Thursday , 20 September 2018
Breaking News
You are here: Home » INTERNATIONAL NEWS » ਜੀ-20 ਸ਼ਿਖਰ ਸੰਮੇਲਨ ’ਚ ਮੋਦੀ ਨੇ ਉਠਾਇਆ ਅਤਵਾਦ ਦਾ ਮੁਦਾ

ਜੀ-20 ਸ਼ਿਖਰ ਸੰਮੇਲਨ ’ਚ ਮੋਦੀ ਨੇ ਉਠਾਇਆ ਅਤਵਾਦ ਦਾ ਮੁਦਾ

image ਹੈਮਬਰਗ- ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁਕੀ ਹੈ। ਜਰਮਨ ਚਾਂਸਲਰ ਏਂਜੇਲਾ ਮਾਰਕੇਲ ਨੇ ਹੈਮਬਰਗ ਵਿਚ ਜੀ-20 ਸੰਮੇਲਨ ਵਿਚ ਦੁਨੀਆ ਦੇ ਨੇਤਾਵਾਂ ਦਾ ਸਵਾਗਤ ਕੀਤਾ। ਮਾਰਕੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਥ ਮਿਲਾ ਕੇ ਉਨ੍ਹਾਂ ਦਾ ਜੀ- 20 ਸੰਮੇਲਨ ਵਿਚ ਮੇਜ਼ਬਾਨ ਦੇ ਤੌਰ ਤੇ ਸਵਾਗਤ ਕੀਤਾ।ਇਸ ਦੇ ਨਾਲ ਹੀ ਟਰੰਪ, ਪੁਤਿਨ ਅਤੇ ਚੀਨੀ ਰਾਸ਼ਟਰਪਤੀ ਨਾਲ ਵੀ ਏਂਜੇਲਾ ਨੇ ਮੁਲਾਕਾਤ ਕੀਤੀ।ਇਸ ਦੇ ਬਾਅਦ ਏਂਜੇਲਾ ਦਾ ਸਵਾਗਤ ਭਾਸ਼ਣ ਹੋਵੇਗਾ।ਇਸ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਵਾਦ ਦਾ ਮੁਦਾ ਉਠਾਇਆ ਅਤੇ ਸਭ ਤੋਂ ਵਡੇ ਕਰ ਸੁਧਾਰ ਜੀ. ਐਸ. ਟੀ. ਦੇ ਬਾਰੇ ਗਲ ਕੀਤੀ। ਅਰਥ ਵਿਵਸਥਾ ਨੂੰ ਗਤੀ ਦੇਣ ਲਈ ਕੀਤੇ ਜਾ ਰਹੇ ਸੁਧਾਰਾਂ ਦਾ ਜਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ. ਐਸ. ਟੀ. ਨਾਲ ਭਾਰਤ ਇਕ ਬਾਜ਼ਾਰ ਬਣ ਜਾਵੇਗਾ।

Comments are closed.

COMING SOON .....
Scroll To Top
11