Saturday , 14 December 2019
Breaking News
You are here: Home » TOP STORIES » ਜੀ. ਕੇ. ਸਿੰਘ ਆਈ.ਏ.ਐ¤ਸ. ਵੱਲੋਂ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ

ਜੀ. ਕੇ. ਸਿੰਘ ਆਈ.ਏ.ਐ¤ਸ. ਵੱਲੋਂ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ

image ਪਟਿਆਲਾ, 4 ਮਾਰਚ (ਪੀ.ਟੀ.)-ਉਘੇ ਪੰਜਾਬੀ ਵਾਰਤਕ ਲੇਖਕ ਸ. ਜੀ.ਕੇ. ਸਿੰਘ ਆਈ.ਏ.ਐ¤ਸ. ਵੱਲੋਂ ਪ੍ਰਸਿੱਧ ਚਿੰਤਕ ਅਤੇ ਡਾ. ਸੁਤਿੰਦਰ ਸਿੰਘ ਨੂਰ ਦੇ ਭਰਾਤਾ ਡਾ. ਗੁਰਭਗਤ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਡਾ. ਗੁਰਭਗਤ ਸਿੰਘ ਦੇ ਜੀਵਨ ਅਤੇ ਕਾਰਜਾਂ ਬਾਰੇ ਚਰਚਾ ਕਰਦੇ ਹੋਏ ਦੱਸਿਆ ਕਿ ਅਜਿਹੇ ਬਹੁਤ ਘੱਟ ਖੁਸ਼ਕਿਸਮਤ ਘਰ ਹੁੰਦੇ ਹਨ ਜਿਨ੍ਹਾਂ ਵਿੱਚ ਉਚਕੋਟੀ ਦੇ ਚਿੰਤਕ ਅਤੇ ਦਾਰਸ਼ਨਿਕ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਡੂੰਘੇ ਚਿੰਤਨ ਅਤੇ ਅਧਿਐਨ ਨਾਲ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਕੀਤੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਪਟਿਆਲਾ ਵਜੋਂ ਸ.ਜੀ.ਕੇ.ਸਿੰਘ, ਆਈ.ਏ.ਐਸ. ਅਮਰ ਹਸਪਤਾਲ, ਪਟਿਆਲਾ ਵਿਖੇ ਜ਼ੇਰੇ ਇਲਾਜ਼ ਰਹੇ ਡਾ. ਗੁਰਭਗਤ ਸਿੰਘ ਦੀ ਤੀਮਾਰਦਾਰੀ ਲਈ ਵੀ ਗਏ ਸਨ। ਡਾ. ਗੁਰਭਗਤ ਸਿੰਘ

ਬੀਤੀ 4 ਅਪ੍ਰੈਲ ਨੂੰ ਚਲਾਣਾ ਕਰ ਗਏ ਸਨ। ਇਸ ਤੋਂ ਲਗਭਗ 2 ਹਫਤੇ ਪਹਿਲਾਂ ਉਨ੍ਹਾਂ ਨੂੰ ਦਿੱਲ ਦਾ ਦੌਰਾ ਪੈਣ ਬਾਅਦ ਦਿੱਲੀ ਵਿਖੇ ਦਾਖਿਲ ਕਰਵਾਇਆ ਗਿਆ ਸੀ, ਜਿਸ ਬਾਅਦ ਉਨ੍ਹਾਂ ਨੂੰ ਇਲਾਜ ਲਈ ਪਟਿਆਲੇ ਲਿਆਂਦਾ ਗਿਆ ਸੀ। ਇਸੇ ਦੌਰਾਨ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਵੀ ਡਾ. ਗੁਰਭਗਤ ਸਿੰਘ ਦੇ ਵਫ਼ਾਤ ਪਾ ਜਾਣ ਤੇ ਇਸ ਨੂੰ ਸਾਹਿਤ ਅਤੇ ਵਿਦਵਤਾ ਨੂੰ ਵੱਡਾ ਘਾਟਾ ਦੱਸਿਆ ਹੈ।

Comments are closed.

COMING SOON .....


Scroll To Top
11