Thursday , 27 June 2019
Breaking News
You are here: Home » NATIONAL NEWS » ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ‘ਚੋਂ ਕੀ ਕੱਢਣਗੇਂ : ਜੀਕੇ

ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ‘ਚੋਂ ਕੀ ਕੱਢਣਗੇਂ : ਜੀਕੇ

ਨਵੀਂ ਦਿੱਲੀ, 25 ਮਈ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਪਾਰਟੀ ‘ਚੋਂ ਕੱਢਣ ਦੀ ਸੂਬਾ ਇਕਾਈ ਦੀ ਕਥਿਤ ਕੋਰ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਉੱਤੇ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈਂ। ਅੱਜ ਮੀਡੀਆ ਦੇ ਕੁੱਝ ਹਲਕਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਸਬੰਧੀ ਮੱਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਣ ਦਾ ਦਾਅਵਾ ਕੀਤਾ ਗਿਆ ਸੀ।ਜੀਕੇ ਨੇ ਦੱਸਿਆ ਕਿ ਉਹ ਤਾਂ 7 ਦਿਸੰਬਰ 2018 ਨੂੰ ਹੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਸੌਂਪ ਚੁੱਕੇ ਹਨ। ਨਾਲ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰੀ ਨੂੰ ਵੀ ਤਿਆਗ ਚੁੱਕੇ ਹਨ। ਇਸ ਕਰਕੇ ਸਿਰਫ਼ ਅਖਬਾਰੀ ਸੁਰਖੀਆਂ ਨੂੰ ਜਨਮ ਦੇਣ ਅਤੇ ਮੈਨੂੰ ਪਾਰਟੀ ਹਾਈਕਮਾਨ ਤੋਂ ਪੰਜਾਬ ਵਿੱਚ ਹੋਈ ਹਾਰ ਦੇ ਸੰਬੰਧ ਵਿੱਚ ਜਵਾਬਤਲਬੀ ਕਰਣ ਤੋਂ ਰੋਕਣ ਲਈ ਸਾਰੀ ਪਟਕਥਾ ਲਿਖੀਂ ਜਾ ਰਹੀਂ ਹੈਂ। ਹਾਲਾਂਕਿ ਇੱਕ ਪਾਸੇ ਪਾਰਟੀ ਦੀ ਦਿੱਲੀ ਇਕਾਈ ਭੰਗ ਹੈ ਅਤੇ ਦੂਜੇ ਪਾਸੇ ਭੰਗ ਇਕਾਈ ਦੀ ਕੋਰ ਕਮੇਟੀ ਫੈਸਲੇ ਲੈਣ ਦੀ ਜਲਦਬਾਜੀ ਵਿੱਚ ਮਸ਼ਗੂਲ ਹੈਂ। ਜੀਕੇ ਨੇ ਸਵਾਲ ਕੀਤਾ ਕਿ ਜਿਨ੍ਹਾਂ ਨੂੰ ਪੰਥਕ ਹਲਕਿਆਂ ਨੇ ਆਪਣੇ ਦਿੱਲ ਅਤੇ ਦਿਮਾਗ ਚੋਂ ਇਨ੍ਹਾਂ ਚੋਣਾਂ ਵਿੱਚ ਕੱਢ ਦਿੱਤਾ ਹੈਂ, ਉਹ ਮੈਨੂੰ ਪਾਰਟੀ ਚੋਂ ਕੀ ਕੱਢਣਗੇਂ। 19 ਮਈ ਨੂੰ ਹੋਏ ਮਤਦਾਨ ਵਿੱਚ ਅਕਾਲੀ ਦਲ ਦੇ 10 ਵਿੱਚੋਂ 8 ਉਮੀਦਵਾਰ ਮੋਦੀ ਸੁਨਾਮੀ ਦੇ ਬਾਵਜੂਦ ਬੁਰੀ ਤਰ੍ਹਾਂ ਨਾਲ ਹਾਰੇ ਹਨ। ਜਦੋਂ ਕਿ 2 ਉਮੀਦਵਾਰ ਤੀਜੇ ਨੰਬਰ ਉੱਤੇ ਆਏ ਹਨ। ਖਡੂਰ ਸਾਹਿਬ ਵਰਗੀ ਪੰਥਕ ਸੀਟ ਜਿਸਨੂੰ ਅਕਾਲੀ ਦਲ ਕਦੇ ਨਹੀਂ ਹਾਰਿਆ ਸੀ, ਉਹ ਸੀਟ ਵੀ ਪਹਿਲੀ ਵਾਰ ਹਾਰ ਗਿਆ। ਨਾਲ ਹੀ ਮੋਦੀ ਲਹਿਰ ਦੇ ਬਾਵਜੂਦ ਪਾਰਟੀ ਪੰਜਾਬ ਦੀ ਆਪਣੀ ਹਿੱਸੇ ਦੀ 94 ਵਿਧਾਨਸਭਾ ਸੀਟਾਂ ਵਿੱਚੋਂ 20 ਉੱਤੇ ਹੀ ਲੀਡ ਪ੍ਰਾਪਤ ਕਰਣ ਵਿੱਚ ਕਾਮਯਾਬ ਰਹੀਂ ਹੈ। ਜੀਕੇ ਨੇ ਕਿਹਾ ਕਿ ਪੰਥਕ ਮਸਲਿਆਂ ਉੱਤੇ ਕੌਮ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਮਰਥ ਰਹੀ ਪਾਰਟੀ ਹਾਈਕਮਾਨ ਮਤਦਾਨ ਦੀ ਪਹਿਲੀ ਸ਼ਾਮ ਉੱਤੇ ਕਾਂਗਰਸ ਆਗੂ ਸੈਮ ਪਿਤਰੋਦਾ ਦੇ ਬਿਆਨ ਦਾ ਸਿਆਸੀ ਫਾਇਦਾ ਚੁੱਕਣ ਵਿੱਚ ਵੀ ਕਾਮਯਾਬ ਨਹੀਂ ਹੋਈ। ਜੀਕੇ ਨੇ ਅੱਜ ਕੌਮ ਦੇ ਨਾਂਅ ਖੁੱਲ੍ਹਾ ਪੱਤਰ ਲਿਖਕੇ ਅਕਾਲੀ ਦਲ ਦੀ ਲੱਗੀ ਸਿਆਸੀ ਢਾਹ ਉੱਤੇ ਸਿੱਖ ਬੁੱਧਿਜੀਵੀਆਂ ਨੂੰ ਮੰਥਨ ਕਰਣ ਦੀ ਵੀ ਅਪੀਲ ਕੀਤੀ ਹੈਂ।

Comments are closed.

COMING SOON .....


Scroll To Top
11