Wednesday , 16 January 2019
Breaking News
You are here: Home » Editororial Page » ਜਿੱਤ ਦਾ ਮੰਤਰ ਲਗਨ ਨਾਲ ਲੱਗੇ ਰਹਿਣਾ

ਜਿੱਤ ਦਾ ਮੰਤਰ ਲਗਨ ਨਾਲ ਲੱਗੇ ਰਹਿਣਾ

ਇਕ ਸੰਤ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਨੂੰ ਪਾਣੀ ਚਾਹੀਦਾ ਹੈ। ਇਸ ਲਈ ਖੂਹ ਪੁੱਟੋ। ਚੇਲਿਆਂ ਨੇ ਖੂਹ ਪੁੱਟਣਾ ਸ਼ੁਰੂ ਕੀਤਾ, ਜਦੋਂ ਉਹ 20-25 ਫੁੱਟ ਤੱਕ ਡੂੰਘਾ ਟੋਇਆ ਪੁੱਟ ਚੁੱਕੇ ਸਨ ਤਾਂ ਉਨ੍ਹਾਂ ਦੇਖਿਆ, ਪਾਣੀ ਮਿਲਣ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ, ਉਨ੍ਹਾਂ ਨੇ ਸੰਤ ਨੂੰ ਕਿਹਾ : ‘‘ਗੁਰੂ ਜੀ ਪਾਣੀ ਤਾਂ ਮਿਲਿਆ ਨਹੀਂ।’’ ‘‘ਕਿਤੇ ਹੋਰ ਥਾਂ ਪੁੱਟ ਲਵੋ’’ ਸੰਤ ਨੇ ਸੁਝਾਅ ਦਿੱਤਾ।
ਉਨ੍ਹਾਂ ਥੋੜ੍ਹੀ ਦੂਰ ਜਾ ਕੇ ਫਿਰ ਖੁਦਾਈ ਸ਼ੁਰੂ ਕਰ ਦਿੱਤੀ ਅਤੇ 20-25 ਫੁੱਟ ਦੀ ਡੂੰਘਾਈ ਵਿੱਚ ਇਥੇ ਵੀ ਪਾਣੀ ਦੀ ਬੂੰਦ ਨਹੀਂ ਸੀ। ਉਨ੍ਹਾਂ ਇਕ ਹੋਰ ਥਾਂ ਲੱਭਕੇ ਖੂਹ ਨੂੰ ਪੁੱਟਣਾ ਸ਼ੁਰੂ ਕੀਤਾ ਪਰ ਪਾਣੀ ਇਥੇ ਵੀ ਨਹੀਂ ਸੀ। ਇਉਂ ਚੇਲਿਆਂ ਨੇ ਅਲੱਗ ਅਲੱਗ ਥਾਵਾਂ ਉ¤ਤੇ ਪੰਜ ਵਾਰ ਕੋਸ਼ਿਸ਼ ਕੀਤੀ ਪਰ ਅਸਫ਼ਲਤਾ ਹੀ ਹੱਥ ਲੱਗੀ।
‘‘ਤੁਹਾਨੂੰ ਪਤਾ ਹੈ ਤੁਹਾਨੂੰ ਪਾਣੀ ਕਿਉਂ ਨਹੀਂ ਮਿਲਿਆ?’’ ਸੰਤ ਨੇ ਪੁੱਛਿਆ।
‘‘ਰੱਬ ਦੀ ਮਰਜ਼ੀ, ਅਸੀਂ ਤਾਂ ਕੋਸ਼ਿਸ਼ ਕੀਤੀ।’’ ਚੇਲਿਆਂ ਦਾ ਜਵਾਬ ਸੀ।
ਨਹੀਂ, ਤੁਸੀਂ ਗਲਤੀ ਕੀਤੀ। ਤੁਹਾਨੂੰ ਇਕੋ ਖੂਹ ਨੂੰ ਹੋਰ ਡੂੰਘੇ ਪੁੱਟਦੇ ਰਹਿਣਾ ਚਾਹੀਦਾ ਸੀ ਫਿਰ ਸਫ਼ਲਤਾ ਅਵੱਸ਼ ਤੁਹਾਡੇ ਹੱਥ ਲੱਗਦੀ। ਜੋ ਤੁਸੀਂ ਪੰਜ ਥਾਵਾਂ ’ਤੇ 125 ਫੁੱਟ ਡੂੰਘੀ ਖੁਦਾਈ ਕੀਤੀ ਹੈ, ਜੇ ਤੁਸੀਂ ਇਕੋ ਖੂਹ ਨੂੰ 125 ਫੁੱਟ ਡੂੰਘਾ ਪੁੱਟ ਲੈਂਦੇ ਤਾਂ ਪਾਣੀ ਤੁਹਾਨੂੰ ਮਿਲ ਹੀ ਜਾਣਾ ਸੀ।’’ ਇਹੀ ਹੈ ਸਫ਼ਲਤਾ ਦਾ ਇਕ ਵੱਡਾ ਸੂਤਰ ਜੋ ਇਹ ਕਹਾਣੀ ਸਮਝਾਅ ਰਹੀ ਹੈ।
ਹਮੇਸ਼ਾ ਆਪਣੇ ਨਿਸ਼ਾਨੇ ’ਤੇ ਅੱਖ ਰੱਖੋ, ਫੋਕਸ ਰੱਖੋ ਅਤੇ ਲਗਾਤਾਰ ਯਤਨ ਕਰਦੇ ਰਹੋ। ਲਗਨ ਨਾਲ ਯਤਨ ਕਰੋ। ਸਫਲਤਾ ਮਿਲਣ ਤੱਕ ਯਤਨ ਕਰੋ। ਟੀਚਾ ਪੂਰਾ ਹੋਣ ਤੱਕ ਯਤਨ ਕਰੋ। ਮੰਜ਼ਿਲ ’ਤੇ ਪੁਜਣ ਤੱਕ ਸਫ਼ਰ ਜਾਰੀ ਰੱਖੋ। ਇੱਧਰ-ਉਧਰ ਭਟਕਣ ਦੀ ਬਜਾਏ ਆਪਣੇ ਨਿਸ਼ਾਨੇ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਆਪਣੀ ਮੰਜ਼ਿਲ ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿੱਤ ਆਤਮ ਵਿਸ਼ਵਾਸ, ਦ੍ਰਿੜ ਇਰਾਦਾ, ਤੀਬਰ ਇੱਛਾ ਸ਼ਕਤੀ, ਸੰਕਲਪ, ਤੌਫੀਕੀ ਚੇਤਨਾ, ਪੌਰਖ, ਹਿੰਮਤ, ਅਰਜਣੀ-ਇਕਾਗਰਤਾ, ਸਾਧਨਾ, ਅਭਿਆਸ, ਲਗਨ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਸਫ਼ਲਤਾ ਦੇ ਰਾਹੀ ਨੂੰ ਪਤਾ ਹੁੰਦਾ ਹੈ ਕਿ ਲਗਨ ਨਾਲ ਲੱਗੇ ਰਹਿਣ ਵਾਲਿਆਂ ਦੀ ਅੰਤ ਵਿੱਚ ਜਿੱਤ ਹੁੰਦੀ ਹੈ। ਚਰਚਿਲ ਨੇ ਸਫ਼ਲਤਾ ਦਾ ਰਹੱਸ ਦੱਸਦੇ ਹੋਏ ਕਿਹਾ ਸੀ ਕਿ ‘ਕਦੇ ਵੀ ਹਾਰ ਨਾ ਮੰਨੋ।’ ਜੇਤੂ ਕਦੇ ਮੈਦਾਨ ਨਹੀਂ ਛੱਡਦੇ ਅਤੇ ਮੈਦਾਨ ਛੱਡਣ ਵਾਲੇ ਕਦੇ ਜੇਤੂ ਨਹੀਂ ਬਣਦੇ। ਬ੍ਰਾਇਨ ਟ੍ਰੇਸੀ ਨੇ ਕੈਲਵਿਨ ਕੂਲਿਜ ਦੇ ਹਵਾਲੇ ਨਾਲ ਕਿਹਾ ਸੀ ‘‘ਜੁਟੇ ਰਹੋ, ਦੁਨੀਆਂ ਵਿੱਚ ਕੋਈ ਵੀ ਚੀਜ਼ ਲਗਨ ਦੀ ਜਗ੍ਹਾ ਨਹੀਂ ਲੈ ਸਕਦੀ, ਯੋਗਤਾ ਵੀ ਨਹੀਂ ਲੈ ਸਕਦੀ, ਯੋਗਤਾ ਵਾਲੇ ਅਸਫਲ ਵਿਅਕਤੀਆਂ ਤੋਂ ਜ਼ਿਆਦਾ ਆਮ ਕੁਝ ਨਹੀਂ ਹੈ। ਹੁਨਰ ਨਹੀਂ ਲੈ ਸਕਦਾ, ਅਣ-ਸਨਮਾਨਿਤ ਹੁਨਰ ਵਾਲੇ ਲੋਕ ਬਹੁਤ ਮਿਲਦੇ ਹਨ। ਇਕੱਲੀ ਸਿੱਖਿਆ ਨਹੀਂ ਲੈ ਸਕਦੀ, ਦੁਨੀਆਂ ਸਿੱਖਿਅਤ ਅਪਰਾਧੀਆਂ ਨਾਲ ਭਰੀ ਪਈ ਹੈ। ਲਗਨ ਅਤੇ ਸੰਕਲਪ ਹੀ ਸਰਬ ਸ਼ਕਤੀਸ਼ਾਲੀ ਹਨ।
ਇਕੋ ਇਕ ਗਰੰਟੀ ਹੈ ਜਿੱਤ ਦੀ, ਉਹ ਹੈ ਇੱਛਾ ਸ਼ਕਤੀ, ਮਿਹਨਤ, ਲਗਨ ਅਤੇ ਜਿੱਤ ਦੇ ਵਿਸ਼ਵਾਸ ਨਾਲ ਕੰਮ ਵਿੱਚ ਜੁਟੇ ਰਹਿਣ ਦੀ ਭਾਵਨਾ। ਇਸੇ ਭਾਵਨਾ ਨੂੰ ਪੰਜਾਬੀ ਕਵੀ ਭਾਈ ਵੀਰ ਸਿੰਘ ਇਉਂ ਪ੍ਰਗਟਾਉਂਦੇ ਹਨ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਉਹ ਕਰ ਆਰਾਮ ਨਹੀਂ ਬਹਿੰਦੇ।
ਨਿਹੂੰ ਵਾਲੇ ਨੈਣਾਂ ਕੀ ਨੀਂਦਰ
ਉਹ ਤਾਂ ਦਿਨ-ਰਾਤ ਪਏ ਵਹਿੰਦੇ।

Comments are closed.

COMING SOON .....


Scroll To Top
11