Tuesday , 23 October 2018
Breaking News
You are here: Home » NATIONAL NEWS » ਜੀ.ਐਸ.ਟੀ. ’ਚ ਹੋਰ ਰਾਹਤ ਦੇ ਆਸਾਰ ਆਮ ਵਰਤੋਂ ਦੀਆਂ ਚੀਜ਼ਾਂ ’ਤੇ ਘਟੇਗਾ ਟੈਕਸ

ਜੀ.ਐਸ.ਟੀ. ’ਚ ਹੋਰ ਰਾਹਤ ਦੇ ਆਸਾਰ ਆਮ ਵਰਤੋਂ ਦੀਆਂ ਚੀਜ਼ਾਂ ’ਤੇ ਘਟੇਗਾ ਟੈਕਸ

ਸ਼੍ਰੀ ਅਰੁਣ ਜੇਤਲੀ ਦੀ ਅਗਵਾਈ ’ਚ ਜੀ.ਐਸ.ਟੀ ਕਾਊਂਸਿਲ ਦੀ ਬੈਠਕ 10 ਨੂੰ

ਨਵੀਂ ਦਿਲੀ, 5 ਨਵੰਬਰ- ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ) ਪਰਿਸ਼ਦ ਇਸ ਹਫਤੇ ਹੋਣ ਵਾਲੀ ਬੈਠਕ ‘ਚ ਆਮ ਵਰਤੋਂ ਦੀਆਂ ਕਈ ਚੀਜ਼ਾਂ ‘ਤੇ ਟੈਕਸ ਦੀ ਦਰ ਘਟਾਉਣ ‘ਤੇ ਵਿਚਾਰ ਕਰੇਗੀ।ਦਸਿਆ ਜਾ ਰਿਹਾ ਹੈ ਕਿ ਪਰਿਸ਼ਦ ਦੀ ਬੈਠਕ ‘ਚ ਹਥ ਨਾਲ ਬਣੇ ਫਰਨੀਚਰ, ਪਲਾਸਟਿਕ ਉਤਪਾਦਾਂ ਅਤੇ ਸ਼ੈਂਪੂ ਆਦਿ ਚੀਜਾਂ ‘ਤੇ ਜੀ.ਐਸ.ਟੀ ਦਰਾਂ ‘ਚ ਕਟੌਤੀ ‘ਤੇ ਵਿਚਾਰ ਕੀਤਾ ਜਾਵੇਗਾ। ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਅਗਵਾਈ ‘ਚ ਹੋਣ ਵਾਲੀ ਜੀ.ਐਸ.ਟੀ ਕਾਊਂਸਿਲ ਦੀ ਬੈਠਕ 10 ਨਵੰਬਰ ਨੂੰ ਹੋਣੀ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਕਈ ਆਮ ਵਰਤੋਂ ਦੀਆਂ ਚੀਜਾਂ ‘ਤੇ 28 ਫੀਸਦੀ ਦੀ ਜੀ.ਐਸ.ਟੀ ਦਰ ਨੂੰ ਘਟ ਕਰਨ ‘ਤੇ ਵਿਚਾਰ ਹੋਵੇਗਾ। ਛੋਟੇ ਅਤੇ ਮਧਮ ਵੈਂਚਰਸ ਨੂੰ ਰਾਹਤ ਲਈ ਕਮੇਟੀ ਉਨ੍ਹਾਂ ਖੇਤਰਾਂ ‘ਚ ਦਰਾਂ ਨੂੰ ਤਰਕਸ਼ੀਲ ਬਣਾਉਣ ‘ਤੇ ਕੰਮ ਕਰੇਗੀ ਜਿਥੇ ਜੀ.ਐਸ.ਟੀ ਦੇ ਲਾਗੂ ਹੋਣ ਦੇ ਬਾਅਦ ਟੈਕਸੈਸ਼ਨ ਰੇਟ ਵਧ ਗਿਆ ਹੈ।28 ਫੀਸਦੀ ਦੇ ਸਲੈਬ ਵਾਲੀ ਚੀਜ਼ਾਂ ’ਤੇ ਟੈਕਸ ਰੇਟ ਨੂੰ ਤਰਕਸ਼ੀਲ ਕੀਤਾ ਜਾਵੇਗਾ। ਜ਼ਿਆਦਾਤਰ ਆਮ ਵਰਤੋਂ ਵਾਲੀਆਂ ਚੀਜਾਂ ‘ਤੇ ਟੈਕਸ ਦੀ ਦਰ ਨੂੰ ਘਟਾ ਕੇ 18 ਫੀਸਦੀ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਫਰਨੀਚਰ, ਇਲੈਕਟ੍ਰਿਕ ਸਵਿਚ, ਪਲਾਸਟਿਕ ਪਾਇਪ ’ਤੇ ਵੀ ਦਰਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ।
ਜੀ.ਐਸ.ਟੀ ‘ਚ ਸਾਰੇ ਤਰ੍ਹਾਂ ਦੇ ਫਰਨੀਚਰ ‘ਤੇ 28 ਫੀਸਦੀ ਟੈਕਸ ਲਗਾਇਆ ਗਿਆ ਹੈ। ਲਕੜੀ ਦੇ ਫਰਨੀਚਰ ਦਾ ਜ਼ਿਆਦਾਤਰ ਕੰਮ ਅਸੰਗਠਿਤ ਖੇਤਰ ‘ਚ ਹੁੰਦਾ ਹੈ ਅਤੇ ਇਸ ਦੀ ਵਰਤੋਂ ਮਧਮ ਵਰਗ ਦੇ ਪਰਿਵਾਰਾਂ ਵਲੋਂ ਕੀਤੀ ਜਾਂਦਾ ਹੈ। ਇਸੀ ਤਰ੍ਹਾਂ ਪਲਾਸਟਿਕ ਦੇ ਉਤਪਾਦਾਂ ‘ਤੇ 18 ਫੀਸਦੀ ਜੀ.ਐਸ.ਟੀ ਲਗਾਇਆ ਗਿਆ ਹੈ ਪਰ ਸ਼ਾਵਰ ਬਾਥ, ਸਿੰਕ, ਵਾਸ਼ ਬੇਸਿਨ, ਲੈਵਰੇਟਰੀ ਪੈਂਸ, ਸੀਟ ਅਤੇ ਕਵਰ ਆਦਿ ‘ਤੇ ਜੀ.ਐਸ.ਟੀ ਦੀ ਦਰ 28 ਫੀਸਦੀ ਤਕ ਹੈ।ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ‘ਤੇ ਵੀ ਦਰਾਂ ਨੂੰ ਤਰਕਸ਼ੀਲ ਬਣਾਉਣ ਦੀ ਜ਼ਰੂਰਤ ਹੈ। ਇਸ ਦੇ ਇਲਾਵਾ ਵਜ਼ਨ ਕਰਨ ਵਾਲੀ ਮਸ਼ੀਨ ਅਤੇ ਕੰਪ੍ਰੇਸਰ ‘ਤੇ ਵੀ ਜੀ.ਐਸ.ਟੀ ਨੂੰ 28 ਤੋਂ ਘਟਾ ਕੇ 18 ਫੀਸਦੀ ਕੀਤਾ ਜਾ ਸਕਦਾ ਹੈ। ਜੀ.ਐਸ.ਟੀ ਪਰਿਸ਼ਦ ‘ਚ ਸਾਰੇ ਰਾਜਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਪਰਿਸ਼ਦ ਪਹਿਲੇ ਹੀ 100 ਤੋਂ ਜ਼ਿਆਦਾ ਵਸਤੂਆਂ ‘ਤੇ ਦਰਾਂ ਨੂੰ ਤਰਕਸ਼ੀਲ ਕਰ ਚੁਕੀ ਹੈ।

Comments are closed.

COMING SOON .....


Scroll To Top
11