Thursday , 20 September 2018
Breaking News
You are here: Home » NATIONAL NEWS » ਜਸਟਿਸ ਰਾਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ ਨਿਯੁਕਤ

ਜਸਟਿਸ ਰਾਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ ਨਿਯੁਕਤ

3 ਅਕਤੂਬਰ ਨੂੰ ਲੈਣਗੇ ਹਲਫ ਝ ਪੰਜਾਬ ਨਾਲ ਖਾਸ ਰਿਸ਼ਤਾ

ਨਵੀਂ ਦਿੱਲੀ, 13 ਸਤੰਬਰ- ਮਾਣਯੋਗ ਜਸਟਿਸ ਰਾਜਨ ਗੋਗੋਈ ਭਾਰਤ ਦੇ 46ਵੇਂ ਚੀਫ ਜਸਟਿਸ ਹੋਣਗੇ। ਉਹ 3 ਅਕਤੂਬਰ ਨੂੰ ਆਪਣੇ ਅਹੁਦੇ ਦਾ ਹਲਫ ਲੈਣਗੇ ਜਦੋਂ ਕਿ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਮਾਣਯੋਗ ਸ੍ਰੀ ਦੀਪਕ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਗੋਗੋਈ ਉਤਰ ਪੁਰਬ ਖੇਤਰ ਤੋਂ ਭਾਰਤ ਦੇ ਚੀਫ ਜਸਟਿਸ ਬਣਨ ਵਾਲੇ ਪਹਿਲੇ ਜੱਜ ਹਨ। ਜਸਟਿਸ ਗੋਗੋਈ ਆਪਣੇ ਸਪਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਸੇ ਸਮੇਂ ਆਖਿਆ ਸੀ ਕਿ ਭਾਰਤ ਦੇ ਲੋਕਤੰਤਰ ਨੂੰ ਸਿਰਫ ਆਜ਼ਾਦ ਜੱਜ ਅਤੇ ਰੌਲਾ ਪਾਉਣ ਵਾਲੇ ਪੱਤਰਕਾਰ ਨਹੀਂ ਸਗੋਂ ਆਜ਼ਾਦ ਪੱਤਰਕਾਰ ਅਤੇ ਕਿਸੇ ਸਮੇਂ ਰੌਲਾ ਪਾਉਣ ਵਾਲੇ ਜੱਜਾਂ ਦੀ ਜ਼ਰੂਰਤ ਹੈ। ਜਸਟਿਸ ਗੋਗੋਈ ਦਾ ਕਾਰਜਕਾਲ ਨਵੰਬਰ 2019 ਤੱਕ ਹੋਵੇਗਾ। 18 ਨਵੰਬਰ 1954 ਨੂੰ ਜੰਮੇ ਜਸਟਿਸ ਗੋਗੋਈ 1978 ਵਿੱਚ ਵਕੀਲ ਬਣੇ ਸਨ। ਉਨ੍ਹਾਂ ਨੇ ਗੁਹਾਟੀ ਹਾਈਕੋਰਟ ਵਿੱਚ ਸੰਵਿਧਾਨਿਕ ਮਾਮਲਿਆਂ, ਟੈਕਸੇਸ਼ਨ ਅਤੇ ਕੰਪਨੀ ਮਾਮਲਿਆਂ ’ਤੇ ਵਕਾਲਤ ਕੀਤੀ। 28 ਫਰਵਰੀ 2001 ਨੂੰ ਉਹ ਗੋਹਾਟੀ ਹਾਈਕੋਰਟ ਦੇ ਪਰਮਾਨੈਂਟ ਜੱਜ ਵਜੋਂ ਨਿਯੁਕਤ ਕੀਤੇ ਗਏ। 9 ਅਕਤੂਬਰ 2010 ਨੂੰ ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ। 12 ਫਰਵਰੀ 2011 ਨੂੰ ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਬਣਾਏ ਗਏ। 23 ਅਪ੍ਰੈਲ 2012 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕਰ ਦਿੱਤੇ ਗਏ। ਪੰਜਾਬ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਹੈ।

Comments are closed.

COMING SOON .....
Scroll To Top
11