Monday , 19 August 2019
Breaking News
You are here: Home » Carrier » ਜਸਵਿੰਦਰ, ਵਿਸ਼ਾਲ ਅਤੇ ਅਮਰਜੀਤ ਨੇ ਸਾਲਾਨਾ ਪ੍ਰੀਖਿਆ ’ਚ ਸਕੂਲ ਦਾ ਨਾਮ ਕੀਤਾ ਰੋਸ਼ਨ

ਜਸਵਿੰਦਰ, ਵਿਸ਼ਾਲ ਅਤੇ ਅਮਰਜੀਤ ਨੇ ਸਾਲਾਨਾ ਪ੍ਰੀਖਿਆ ’ਚ ਸਕੂਲ ਦਾ ਨਾਮ ਕੀਤਾ ਰੋਸ਼ਨ

ਕਾਹਨੂੰਵਾਨ, 14 ਮਈ (ਡਾ.ਜਸਪਾਲ ਸਿੰਘ ਭਿਟੇਵਡ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਗੁਜਰੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਲਵੰਡਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਸ਼ਮਾ ਸ਼ਰਮਾ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਸੈਣੀ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ ਦੇ ਜਸਵਿੰਦਰ ਸਿੰਘ ਨੇ 473, ਵਿਸ਼ਾਲ ਨੇ 469 ਅੰਕ ਅਤੇ ਅਮਰਜੀਤ ਸਿੰਘ ਨੇ 442 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਚੋਂ ਕਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਸੀ ਬੀ ਐਸ ਸੀ ਦੇ ਬਾਰ੍ਹਵੀਂ ਦੇ ਬਾਕੀ ਸਾਰੇ ਵਿਦਿਆਰਥੀ ਵੀ 65 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਪਾਸ ਹੋਏ।ਚੇਅਰਪਰਸਨ ਸ੍ਰੀਮਤੀ ਸ਼ਮਾ ਸ਼ਰਮਾ ਤੇ ਪ੍ਰਿੰਸੀਪਲ ਮਨਦੀਪ ਕੌਰ ਸੈਣੀ ਨੇ ਇਸ ਸਫਲਤਾ ਪਿਛੇ ਸਕੂਲ ਪ੍ਰਬੰਧਕਾਂ ਸਟਾਫ਼ ਮੈਂਬਰਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਬਚਿਆਂ ਦੇ ਮਾਪਿਆਂ ਦੇ ਸਹਿਯੋਗ ਨੂੰ ਸਫ਼ਲਤਾ ਦਾ ਸਿਹਰਾ ਦਿਤਾ।

Comments are closed.

COMING SOON .....


Scroll To Top
11