Sunday , 26 May 2019
Breaking News
You are here: Home » PUNJAB NEWS » ਜੇਲ੍ਹਾਂ ’ਚ ਤਾਇਨਾਤ ਹੋਮਗਾਰਡਾਂ ਨੂੰ ਆਲੇ-ਦੁਆਲੇ ਸਕਿਊਰਟੀ ’ਤੇ ਖਾਸ ਧਿਆਨ ਰੱਖਣ ਦੇ ਆਦੇਸ਼

ਜੇਲ੍ਹਾਂ ’ਚ ਤਾਇਨਾਤ ਹੋਮਗਾਰਡਾਂ ਨੂੰ ਆਲੇ-ਦੁਆਲੇ ਸਕਿਊਰਟੀ ’ਤੇ ਖਾਸ ਧਿਆਨ ਰੱਖਣ ਦੇ ਆਦੇਸ਼

ਮਾਲੇਰਕੋਟਲਾ, 21 ਸਤੰਬਰ (ਸੰਜੀਵ ਸਿੰਗਲਾ)- ਸਮੇਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਬ-ਜੇਲ੍ਹ ਮਲੇਰਕੋਟਲਾ ਦਾ ਦੌਰਾ ਕੀਤਾ ਗਿਆ। ਸਬ-ਜੇਲ੍ਹ ਮਲੇਰਕੋਟਲਾ ਦੀ ਸਕਿਊਰਟੀ ਲਈ ਤੈਨਾਤ ਹੋਮ ਗਾਰਡਜ਼ ਦੇ ਜਵਾਨਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਜੇਲ੍ਹ ਦੇ ਆਲੇ-ਦੁਆਲੇ ਸਕਿਊਰਟੀ ਟਾਵਰਾਂ ਤੋਂ ਹਰੇਕ ਹਰਕਤ ਉਪਰ ਖਾਸ ਧਿਆਨ ਰੱਖਣ ਅਤੇ ਹਰੇਕ ਵਿਅਕਤੀ ਉਪਰ ਖਾਸ ਨਜ਼ਰ ਰੱਖਣ ਕਿਉਂਕਿ ਕੁਝ ਦੇਸ਼ ਵਿਰੋਧੀ ਤਾਕਤਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਰਾਬ ਕਰਨ ਲਈ ਕੋਝੀਆ ਹਰਕਤਾਂ ਕਰ ਰਹੀਆਂ ਹਨ ਅਤੇ ਸਮਾਜਿਕ ਅਤੇ ਰਾਜਨੀਤਿਕ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮੌਕੇ ਤੇ ਡਿਪਟੀ ਸੁਪਰਡੈਂਟ ਜੇਲ ਬਲਵੀਰ ਸਿੰਘ ਵੱਲੋਂ ਵੀ ਜਵਾਨਾਂ ਨੂੰ ਪੂਰੇ ਚੌਕਸ ਰਹਿਣ ਲਈ ਕਿਹਾ ਗਿਆ ਅਤੇ ਕਿਸੇ ਵੀ ਸ਼ੱਕੀ ਸਥਿਤੀ ਵਿੱਚ ਤੁਰੰਤ ਜਾਣਕਾਰੀ ਦੇਣ ਲਈ ਕਿਹਾ ਗਿਆ ਅਤੇ ਸਖਤ ਕਦਮ ਚੁਕਣ ਦਾ ਭਰੋਸਾ ਵੀ ਦਵਾਇਆ ਗਿਆ। ਇਸ ਮੌਕੇ ਤੇ ਨਰਾਇਣ ਸ਼ਰਮਾ ਅਤੇ ਸੰਤੋਖ ਸਿੰਘ ਕੰਪਨੀ ਇੰਚਾਰਜ਼ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11