Sunday , 19 November 2017
Breaking News
You are here: Home » BUSINESS NEWS » ਜੀ.ਐਸ.ਟੀ. ਦਰਾਂ ’ਚ ਤਬਦੀਲੀ ਤੋਂ ਹੁਣ ਵਪਾਰੀ ਵਰਗ ਖੁਸ਼ : ਰਾਜਨਾਥ ਸਿੰਘ

ਜੀ.ਐਸ.ਟੀ. ਦਰਾਂ ’ਚ ਤਬਦੀਲੀ ਤੋਂ ਹੁਣ ਵਪਾਰੀ ਵਰਗ ਖੁਸ਼ : ਰਾਜਨਾਥ ਸਿੰਘ

ਟੈਕਸ ਦਰਾਂ ਵਿੱਚ ਤਬਦੀਲੀ ਲਈ ਪ੍ਰਧਾਨ ਮੰਤਰੀ ਨੇ ਕਿਹਾ ਸੀ

ਨਵੀਂ ਦਿੱਲੀ, 12 ਨਵੰਬਰ- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਗੁਡਸ ਐਂਡ ਸਰਵਿਸੇਜ ਟੈਕਸ (ਜੀਐਸਟੀ) ਦਰਾਂ ਵਿੱਚ ਕੀਤੀ ਗਈ ਤਾਜ਼ਾ ਤਬਦੀਲੀ ਦਾ ਮਕਸਦ ਆਮ ਲੋਕਾਂ ਨੂੰ ਲਾਭ ਪਹੁੰਚਾਉਣਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜੀਐਸਟੀ ਦੀਆਂ ਟੈਕਸ ਦਰਾਂ ਵਿੱਚ ਤਬਦੀਲੀ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਖਿਆ ਸੀ। ਜ਼ਿਕਰਯੋਗ ਹੈ ਕਿ ਜੀਐਸਟੀ ਦੀ ਸਭ ਤੋਂ ਉਪਰਲੀ 28 ਫੀਸਦੀ ਦਰ ਵਿੱਚ ਪਹਿਲਾਂ 228 ਆਇਟਮਾਂ ਸਨ ਇਨ੍ਹਾਂ ਵਿੱਚੋਂ 178 ਆਇਟਮਾਂ ’ਤੇ ਹੁਣ ਟੈਕਸ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ’ਤੇ ਵੀ ਟੈਕਸ ਘਟਾਇਆ ਗਿਆ ਹੈ। ਇਸ ਸਬੰਧੀ ਫੈਸਲਾ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਅਗਵਾਈ ਹੇਠ ਜੀਐਸਟੀ ਕਾਉਂਸਲ ਦੀ ਮੀਟਿੰਗ ਵਿੱਚ ਲਿਆ ਗਿਆ।
ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਾਉਂਸਲ ਵੱਲੋਂ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਬਾਰੇ ਪਹਿਲਾਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜੀ.ਐਸ.ਟੀ. ਨਾਲ ਸਬੰਧਿਤ ਕੁਝ ਚਿੰਤਾਵਾਂ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਲੋੜੀਂਦੇ ਸੁਧਾਰ ਕਰਨ ਦੀ ਗਲ ਕਹੀ। ਕੇਂਦਰੀ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਟੈਕਸ ਦਰਾਂ ਵਿੱਚ ਤਬਦੀਲੀਆਂ ਤੋਂ ਬਾਅਦ ਸਾਰੇ ਵਪਾਰੀ ਅਤੇ ਕਾਰੋਬਾਰੀ ਬਹੁਤ ਖੁਸ਼ ਹਨ। ਕੇਂਦਰੀ ਗ੍ਰਹਿ ਮੰਤਰੀ ਲਖਨਊ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

Comments are closed.

COMING SOON .....
Scroll To Top
11