Sunday , 21 April 2019
Breaking News
You are here: Home » ENTERTAINMENT » ਜੁਗਨੀ ਸੱਭਿਆਚਾਰਕ ਗਰੁੱਪ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆ ਵਿਸਾਖੀ ਦਾ ਤਿਉਹਾਰ

ਜੁਗਨੀ ਸੱਭਿਆਚਾਰਕ ਗਰੁੱਪ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆ ਵਿਸਾਖੀ ਦਾ ਤਿਉਹਾਰ

ਸਰਕਾਰੀ ਕਰਮਚਾਰੀਆਂ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਾ ਵਧੀਆ ਉਪਰਾਲਾ: ਕਮਲ ਕੋਸ਼ਰ ਯਾਦਵ

ਚੰਡੀਗੜ੍ਹ, 14 ਅਪਰੈਲ – ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ, ਮੁਹਾਲੀ ਅਤੇ ਕਲਚਰਲ ਯੂਨਿਟੀ ਸੈਂਟਰ ਵਿਸਾਖੀ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ। ਦਵਿੰਦਰ ਜੁਗਨੀ ਅਤੇ ਜਰਨੈਲ ਹੁਸ਼ਿਆਰਪੁਰੀ ਉਪਰਾਲੇ ਸਦਕੇ ਕਰਵਾਏ ਪ੍ਰੋਗਰਾਮ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰੋਟੋਕਲ ਦੇ ਵਿਸ਼ੇਸ਼ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨੋ ਬੋਲਦਿਆਂ ਕਿਹਾ ਕਿ ਵਿਸਾਖੀ ਦੇ ਤਿਉਹਾਰ ਨੂੰ ਰੰਗਾਰੰਗ ਤਰੀਕੇ ਨਾਲ ਮਨਾਉਣਾ ਵਧੀਆ ਉਪਰਾਲਾ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਦਫਤਰੀ ਕੰਮਾਂ ਦੇ ਵਿਅਸਤ ਜੀਵਨ ਤੋਂ ਬਾਹਰ ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਾ ਚੰਗੀ ਗੱਲ ਹੈ। ਦਫਤਰੀ ਸਮੇਂ ਤੋਂ ਬਾਅਦ ਉਲੀਕੇ ਜਾਂਦੇ ਅਜਿਹੇ ਪ੍ਰੋਗਰਾਮਾਂ ਨਾਲ ਮੁਲਾਜ਼ਮਾਂ ਦੇ ਕੰਮਕਾਜ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੁੰਦਾ ਹੈ।

ਇਸ ਪ੍ਰੋਗਰਾਮ ਵਿਚ ਲਖਵੀਰ ਲੱਖੀ, ਗਗਨਦੀਪ ਗੱਗੀ, ਗੁਰਿੰਦਰ ਗਿੰਦਾ, ਕੁਲਬੀਰ ਸੈਣੀ ਅਤੇ ਸੰਦੀਪ ਕੰਬੋਜ਼ ਨੇ ਆਪੋ-ਆਪਣੇ ਗੀਤਾਂ ਰਾਹੀਂ ਸੰਗੀਤਕ ਮਾਹੌਲ ਬਣਾਇਆ। ਡਾ.ਨਿੰਦੀ ਵੱਲੋਂ ਓਪੇਰਾ ਡਾਂਸ ਵਾਢੀਆਂ ਪੇਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਨਾਲ ਗੁਰਿੰਦਰ ਗਿੰਦੇ ਵੱਲੋਂ ਬੋਲੀਆਂ ਪਾਈਆਂ ਗਈਆਂ। ਇਸ ਪ੍ਰੋਗਰਾਮ ਵਿਚ ਮੁੱਖ ਖਿੱਚ ਦਾ ਕੇਂਦਰ ਰੁਪਿੰਦਰ ਰੂਪੀ ਅਤੇ ਦਵਿੰਦਰ ਜੁਗਨੀ ਵਲੋਂ ਤਿਆਰ ਕੀਤੀ ਗਈ ਸਕਿੱਟ ‘ਮੁੱਡਾ’ ਸੀ ਜਿਸ ਰਾਹੀਂ ਲੋਕਾਂ ਨੂੰ ਖੂਬ ਹਸਾਇਆ ਗਿਆ ਅਤੇ ਲੋਕਾਂ ਦੇ ਢਿੱਡੀ ਪੀੜਾਂ ਪਈਆਂ। ਇਸ ਸਕਿਟ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਸਕਿਟ ਵਿਚ ਚੰਨ ‘ਤੇ ਪਲਾਟ ਕੱਟਣ ਸਬੰਧੀ ਵਿਅੰਗ ਕੀਤਾ ਗਿਆ। ਇਸ ਸਕਿਟ ਦੇ ਪਾਤਰਾਂ ਵਿਚ ਰੁਪਿੰਦਰ ਰੂਪੀ, ਦਵਿੰਦਰ ਜੁਗਨੀ, ਜਰਨੈਲ ਹੁਸ਼ਿਆਰਪੁਰੀ, ਮਨਦੀਪ ਸਿੰਘ, ਕੁਲਵੰਤ ਸਿੰਘ, ਕਮਲ ਸ਼ਰਮਾ, ਭੁਪਿੰਦਰ ਝੱਜ, ਨਰੇਸ਼, ਮੋਨੀਕਾ ਢੱਲ ਨੇ ਭਾਗ ਲਿਆ।

ਅੰਤ ਵਿੱਚ ਮੁੱਖ ਮਹਿਮਾਨ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਮਜੀਤ ਸਿੰਘ ਬੱਗਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਨੇ ਹੀ ਲੋਕ ਗੀਤਾਂ ਵਿਚ ਅਲਗੌਜ਼ਿਆਂ ਰਾਹੀਂ ਵੀ ਖੂਬ ਰੰਗ ਬੰਨ੍ਹਿਆ।

Comments are closed.

COMING SOON .....


Scroll To Top
11