Thursday , 27 June 2019
Breaking News
You are here: Home » PUNJAB NEWS » ਜਲੰਧਰ ਜ਼ਿਲ੍ਹੇ ਦੇ 19 ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇਗਾ : ਡੀ.ਸੀ. ਜਲੰਧਰ

ਜਲੰਧਰ ਜ਼ਿਲ੍ਹੇ ਦੇ 19 ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇਗਾ : ਡੀ.ਸੀ. ਜਲੰਧਰ

ਸਕੂਲਾਂ ਵਿਚ ਮਿਆਰੀ ਸਿਖਿਆ ਦੇ ਨਾਲ ਨਾਲ ਲੈਂਡ ਸਕੈਪਿੰਗ, ਸੋਲਰ ਪੈਨਲ ਅੰਗ੍ਰੇਜ਼ੀ ਮਾਧਿਅਮ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ

ਜਲੰਧਰ, 28 ਜੁਲਾਈ (ਏਕਮਜੀਤ ਸਿੰਘ ਬਰਾੜ)- ਜ਼ਿਲ੍ਹੇ ਦੇ 19 ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਨੇ 1.45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਇਨਾਂ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਇਸ ਵਿਚ ਮਿਆਰੀ ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਅਤਿਆਧੁਨਿਕ ਸਹੂਲਤਾਂ ਵੀ ਮੁਹਈਆ ਕਰਵਾਈਆ ਜਾ ਸਕਣ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੁਖ ਮੰਤਵ ਇਨਾਂ ਸਕੂਲਾਂ ਦੇ ਵਿਚ ਮੁਹਈਆ ਕੀਤੀ ਜਾਣ ਵਾਲੀ ਸਿਖਿਆਂ ਨੂੰ ਹੋਰ ਵਧੀਆਂ ਤੇ ਸੁਚਾਰੂ ਢੰਗ ਨਾਲ ਮੁਹਈਆ ਕਰਵਾਉਣਾ ਹੈ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਅਧੀਨ 69.50 ਲਖ ਰੁਪਏ ਕਲਾਸਾਂ ਦੀ ਮੁਰੰਮਤ ਤੇ ਨਵੀਨੀ ਕਰਨ ਤੇ ਖਰਚੇ ਜਾਣਗੇ ਇਸੇ ਤਰ੍ਹਾਂ ਉਨਾਂ ਕਿਹਾ ਕਿ 5.20 ਲਖ ਰੁਪਏ ਸਕੂਲਾਂ ਦੇ ਪਖਾਨਿਆਂ ਦੀ ਮੁਰੰਮਤ ਤੇ ਖਰਚੇ ਜਾਣਗੇ। 5.90 ਲਖ ਰੁਪਏ 5 ਸਕੂਲਾਂ ਵਿਚ ਮੁੰਡਿਆਂ ਲਈ ਪਖਾਨੇ ਬਣਾਉਣ ਲਈ ਖਰਚੇ ਜਾਣਗੇ।

Comments are closed.

COMING SOON .....


Scroll To Top
11