Wednesday , 19 December 2018
Breaking News
You are here: Home » BUSINESS NEWS » ਜਲ਼ੰਧਰ ਦਿਹਾਤੀ ਪੁਲਿਸ ਵੱਲੋਂ ਤਸਕਰ ਡੇਢ ਕਿਲੋ ਹੈਰੋਇਨ ਸਮੇਤ ਕਾਬੂ

ਜਲ਼ੰਧਰ ਦਿਹਾਤੀ ਪੁਲਿਸ ਵੱਲੋਂ ਤਸਕਰ ਡੇਢ ਕਿਲੋ ਹੈਰੋਇਨ ਸਮੇਤ ਕਾਬੂ

ਜਲੰਧਰ, 19 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਦਿਹਾਤੀ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਅੱਜ ਇੱਕ ਨਾਈਜੀਰੀਆ ਦੇ ਵਿਅਕਤੀ ਨੂੰ ਡੇਢ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ। ਇਸ ਤੋ ਪਹਿਲਾਂ ਵੀ ਅਫਰੀਕਨ ਦੇਸ਼ਾਂ ਦੇ ਨਾਗਰਿਕਾਂ ਖਿਲਾਫ ਮੁਕੱਦਮੇ ਦਰਜ਼ ਕਰਕੇ ਉਹਨਾਂ ਪਾਸੋਂ ਐਨ.ਡੀ.ਪੀ.ਐਸ. ਐਕਟ ਤਹਿਤ ਬ੍ਰਾਮਦੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਦੱਸਿਆ ਕਿ ਸਬ ਇੰਸ: ਰਮਨਦੀਪ ਸਿੰਘ, ਮੁੱਖ ਅਫਸਰ ਥਾਣਾ ਮਕਸੂਦਾ ਸਮੇਤ ਸਾਥੀ ਕਰਮਚਾਰੀਆ ਦੇ ਰਾਓਵਾਲੀ ਮੌੜ ਜੀ.ਟੀ. ਰੋਡ ਜਲੰਧਰ ਤੋ ਪਠਾਨਕੋਟ ਬ੍ਰਾਏ ਨਾਕਾਬੰਦੀ ਅਤੇ ਚੈਕਿੰਗ ਭੈੜੇ ਪੁਰਸ਼ਾ ਮੋਜੂਦ ਸੀ ਤਾਂ ਮੁਖਬਰ ਵੱਲੋ ਦੱਸੀ ਜਗ੍ਹਾ ਸਰਮਸਤਪੁਰ ਪੁੱਲ ਨੇੜੇ ਇੱਕ ਵਿਦੇਸ਼ੀ ਆਦਮੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਹੈਰੋਇਨ ਬ੍ਰਾਮਦ ਹੋਈ।

Comments are closed.

COMING SOON .....


Scroll To Top
11