Thursday , 20 July 2017
Breaking News
You are here: Home » TOP STORIES » ਜੀ-20 ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ’ਚ ਗੈਰਰਸਮੀ ਮੁਲਾਕਾਤ

ਜੀ-20 ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ’ਚ ਗੈਰਰਸਮੀ ਮੁਲਾਕਾਤ

ਬ੍ਰਿਕਸ ਦੇਸ਼ਾਂ ਦੀ ਬੈਠਕ ਵਿੱਚ ਵੀ ਦੋਵੇਂ ਨੇਤਾ ਇੱਕ ਦੂਸਰੇ ਦੇ ਨਾਲ ਬੈਠੇ

image ਨਵੀਂ ਦਿੱਲੀ, 7 ਜੁਲਾਈ- ਨਾਂਹ-ਨਾਂਹ ਦੇ ਬਾਵਜੂਦ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ੍ਰੀ ਸ਼ੀ ਚਿਨਫਿੰਗ ਦਰਮਿਆਨ ਮੁਲਾਕਾਤ ਹੋ ਹੀ ਗਈ। ਜਰਮਨ ਦੇ ਸ਼ਹਿਰ ਹਨੋਹਰ ਵਿਖੇ ਜੀ-20 ਦੇਸ਼ਾਂ ਦੀ ਬੈਠਕ ਵਿੱਚ ਹਿੱਸਾ ਲੈਣ ਪਹੁੰਚੇ ਸ੍ਰੀ ਮੋਦੀ ਅਤੇ ਸ੍ਰੀ ਸ਼ੀ ਚਿਨਫਿੰਗ ਵਿੱਚ ਗੈਰਰਸਮੀ ਤੌਰ ’ਤੇ ਹੀ ਸਹੀ ਪ੍ਰੰਤੂ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ। ਮੁਲਾਕਾਤ ਸਮੇਂ ਚੀਨੀ ਰਾਸ਼ਟਰਪਤੀ ਆਪਣੇ ਸਾਰੇ ਉਚ ਅਧਿਕਾਰੀਆਂ ਦੇ ਨਾਲ ਸਨ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ, ਵਿਦੇਸ਼ ਸਕੱਤਰ ਐਸ ਜੈਸ਼ੰਕਰ ਸਮੇਤ ਦੂਜੇ ਅਧਿਕਾਰੀ ਵੀ ਸਨ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਮੁਤਾਬਿਕ ਮੁਲਾਕਾਤ ਬੇਸ਼ੱਕ ਜ਼ਿਆਦਾ ਦੇਰ ਨਹੀਂ ਚੱਲੀ, ਪ੍ਰੰਤੂ ਕਈ ਅਹਿਮ ਮੁੱਦਿਆਂ ’ਤੇ ਦੋਵਾਂ ਨੇਤਾਵਾਂ ਨੇ ਗੱਲਬਾਤ ਕੀਤੀ। ਮੋਦੀ ਅਤੇ ਚੀਨੀ ਰਾਸ਼ਟਰਪਤੀ ਦਰਮਿਆਨ ਸ਼ੁੱਕਰਵਾਰ ਨੂੰ ਉਥੇ ਹੋਈ ਇੱਕਲੋਤੀ ਮੁਲਾਕਾਤ ਨਹੀਂ ਸੀ। ਇਸ ਤੋਂ ਪਹਿਲਾਂ ਸਵੇਰੇ ਬ੍ਰਿਕਸ ਦੇਸ਼ਾਂ ਦੇ ਉਚ ਨੇਤਾਵਾਂ ਦੀ ਬੈਠਕ ਵਿੱਚ ਵੀ ਦੋਵੇਂ ਨੇਤਾ ਇੱਕ ਦੂਸਰੇ ਦੇ ਨਾਲ ਬੈਠੇ ਅਤੇ ਇੱਕ ਦੂਸਰੇ ਦੀ ਜੰਮ ਕੇ ਤਾਰੀਫ ਕੀਤੀ। ਇਹ ਬੈਠਕ ਬ੍ਰਿਕਸ ਦੇਸ਼ਾਂ ਦੀ ਸਿਖਰ ਬੈਠਕ ਲਈ ਤਿਆਰੀ ਸਬੰਧੀ ਬੁਲਾਈ ਗਈ ਸੀ। ਪਿਛਲੀ ਸਿਖਰ ਬੈਠਕ ਗੋਆ ਵਿਖੇ ਹੋਈ ਸੀ ਜਦੋਂ ਕਿ ਹੁਣ ਇਸ ਸਿਖਰ ਸੰਮੇਲਨ ਦਾ ਮੇਜ਼ਬਾਨ ਚੀਨ ਹੈ। ਸ਼ੁੱਕਰਵਾਰ ਦੀ ਬੈਠਕ ਵਿੱਚ ਸ੍ਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਦੇ ਭਾਸ਼ਣ ਦੀ ਖੂਬ ਤਾਰੀਫ ਕੀਤੀ। ਚੀਨ ਅਤੇ ਭਾਰਤ ਦਰਮਿਆਨ ਪੈਦਾ ਹੋਏ ਸਰਹੱਦੀ ਵਿਵਾਦ ਦੌਰਾਨ ਇਹ ਬੈਠਕ ਕਾਫੀ ਉਮੀਦ ਪੈਦਾ ਕਰ ਰਹੀ ਹੈ। ਬੇਸ਼ੱਕ ਹਾਲੇ ਤੱਕ ਦੋਨੇ ਦੇਸ਼ਾਂ ਨੇ ਦੁਵੱਲੇ ਮਸਲਿਆਂ ਬਾਰੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ, ਪ੍ਰੰਤੂ ਆਉਣ ਵਾਲੇ ਦਿਨਾਂ ਵਿੱਚ ਇਸ ਮੁਲਾਕਾਤ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

Comments are closed.

COMING SOON .....
Scroll To Top
11