Thursday , 27 June 2019
Breaking News
You are here: Home » NATIONAL NEWS » ਜਸਟਿਸ ਰੰਜਨ ਗੋਗੋਈ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ

ਜਸਟਿਸ ਰੰਜਨ ਗੋਗੋਈ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ

3 ਅਕਤੂਬਰ ਨੂੰ ਅਹੁਦੇ ਦਾ ਲੈਣਗੇ ਹਲਫ਼

ਨਵੀਂ ਦਿੱਲੀ, 1 ਸਤੰਬਰ- ਸੁਪਰੀਮ ਕੋਰਟ ਦੇ ਅਗਲੇ ਮੁਖ ਜਜ ਲਈ ਜਸਟਿਸ ਰੰਜਨ ਗੋਗੋਈ ਦੇ ਨਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਮੌਜੂਦਾ ਸੀ.ਜੇ.ਆਈ. ਦੀਪਕ ਮਿਸ਼ਰਾ ਕੀਤੀ ਹੈ। ਮੁਖ ਜਜ ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ ਕਾਨੂੰਨ ਮੰਤਰਾਲਾ ਦੇ ਪ੍ਰੋਟੋਕਾਲ ਦੇ ਤਹਿਤ ਉਤਰਾਧਿਕਾਰੀ ਦੇ ਨਾਂ ਦੀ ਸ਼ਿਫਾਰਿਸ਼ ਕਰਨ ਦਾ ਐਲਾਨ ਕਰਨਗੇ।ਮੁਖ ਜਜ ਦੇ ਤੌਰ ‘ਤੇ ਜਸਟਿਸ ਰੰਜਨ ਗੋਗੋਈ 3 ਅਕਤੂਬਰ ਨੂੰ ਸਹੁੰ ਚੁਕਣਗੇ। ਪਰੰਪਰਾਵਾਂ ਮੁਤਾਬਕ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜਜ ਨੂੰ ਮੁਖ ਜਜ ਬਣਾਇਆ ਜਾਂਦਾ ਹੈ। 2011 ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਜ ਬਣਨ ਵਾਲੇ ਗੋਗੋਈ ਅਪ੍ਰੈਲ 2012 ‘ਚ ਸੁਪਰੀਮ ਕੋਰਟ ਆਏ। ਉਨ੍ਹਾਂ ਦਾ ਕਾਰਜਕਾਲ ਨਵੰਬਰ 2019 ਤਕ ਦਾ ਹੋਵੇਗਾ। ਦਸ ਦਈਏ ਕਿ ਰੰਜਨ ਗੋਗੋਈ ਉਨ੍ਹਾਂ ਚਾਰ ਜਜਾਂ ‘ਚ ਸ਼ਾਮਲ ਸਨ ਜਿਨ੍ਹਾਂ ਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕਰਕੇ ਮੁਖ ਜਜ ‘ ਤੇ ਸਵਾਲ ਖੜ੍ਹੇ ਕੀਤੇ ਸਨ। ਪ੍ਰੈਸ ਕਾਨਫਰੰਸ ਕਰਨ ਵਾਲੇ ਹੋਰ ਜਜਾਂ ‘ਚ ਜਸਟਿਸ ਚੇਲਮੇਸ਼ਵਰ, ਜਸਟਿਸ ਐਮ. ਲੋਕੁਰ ਤੇ ਜਸਟਿਸ ਕੁਰੀਅਨ ਜੋਸੇਫ ਸ਼ਾਮਲ ਸਨ।ਇਨ੍ਹਾਂ ਚਾਰਾਂ ਜਜਾਂ ਨੇ ਮੁਖ ਜਜ ਦੀਪਕ ਮਿਸ਼ਰਾ ‘ਤੇ ਨਿਯਮਾਂ ‘ਚ ਅਣਦੇਖੀ ਕਰਨ ਦਾ ਦੋਸ਼ ਲਗਾਇਆ ਸੀ। ਦੇਸ਼ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਦੇਸ਼ ਦੇ ਚਾਰ ਜਟਾਂ ਨੇ ਪ੍ਰੈਸ ਕਾਨਫਰੰਸ ਕਰ ਸੀ.ਜੇ.ਆਈ. ਖਿਲਾਫ ਦੋਸ਼ ਲਗਾਏ ਸਨ।

Comments are closed.

COMING SOON .....


Scroll To Top
11