Tuesday , 15 October 2019
Breaking News
You are here: Home » Editororial Page » ਜਾਂਬਾਜ ਸਿੱਖ ਅਫ਼ਸਰ : ਸੰਦੀਪ ਸਿੰਘ ਧਾਲੀਵਾਲ

ਜਾਂਬਾਜ ਸਿੱਖ ਅਫ਼ਸਰ : ਸੰਦੀਪ ਸਿੰਘ ਧਾਲੀਵਾਲ

ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੇ ਨਾਲ ਜਿੱਥੇ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ, ਉੱਥੇ ਹੀ ਸਮੁੱਚੇਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ। ਸੰਦੀਪ ਸਿੰਘ ਦਾ ਜਨਮ 1977 ਈ. ਵਿਚ ਪਿੰਡ ਧਾਲੀਵਾਲ, ਜ਼ਿਲਾ ਕਪੂਰਥਲਾ ਵਿਚ ਪਿਤਾ ਪਿਆਰਾ ਸਿੰਘ ਧਾਲੀਵਾਲ ਦੇ ਘਰ ਹੋਇਆ ਸੀ। ਸੰਦੀਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਪੜ੍ਹਾਈ ਤੋਂ ਬਾਅਦ ਪਿਤਾ ਕੋਲ ਅਮਰੀਕਾ ਜਾਣ ਦਾ ਮਨ ਬਣਾ ਲਿਆ ਤਾਂ ਜੋ ਇਕ ਵਧੀਆ ਜੀਵਨ ਜੀਅ ਸਕੇ। ਸੰਦੀਪ ਸਿੰਘ ਨੇ ਅਮਰੀਕਾ ਵਿਚ ਆਪਣੇ ਪਿਤਾ ਜੀ ਨਾਲ ਪੀਜ਼ਾ ਸ਼ਾਪ ਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਕੰਮ ਦੌਰਾਨ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ ਉਸ ਨੂੰ ਅੰਦਰ ਤਕ ਝੰਜੋੜ ਦਿੱਤਾ ਸੀ। ਇਸ ਲਈ ਉਹ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਦਰਸਾਉਣ ਲਈ ਕਾਫੀ ਸੰਘਰਸ਼ ਪਿਛੋ ਪੁਲਿਸ ਵਿਚ ਭਰਤੀ ਹੋ ਗਿਆ। ਉਹ ਅਜਿਹਾ ਕਰਨ ਵਾਲਾ ਇਸ ਦੇਸ਼ ਵਿਚ ਪਹਿਲਾ ਸਿੱਖ ਸੀ ਜਿਸ ਨਾਲ ਪੂਰੇ ਸਿੱਖ ਜਗਤ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ। ਸੰਦੀਪ ਸਿੰਘ ਦਾ ਪੁਲਿਸ ਵਿਚ ਭਰਤੀ ਹੋਣ ਦਾ ਮਕਸਦ ਸਿੱਖਾਂ ਦੀ ਪਹਿਚਾਣ ਨੂੰ ਉੱਥੋਂ ਦੇ ਵਸਨੀਕਾਂ ਵਿਚ ਲੈ ਕੇ ਜਾਣਾ ਸੀ ਤਾਂ ਜੋ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਨੂੰ ਰੋਕਿਆ ਜਾ ਸਕੇ। ਸਿੱਖਾਂ ਦੀ ਅਜਿਹੀ ਪਹਿਚਾਣ ਸਥਾਪਿਤ ਕਰਨ ਲਈ, ਉਹ 2008 ਅਮਰੀਕਾ ਦੇ ਹਿਊਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਸ਼ੈਰਿਫ ਵਿਚ ਭਰਤੀ ਹੋਇਆ। ਇਸ ਸਮੇਂ ਦੌਰਾਨ ਉਸ ਨੇ ਦਸਤਾਰ ਪਹਿਨਣ ਦੀ ਅਜ਼ਾਦੀ ਅਤੇ ਇਸ ਦੇ ਸਨਮਾਨ ਲਈ ਲੰਮਾ ਸੰਘਰਸ਼ ਕੀਤਾ ਸੀ ਕਿਉਂਕਿ ਡਿਊਟੀ ਦੌਰਾਨ ਉਸ ਦੇ ਦਸਤਾਰ ਸਜਾਉਣ ਦਾ ਵਿਰੋਧ ਕੀਤਾ ਗਿਆ ਅਤੇ ਉਸ ਦੇ ਇਸ ਗਲ ਲਈ ਟੈਸਟ ਵੀ ਹੋਏ ਕੀ ਉਹ ਦਸਤਾਰ ਸਜਾ ਕੇ ਉਹ ਸਾਰੇ ਕੰਮ ਕਰ ਸਕਦਾ ਜੋ ਇਕ ਆਮ ਪੁਲਿਸ ਵਾਲਾ ਕਰ ਸਕਦਾ ਹੈ। ਸੰਦੀਪ ਨੇ ਇਸ ਤਰਾਂ ਦੇ ਸਾਰੀਆਂ ਚਣੋਤੀਆਂ ਨੂੰ ਦ੍ਰਿੜਤਾ ਨਾਲ ਪਾਸ ਕੀਤਾ ਅਤੇ ਅਖੀਰ ਛੇ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ 2015 ਵਿਚ ਇਕ ਕਾਨਫਰੰਸ ਦੌਰਾਨ ਦਾੜ੍ਹੀ ਰੱਖ ਅਤੇ ਦਸਤਾਰ ਸਜਾ ਕੇ ਡਿਊਟੀ ਕਰਨ ਦਾ ਅਧਿਕਾਰ ਮਿਲਿਆ, ਜਿਸ ‘ਤੇ ਪੂਰੀ ਸਿੱਖ ਕੌਮ ਨੇ ਮਾਣ ਮਹਿਸੂਸ ਕੀਤਾ। ਹਿਊਸਟਨ ਸ਼ਹਿਰ ਦੀ ਹੈਰਿਸ ਕਾਊਂਟੀ ਸ਼ੈਰਿਫ ਦੀ ਪੁਲਿਸ ਵਿਚ ਸੰਦੀਪ ਸਿੰਘ ਦਾ ਈਮਾਨਦਾਰ ਅਫਸਰ ਵਜੋਂ ਬਹੁਤ ਹੀ ਸਤਿਕਾਰ ਸੀ। ਉਹ ਆਪਣਾ ਡਿਊਟੀ ਦਾ ਕੰਮ ਪੂਰੀ ਤਨਦੇਹੀ ਨਾਲ ਕਰਦੇ ਸਨ। ਹਿਊਸਟਨ ਸ਼ਹਿਰ ਵਿਚ 2017 ਵਿਚ ਆਏ ਹੜ੍ਹਾਂ ਦੌਰਾਨ ਸੰਦੀਪ ਸਿੰਘ ਨੇ ਪੂਰੇ ਸਮਰਪਣ ਨਾਲ ਹੜ੍ਹ ਪੀੜਤਾਂ ਲਈ ਕੰਮ ਕੀਤਾ। ਉਹ ਡਿਊਟੀ ਤੋਂ ਵੱਖਰੇ ਤੌਰ ‘ਤੇ ਵੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੇ ਸਨ। ਪਰ ਅਫਸੋਸ 27 ਸਤੰਬਰ 2019 ਨੂੰ ਹਿਊਸਟਨ ਸ਼ਹਿਰ ਦੇ ਹੀ ਵਸਨੀਕ ਰੋਬਰਟ ਸਾਲਿਸ ਨਾਮ ਦੇ ਵਿਅਕਤੀ ਨੇ ਸੰਦੀਪ ਸਿੰਘ ਧਾਲੀਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੁਖਦਾਈ ਘਟਨਾ ਬਾਰੇ ਸੁਣ ਕੇ ਸਮੁੱਚੀ ਸਿੱਖ ਚੇਤਨਾ ਨੂੰ ਗਹਿਰਾ ਸਦਮਾ ਲੱਗਾ ਹੈ। ਅਮਰੀਕਾ ਦੀ ਸਰਕਾਰ ਨੂੰ ਫੌਰੀ ਤੌਰ ‘ਤੇ ਇਸ ਘਟਨਾ ਸੰਬੰਧੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਫਿਰ ਕਦੇ ਕਿਸੇ ਸਿੱਖ ਜਾਂ ਕਿਸੇ ਹੋਰ ਵਿਅਕਤੀ ਨੂੰ ਇਸ ਤਰਾਂ ਦੀ ਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ।।

Comments are closed.

COMING SOON .....


Scroll To Top
11