Tuesday , 31 March 2020
Breaking News
You are here: Home » NATIONAL NEWS » ਜਸਟਿਸ ਐਸਏ ਬੋਬੜੇ ਬਣਨਗੇ ਭਾਰਤ ਦੇ 47ਵੇਂ ਚੀਫ ਜਸਟਿਸ

ਜਸਟਿਸ ਐਸਏ ਬੋਬੜੇ ਬਣਨਗੇ ਭਾਰਤ ਦੇ 47ਵੇਂ ਚੀਫ ਜਸਟਿਸ

18 ਨਵੰਬਰ ਨੂੰ ਸੰਭਾਲਣਗੇ ਅਹੁਦਾ

ਨਵੀਂ ਦਿੱਲੀ, 29 ਅਕਤੂਬਰ- ਮਾਣਯੋਗ ਜਸਟਿਸ ਸ਼੍ਰੀ ਸ਼ਰਦ ਅਰਵਿੰਦ ਬੋਬੜੇ ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ। ਰਾਸ਼ਟਰਪਤੀ ਨੇ ਉਨ੍ਹਾਂ ਦੀ ਨਿਯੁਕਤੀ ਲਈ ਇਕ ਆਦੇਸ਼ ਜਾਰੀ ਕੀਤਾ ਹੈ। ਇਸ ਸਮੇਂ ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਸਭ ਤੋਂ ਜੱਜ ਹਨ। ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਹ 18 ਨਵੰਬਰ ਨੂੰ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ 47ਵੇਂ ਚੀਫ ਜਸਟਿਸ ਹੋਣਗੇ। ਉਸ ਦਾ ਕਾਰਜਕਾਲ 23 ਅਪ੍ਰੈਲ, 2021 ਤੱਕ ਰਹੇਗਾ। ਬੋਬੜੇ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ। ਉਹ ਮੁੰਬਈ ਸਥਿਤ ਮਹਾਰਾਸ਼ਟਰ ਨੈਸ਼ਨਲ ਲਾੱਅ ਯੂਨੀਵਰਸਿਟੀ ਤੇ ਨਾਗਪੁਰ ਦੀ ਮਹਾਰਾਸ਼ਟਰ ਨੈਸ਼ਨਲ ਲਾੱਅ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ। ਜਸਟਿਸ ਬੋਬੜੇ ਬੌਂਬੇ ਹਾਈ ਕੋਰਟ ਦੇ ਐਡੀਸ਼ਨਲ ਜੱਜ ਵੀ ਰਹਿ ਚੁੱਕੇ ਹਨ। 24 ਅਪ੍ਰੈਲ 1956 ਨੂੰ ਨਾਗਪੁਰ, ਮਹਾਰਾਸ਼ਟਰ ਵਿੱਚ ਜਨਮੇ ਬੋਬੜੇ ਦਾ ਪਰਿਵਾਰ ਵਕਾਲਤ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਦਾਦਾ ਵਕੀਲ ਸਨ। ਪਿਤਾ ਅਰਵਿੰਦ ਬੋਬੜੇ 1987 ਤੋਂ 1991 ਤੱਕ ਮਹਾਰਾਸ਼ਟਰ ਦੇ ਐਡਵੋਕੇਟ ਜਨਰਲ ਰਹੇ ਸਨ। ਉਨ੍ਹਾਂ ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਰਹੇ ਕਾਂਗਰਸ ਦੇ ਸ਼ੰਕਰ ਰਾਓ ਚਵਾਨ ਤੇ ਸ਼ਰਦ ਪਵਾਰ ਦਾ ਵਿਸ਼ਵਾਸਵਾਦੀ ਮੰਨਿਆ ਜਾਂਦਾ ਸੀ।

Comments are closed.

COMING SOON .....


Scroll To Top
11