Wednesday , 20 September 2017
Breaking News
You are here: Home » SPORTS NEWS » ਜੁਡੋ (ਲੜਕੀਆਂ) ਅੰਤਰ ਕਾਲਜ ’ਚ ਐਨਲਾਈਟੈਡ ਕਾਲਜ ਦੀ ਝੰਡੀ

ਜੁਡੋ (ਲੜਕੀਆਂ) ਅੰਤਰ ਕਾਲਜ ’ਚ ਐਨਲਾਈਟੈਡ ਕਾਲਜ ਦੀ ਝੰਡੀ

ਝੂਨੀਰ, 12 ਸਤੰਬਰ (ਬਲਜੀਤ ਪਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ਼ ਜੁਡੋ (ਲੜਕੀਆਂ) ਦੇ ਮੁਕਾਬਲੇ ਦ ਐਨਲਾਈਟੈਂਡ ਕਾਲਜ਼ ਆਫ ਫਿਜੀਕਲ ਐਜ਼ੂਕੇਸ਼ਨ ਝੂਨੀਰ ਜਿਲਾ ਮਾਨਸਾ ਵਿਖੇ ਮਿਤੀ 11 ਅਤੇ 12 ਸਤੰਬਰ 2017 ਨੁੰ ਕਾਲਜ ਕੈਂਪਸ ਵਿੱਚ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ 18 ਕਾਲਜ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਖੇਡ ਸਮਾਗਮ ਵਿੱਚ ਸਰਦੂਲਗੜ ਦੇ ਡੀ.ਐਸ.ਪੀ ਸੰਜੀਵ ਗੋਇਲ ਨੇ ਮੁੱਖ ਮਹਿਮਾਂਨ ਵਜੋਂ ਸ਼ਿਰਕਤ ਕੀਤੀ।ਇਸ ਖੇਡ ਮੁਕਾਬਲੇ ਵਿੱਚ ਦ ਐਨਲਾਈਟੈਂਡ ਕਾਲਜ ਆਫ ਫਿਜੀਕਲ ਐਜ਼ੂਕੇਸ਼ਨ ਝੁਨੀਰ ਦੀਆਂ ਖਿਡਾਰਣਾ ਨੇ ੳਵਰਆਲ ਚੈਂਪੀਅਨਸ਼ਿਪ ਟਰਾਫੀ ਤੇ ਕਬਜਾ ਕੀਤਾ।ਇਸ ਖੇਡ ਮੁਕਾਬਲੇ ਵਿੱਚ ਦੂਜੀ ਪੁਜੀਸ਼ਨ ਨੈਸ਼ਨਲ ਕਾਲਜ ਆਫ ਫਿਜੀਕਲ ਐਜ਼ੂਕੇਸ਼ਨ ਚੁਪਕੀ, ਤੀਸਰੀ ਪੁਜੀਸ਼ਨ ਪੰਜਾਬੀ ਯੂਨੀਵਰਸਿਟੀ ਕੇਂਪਸ ਪਟਿਆਲਾ ਦੀ ਰਹੀ।ਇਹਨਾ ਮੁਕਾਬਲਿਆਂ ਵਿੱਚ 44 ਕਿਲੋ ਭਾਰ ਵਰਗ ਵਿੱਚ ਫਸਟ ਪੁਜੀਸ਼ਨ ਸਵਾਤੀ ਸ਼ੁਕਲਾ ਦੁਸਰਾ ਪੂਜਾ ਅਤੇ ਤੀਸਰਾ ਰੂਬੀ ਅਤੇ ਅਨੁਰਾਣੀ, 48 ਕਿਲੋ ਪਾਰੁਲ ਵਰਮਾਂ ਪਹਿਲੀ ਅਮਨਦੀਪ ਕੌਰ ਦੂਜੀ, 52 ਕਿਲੋਂ ਵਿੱਚ ਸੁਨੀਤਾ ਪਹਿਲੀ, ਲਖਵਿੰਦਰ ਕੌਰ ਦੂਜੀ, 57 ਕਿਲੋਂ ਵਿੱਚ ਸੋਨੀਆ ਪਹਿਲੀ, ਰੂਬਲ ਦੂਜੀ 63 ਕਿਲੋ ਵਿੱਚ ਅਮਨਦੀਪ ਕੌਰ ਪਹਿਲੀ, ਮਨਪ੍ਰੀਤ ਕੌਰ ਦੂਜੀ, 70 ਕਿਲੋਂ ਵਿੱਚ ਪਵਨਪ੍ਰੀਤ ਕੌਰ ਪਹਿਲੀ ਜ਼ੋਤੀ ਕੁਮਾਰੀ ਦੂਜੀ 78 ਕਿਲੋ ਵਿੱਚ ਮਨਪ੍ਰੀਤ ਕੌਰ ਪਹਿਲੀ ਸਿਮਰਨਪ੍ਰੀਤ ਕੌਰ ਦੂਜੀ ਅਤੇ ਉਪਨ ਵਰਗ ਵਿੱਚ ਮਨਪ੍ਰੀਤ ਕੌਰ ਨੇ ਪਹਿਲੀ ਅਤੇ ਪਵਨਪ੍ਰੀਤ ਕੋਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਇਸ ਸਮੈਂ ਵੱਖ ਵੱਖ ਕਾਲਜ਼ਾਂ ਤੋਂ ਆਈਆਂ ਟੀਮਾਂ ਦੇ ਕੋਚ ਸਾਹਿਬਾਨਾ ਅਤੇ ਆਫੀਸ਼ਲ ਤੋਂ ਇਲਾਵਾ ਦ ਐਨਲਾਈਟੈਡ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਝੂਨੀਰ ਦੀ ਸਮੁੱਚੀ ਮੈਨੇਜਮੈਂਟ ਵਿੱਚ ਸਰਦਾਰ ਗੁਰਪ੍ਰੀਤ ਸਿਘੰ ਚੇਅਰਮੇਨ, ਗੁਰਦੀਪ ਸਿੰਘ ਲਖਮੀਰਵਾਲਾ, ਬੇਅੰਤ ਸਿਘ, ਗੁਰਪਾਲ ਸਿੰਘ ਅਤੇ ਕਾਲਜ਼ ਦਾ ਸਮੁੱਚਾ ਸਟਾਫ ਮੌਜ਼ੂਦ ਸੀ। ਇਸ ਸਮੇਂ ਕਾਲਜ਼ ਦੇ ਪ੍ਰਿੰਸੀਪਲ ਪ੍ਰੋਫੈਸਰ ਗੁਰਬੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਕਾਲਜ਼ਾਂ ਦੇ ਕੋਚ ਸਾਹਿਬਾਨ ਦਾ ਧੰਨਵਾਦ ਕੀਤਾ।

Comments are closed.

COMING SOON .....
Scroll To Top
11