Tuesday , 17 July 2018
Breaking News
You are here: Home » BUSINESS NEWS » ਜੀਐਸਟੀ ਦੀਆਂ ਦਰਾਂ ’ਚ ਵੱਡਾ ਫੇਰਬਦਲ 117 ਵਸਤਾਂ ’ਤੇ ਟੈਕਸ ਦਰਾਂ ਘਟਾਈਆਂ

ਜੀਐਸਟੀ ਦੀਆਂ ਦਰਾਂ ’ਚ ਵੱਡਾ ਫੇਰਬਦਲ 117 ਵਸਤਾਂ ’ਤੇ ਟੈਕਸ ਦਰਾਂ ਘਟਾਈਆਂ

ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵਡੇ ਫ਼ੈਸਲੇ

ਨਵੀਂ ਦਿੱਲੀ, 10 ਨਵੰਬਰ- ਇਥੇ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵਡੇ ਫ਼ੈਸਲੇ ਲਏ ਗਏ ਹਨ। ਸ਼ੁਕਰਵਾਰ ਨੂੰ ਹੋਈ ਇਸ ਮੀਟਿੰਗ ਵਿਚ ਫ਼ੈਸਲਾ ਹੋਇਆ ਹੈ ਕਿ ਹੁਣ 28 ਫੀਸਦੀ ਸਲੈਬ ਵਿਚ ਕੁਲ 50 ਹੀ ਪ੍ਰੋਡਕਟ ਰਹਿਣਗੇ। ਪਹਿਲਾਂ 28 ਫੀਸਦੀ ਸਲੈਬ ਵਿਚ ਕੁਲ 227 ਵਸਤਾਂ ਸਨ। ਸ਼ੁਕਰਵਾਰ ਨੂੰ ਵਿਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਹੋਈ ਜੀਐਸਟੀ ਪ੍ਰੀਸ਼ਦ ਦੀ 23ਵੀਂ ਬੈਠਕ ‘ਚ ਇਹ ਵਡੇ ਫੈਸਲੇ ਲਏ ਗਏ ਹਨ।ਜੀਐਸਟੀ ਪ੍ਰੀਸ਼ਦ ਨੇ 227 ਚੀਜ਼ਾਂ ਦੀ ਬਜਾਏ ਸਿਰਫ 50 ਚੀਜ਼ਾਂ ਨੂੰ ਹੀ 28 ਫੀਸਦੀ ਟੈਕਸ ਦੇ ਦਾਇਰੇ ‘ਚ ਰਖਣ ਦਾ ਫੈਸਲਾ ਕੀਤਾ ਹੈ। ਵਿਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਾਲੀ ਬੈਠਕ ‘ਚ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵਡੀ ਰਾਹਤ ਦਿੰਦੇ ਹੋਏ 177 ਚੀਜ਼ਾਂ ‘ਤੇ ਟੈਕਸ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿਤੀ ਗਈ ਹੈ। 1 ਜੁਲਾਈ 2017 ਤੋਂ ਬਾਅਦ ਜੀਐਸਟੀ ‘ਚ ਇਹ ਵਡਾ ਫੇਰਬਦਲ ਕੀਤਾ ਗਿਆ ਹੈ।
ਸ੍ਰੀ ਜੇਤਲੀ ਦੀ ਪ੍ਰਧਾਨਗੀ ਵਾਲੀ ਇਸ ਪ੍ਰੀਸ਼ਦ ਵਿਚ ਰਾਜਾਂ ਦੇ ਵਿਤ ਮੰਤਰੀ ਸ਼ਾਮਲ ਹਨ। ਦੇਸ਼ ਵਿਚ ਜੁਲਾਈ 2017 ਤੋਂ ਕਾਰਜਸ਼ੀਲ ਜੀਐਸਟੀ ਤਹਿਤ 1200 ਤੋਂ ਜ਼ਿਆਦਾ ਵਸਤਾਂ ਅਤੇ ਸੇਵਾਵਾਂ ਨੂੰ 5, 12, 18 ਅਤੇ 28 ਫੀਸਦੀ ਟੈਕਸ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ। ਵਖ-ਵਖ ਵਸਤਾਂ ਅਤੇ ਸੇਵਾਵਾਂ ਦੇ ਟੈਕਸ ਨਿਰਧਾਰਨ ਦਾ ਆਧਾਰ ਪਿਛਲੇ ਟੈਕਸ ਨੂੰ ਬਣਾਇਆ ਗਿਆ ਹੈ। ਯਾਨੀ ਸਾਰੀਆਂ ਵਸਤਾਂ ਅਤੇ ਸੇਵਾਵਾਂ ‘ਤੇ ਟੈਕਸ ਦੇ ਭਾਰ ਨੂੰ ਲਗਭਗ ਪਹਿਲਾਂ ਦੇ ਪਧਰ ‘ਤੇ ਬਰਕਰਾਰ ਰਖਣ ਦੇ ਨਾਲ ਆਮਦਨ ਸੰਗ੍ਰਹਿ ਓਵੇਂ ਜਿਵੇਂ ਰਖਣ ਦਾ ਯਤਨ ਕੀਤਾ ਗਿਆ ਹੈ।ਹੁਣ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਅਤੇ ਬਿਊਟੀ ਉਤਪਾਦਾਂ ‘ਤੇ ਸਿਰਫ 18 ਫੀਸਦੀ ਜੀਐਸਟੀ ਲਗੇਗਾ। ਸਾਬਣ-ਸਰਫ, ਗ੍ਰੇਨਾਈਟ ਅਤੇ ਮਾਰਬਲ ‘ਤੇ ਵੀ ਆਮ ਜਨਤਾ ਨੂੰ ਵਡੀ ਰਾਹਤ ਦਿਤੀ ਗਈ ਹੈ, ਹੁਣ ਇਨ੍ਹਾਂ ‘ਤੇ 28 ਫੀਸਦੀ ਦੀ ਬਜਾਏ 18 ਫੀਸਦੀ ਟੈਕਸ ਹੋਵੇਗਾ। ਇਸੇ ਤਰ੍ਹਾਂ ਚਾਕਲੇਟ, ਸ਼ੇਵਿੰਗ ਕ੍ਰੀਮ ਹੁਣ 18 ਫੀਸਦੀ ਦੀ ਸ਼੍ਰੇਣੀ ‘ਚ ਹੋਣਗੇ। ਇਸ ਦਾ ਰਸਮੀ ਐਲਾਨ ਸਰਕਾਰ ਵਲੋਂ ਸ਼ਾਮ ਤਕ ਕੀਤਾ ਜਾਵੇਗਾ ਅਤੇ ਜਲਦ ਹੀ ਬਾਜ਼ਾਰ ‘ਚ ਇਹ ਸਾਮਾਨ ਸਸਤੇ ਹੋਣੇ ਸ਼ੁਰੂ ਹੋ ਜਾਣਗੇ।ਚਿਊਇੰਗ ਗੰਮ, ਚਾਕਲੇਟ, ਸਾਬਣ-ਸਰਫ, ਵਾਸ਼ਿੰਗ ਪਾਊਡਰ, ਸ਼ੇਵਿੰਗ ਕ੍ਰੀਮ, ਮੇਕਅਪ ਦੇ ਸਾਮਾਨ, ਵਾਲਾਂ ਦੇ ਸਾਮਾਨ ਜਿਵੇਂ ਕਿ ਸ਼ੈਂਪੂ, ‘ਆਫਟਰ ਸ਼ੇਵ‘, ਗ੍ਰੇਨਾਈਟ, ਕੈਮਰਾ, ਡਿਊਡਰੈਂਟ, ਸਕਿਨ ਕੇਅਰ ‘ਤੇ ਟੈਕਸ ਦਰ ਹੁਣ 18 ਫੀਸਦੀ ਹੋਵੇਗੀ, ਜੋ ਹੁਣ ਤਕ 28 ਫੀਸਦੀ ਸੀ। ਇਸ ਤਰ੍ਹਾਂ ਇਨ੍ਹਾਂ ਦੀ ਕੀਮਤ ਹੁਣ ਤਕਰੀਬਨ 10 ਫੀਸਦੀ ਤਕ ਘਟ ਹੋਵੇਗੀ।ਇਨ੍ਹਾਂ ਚੀਜ਼ਾਂ ‘ਤੇ ਰੇਟ ਘਟਣ ਨਾਲ ਲੋਕਾਂ ਦੀ ਜੇਬ ‘ਤ ਵਡਾ ਬੋਝ ਘਟੇਗਾ। ਹਾਲਾਂਕਿ ਜਿਨ੍ਹਾਂ 50 ਚੀਜ਼ਾਂ ‘ਤੇ 28 ਫੀਸਦੀ ਟੈਕਸ ਹੋਵੇਗਾ ਉਨ੍ਹਾਂ ‘ਚ ਆਟੋਮੋਬਾਇਲ ਸਮੇਤ ਪਾਨ-ਮਸਾਲਾ, ਏਅਰ ਕੰਡੀਸ਼ਨਰ (ਏਸੀ), ਪੇਂਟ ਅਤੇ ਸੀਮੈਂਟ ਪਹਿਲੇ ਦੀ ਤਰ੍ਹਾਂ ਹੀ ਸ਼ਾਮਲ ਰਹਿਣਗੇ। 28 ਫੀਸਦੀ ਸਲੈਬ ‘ਚ ਕੀਤੇ ਗਏ ਵਡੇ ਬਦਲਾਅ ਨਾਲ ਸਰਕਾਰੀ ਖਜ਼ਾਨੇ ਨੂੰ ਸਾਲਾਨਾ 20,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।ਜੇਤਲੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੁਝ ਵਸਤਾਂ ‘ਤੇ 28 ਫੀਸਦੀ ਟੈਕਸ ਦੀ ਦਰ ਨਹੀਂ ਹੋਣੀ ਚਾਹੀਦੀ ਅਤੇ ਪਿਛਲੀਆਂ ਤਿੰਨ-ਚਾਰ ਮੀਟਿੰਗਾਂ ਵਿਚ ਜੀਐਸਟੀ ਪ੍ਰੀਸ਼ਦ ਨੇ 100 ਵਸਤਾਂ ‘ਤੇ ਜੀਐਸਟੀ ਦੀ ਦਰ ਵਿਚ ਕਮੀ ਕੀਤੀ ਹੈ। ਇਸ ਦੇ ਤਹਿਤ ਟੈਕਸ ਦੀ ਦਰ ਨੂੰ 28 ਫੀਸਦੀ ਤੋਂ 18 ਫੀਸਦੀ ਅਤੇ 18 ਫੀਸਦੀ ਤੋਂ 12 ਫੀਸਦੀ ਦਰ ‘ਤੇ ਲਗਾਇਆ ਗਿਆ ਹੈ।ਜੇਤਲੀ ਨੇ ਕਿਹਾ ਸੀ ਕਿ ਅਸੀਂ ਹੌਲੀ-ਹੌਲੀ ਟੈਕਸ ਦੀ ਦਰ ਨੂੰ ਹੇਠਾਂ ਲਿਆ ਰਹੇ ਹਾਂ। ਇਸ ਦੇ ਪਿਛੇ ਵਿਚਾਰ ਇਹ ਹੈ ਕਿ ਜਿਵੇਂ ਤੁਹਾਡਾ ਆਮਦਨ ਸੰਗ੍ਰਹਿ ਨਿਰਪਖ ਹੁੰਦਾ ਹੈ, ਸਾਨੂੰ ਇਸ ਵਿਚ ਕਮੀ (ਉਚ ਟੈਕਸ ਦਾਇਰੇ ਵਿਚ ਆਉਣ ਵਾਲੀਆਂ ਵਸਤਾਂ ਦੀ ਗਿਣਤੀ) ਲਿਆਉਣੀ ਚਾਹੀਦੀ ਹੈ ਅਤੇ ਪ੍ਰੀਸ਼ਦ ਹੁਣ ਤਕ ਇਸੇ ਰੂਪ ਨਾਲ ਕੰਮ ਕਰ ਰਹੀ ਹੈ। ਇਥੇ ਤੁਹਾਨੂੰ ਇਹ ਵੀ ਦਸ ਦੇਈਏ ਕਿ ਜੀਐਸਟੀ ਦੇ ਪਹਿਲੇ ਤਿੰਨ ਮਹੀਨੇ ਵਿਚ ਸਰਕਾਰੀ ਖ਼ਜ਼ਾਨੇ ਨੂੰ ਕੁਲ ਮਿਲਾ ਕੇ 2.78 ਲਖ ਕਰੋੜ ਦਾ ਫੰਡ ਆਇਆ ਹੈ।

Comments are closed.

COMING SOON .....
Scroll To Top
11