੀ ਨੇ ਸੀਆਰਪੀਐੱਫ਼ ਦੇ ਜਵਾਨਾਂ ਉੱਤੇ ਹਮਲਾ ਕਰ ਕੇ40 ਤੋਂ ਬਾਅਦ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ 26ਫ਼ਰਵਰੀ ਨੂੰ ਪਾਕਿਸਤਾਨ ਦੇ ਸ਼ਹਿਰ ਬਾਲਾਕੋਟ ਵਿਖੇ ਸਥਿਤ ਅੱਤਵਾਦੀ ਕੈਂਪ ਉੱਤੇ ਏਅਰ ਸਟ੍ਰਾਈਕਕੀਤਾ ਸੀ।

Comments are closed.

COMING SOON .....


Scroll To Top
11