Monday , 9 December 2019
Breaking News
You are here: Home » PUNJAB NEWS » ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਵਿਸ਼ਿਸ਼ਟ ਸਤਿਕਾਰ ਪ੍ਰੋਗਰਾਮ ਦਾ ਆਯੋਜਨ

ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਵਿਸ਼ਿਸ਼ਟ ਸਤਿਕਾਰ ਪ੍ਰੋਗਰਾਮ ਦਾ ਆਯੋਜਨ

ਰੂਪਨਗਰ, 17 ਨਵੰਬਰ (ਲਾਡੀ ਖਾਬੜਾ)- ਰੂਪਨਗਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਅੱਜ ਵਿਸ਼ਿਸ਼ਟ ਸਤਿਕਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਭਾਰਤੀ ਰੇਲ ਮੰਤਰੀ ਸ੍ਰੀ ਮਾਨ ਸੰਦੇਸ਼ ਯਾਦਵ ਜੀ ਮੁੱਖ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਅਤੇ ਉਨ੍ਹਾਂ ਨਾਲ ਭਾਰਤੀ ਖਾਦ ਨਿਗਮ ਦੇ ਅਧਿਕਾਰੀ ਡਾਕਟਰ ਆਰ ਟੀ ਐਸ ਗਿੱਲ ਸ਼ਾਮਿਲ ਹੋਏ ਸਕੂਲ ਦੀ ਮੈਨੇਜਮੈਂਟ ਸਰਦਾਰ ਭੁਪਿੰਦਰ ਸਿੰਘ ਗਿੱਲ, ਸ੍ਰੀਮਤੀ ਗੁਣਵੰਤ ਕੌਰ ਜੀ ਸਕੂਲ ਦੇ ਪ੍ਰਿੰਸੀਪਲ ਡਾ ਬਿੰਦੂ ਸ਼ਰਮਾ, ਉਪ ਪ੍ਰਿੰਸੀਪਲ ਸ੍ਰੀਮਤੀ ਪੂਨਮ ਡੋਗਰਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਇੱਕੋ ਟਰੇਟਿੰਗ ਨਾਲ਼ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੇ ਆਰੰਭ ਵਿੱਚ ਸਕੂਲ ਦੇ ਪ੍ਰਿੰਸੀਪਲ ਡਾਕਟਰ ਬਿੰਦੂ ਸ਼ਰਮਾ ਦੁਆਰਾ ਸਕੂਲ ਦੇ ਅੱਜ ਤੱਕ ਦੇ ਸਫਰ ਦੀ ਜਾਣਕਾਰੀ ਦੇ ਨਾਲ ਕੀਤਾ । ਇਸ ਪ੍ਰੋਗਰਾਮ ਵਿੱਚ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਸ ਦਾ ਵਿਸ਼ਾ ਆਪਣੇ ਆਪ ਦੀ ਸਫਾਈ ਅਤੇ ਵਿਦੇਸ਼ ਦੀ ਸਫਾਈ ਤੱਕ ਸੀ ਜਿਸ ਨੂੰ ਦੇਖ ਕੇ ਪ੍ਰੋਗਰਾਮ ਵਿਚ ਸ਼ਾਮਿਲ ਸਾਰੇ ਮਹਿਮਾਨਾਂ ਨੇ ਇਸ ਨਾਟਕ ਦੀ ਜੰਮ ਕੇ ਸ਼ਲਾਘਾ ਕੀਤੀ ਅਤੇ ਇਸ ਨਾਟਕ ਦਾ ਖੂਬ ਆਨੰਦ ਮਾਣਿਆ । ਇਸ ਸਮਾਗਮ ਵਿੱਚ ਗੱਤਕਾ , ਸਿਵਾਨ ਤਾਂਡਵ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ ਸਤਿਕਾਰ ਸਮਾਰੋਹ ਵਿੱਚ ਗੱਤਕਾ ਹੈਂਡਬਾਲ ਤਾਈਕਵਾਂਡੋ ਦੀਆਂ ਟੀਮਾਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ । ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕਮਲਜੋਤ ਸਿੰਘ ਨੂੰ ਬੈਸਟ ਖਿਡਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਉਪ ਪ੍ਰਿੰਸੀਪਲ ਸ੍ਰੀਮਤੀ ਪੂਨਮ ਡੋਗਰਾ ਜੀ ਨੇ ਮੁੱਖ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

Comments are closed.

COMING SOON .....


Scroll To Top
11