Sunday , 26 May 2019
Breaking News
You are here: Home » ENTERTAINMENT » ਜਿੰਦਗੀ ਜਿੰਦਾਬਾਦ ਦੇ ਫਲਸਫੇ ਨੂੰ ਲੈ ਕੇ .ਫਤਿਹ ਕਾਲਜ ਵਿਦਿਆਰਥੀਆਂ ਦੇ ਰੂਬਰੂ ਹੋਏ ਰਾਣਾ ਰਣਬੀਰ

ਜਿੰਦਗੀ ਜਿੰਦਾਬਾਦ ਦੇ ਫਲਸਫੇ ਨੂੰ ਲੈ ਕੇ .ਫਤਿਹ ਕਾਲਜ ਵਿਦਿਆਰਥੀਆਂ ਦੇ ਰੂਬਰੂ ਹੋਏ ਰਾਣਾ ਰਣਬੀਰ

ਰਾਮਪੁਰਾ ਫੂਲ, 23 ਮਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਅੱਜ ਪ੍ਰਸਿੱਧ ਕਾਮੇਡੀਅਨ, ਸਟਾਰ ਤੇ ਫਿਲਮ ਨਿਰਦੇਸ਼ਕ ਰਾਣਾ ਰਣਬੀਰ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਧੀਆਂ ਨੂੰ ਜੀਵਨ ਵਿੱਚ ਹਾਂ-ਪੱਖੀ ਨਜਰੀਆਂ ਅਪਣਾਂਉਣ, ਹਰ ਰੋਜ ਨਵਾਂ ਸਿੱਖਣਾ, ਸੋਚਣਾ, ਕਿਤਾਬਾਂ ਪੜਣੀਆਂ ਤੇ ਮਾਪਿਆਂ ਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਨੂੰ ਤਰਜੀਹ ਦੇਣਾ ਸੰਬੰਧੀ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਜਿੰਦਗੀ ਦੇ ਅਸਲ ਮੰਤਵ ਦੱਸੇ। ਉਨ੍ਹਾਂ ਕਿਹਾ ਰੰਗ,ਨਸਲ ,ਜਾਤ, ਕੱਦ ਦਾ ਭੇਦ ਭਾਵ ਨਹੀ ਸਮਝਣਾ ਚਾਹੀਦਾ ਸਗੋਂ ਸਲੀਕੇ ਵਾਲਾ ਵਤੀਰਾ ਜਿੰਦਗੀ ਨੂੰ ਬਾਕਮਾਲ ਬਣਾਉਦਾਂ ਹੈ। ਉਨ੍ਹਾਂ ਕਿਹਾ ਕਿ ਮਾਂ-ਬਾਪ , ਅਧਿਆਪਕ, ਮਾਂ ਬੋਲੀ ਨੂੰ ਿੱਜਤ ਦੇਣ ਦੀ ਥਾਂ ਪਿਆਰ ਕਰਨ ਵਾਲੇ ਕਦੇ ਵੀ ਨਾਕਾਮਯਾਬ ਨਹੀ ਰਹਿੰਦੇ। ਉਨ੍ਹਾਂ ਆਪਣੀ ਆ ਰਹੀ ਪੰਜਾਬੀ ਫਿਲਮ ‘ਅਸੀਸ’ ਬਾਰੇ ਦੱਸਦਿਆਂ ਕਿਹਾ ਕਿ ਚੰਗੀਆਂ ਪਰਿਵਾਰਿਕ ਤੇ ਜਿੰਦਗੀ ਨੂੰ ਰਾਹ ਦਿਖਾਉਣ ਵਾਲੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਹਨ। ਕਾਲਜ ਦੇ ਚੇਅਰਮੈਨ ਐਸ.ਐਸ ਚੱਠਾ ਨੇ ਫਿਲਮ ਅਸੀਸ ਦੀ ਸਮੁੱਚੀ ਟੀਮ ਤੇ ਕਲਾਕਾਰ ਤੇ ਨਿਰਦੇਸ਼ਕ ਰਾਣਾ ਰਣਬੀਰ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ। ਉਨਾਂ ਰਾਣਾ ਰਣਬੀਰ ਨੂੰ ਸੰਸਥਾਂ ਵੱਲੋਂ ਇੱਕ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਵਿੱਚ ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਕੌਰ ਨੇ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭੁਪਿੰਦਰ ਸਿੰਘ ਮਾਨ,ਡ੍ਰਾ ਬਲਵੀਰ ਸਿੰਘ ਕਲੇਰ , ਜਗਤਾਰ ਸਿੰਘ, ਸੀਨੀਅਰ ਪ੍ਰੋ. ਹਰਿੰਦਰ ਕੌਰ ਤਾਂਘੀ, ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਮਨਜੀਤ ਕੌਰ ਚੱਠਾ, ਪ੍ਰੋ. ਵਰਿੰਦਰਜੀਤ ਸਿੰਘ, ਪ੍ਰੋ. ਹਰਜੀਤ ਸਿੰਘ, ਪ੍ਰੋ. ਸੁਖਜੀਤ ਸਿੰਘ, ਪੱਤਰਕਾਰੀ ਵਿਭਾਗ ਦੇ ਪ੍ਰੋ. ਹਰਪ੍ਰੀਤ ਸ਼ਰਮਾ, ਪ੍ਰੋ. ਸੋਨਵਿੰਦਰ ਸਿੰਘ, ਸੁਪਰਡੰਟ ਜਸਕਰਨ ਸਿੰਘ, ਪ੍ਰੋ. ਰਣਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ.ਪਰਵਿੰਦਰਜੀਤ ਕੌਰ, ਪ੍ਰੋ. ਨੂਪੁਰ, ਪ੍ਰੋ. ਰੀਤੂ ਤਾ ਿਲ, ਪ੍ਰੋ. ਅਮਨਦੀਪ ਕੌਰ, ਪ੍ਰੋ. ਕਰਮਜੀਤ ਕੌਰ ਤੋਂ ਇਲਾਵਾ ਸਮੂਹ ਅਧਿਆਪਕਾਂ ਨੇ ਸ਼ਿਰਕਤ ਕੀਤੀ।

Comments are closed.

COMING SOON .....


Scroll To Top
11