Thursday , 27 February 2020
Breaking News
You are here: Home » BUSINESS NEWS » ਜਲੰਧਰ ਦਿਹਾਤੀ ਪੁਲਿਸ ਵੱਲੋਂ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਖੋਹਾਂ ਕਰਨ ਵਾਲੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼-4 ਦੋਸ਼ੀ ਕਾਬੂ

ਜਲੰਧਰ ਦਿਹਾਤੀ ਪੁਲਿਸ ਵੱਲੋਂ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਖੋਹਾਂ ਕਰਨ ਵਾਲੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼-4 ਦੋਸ਼ੀ ਕਾਬੂ

ਜਲੰਧਰ, 19 ਜਨਵਰੀ (ਰਾਜੂ ਸੇਠ)- ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ. ਪੁਲਿਸ ਕਪਤਾਨ (ਇਨਵੈਸਟੀਗੇਸ਼ਨ), ਸ਼੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐੱਸ.ਪੁਲਿਸ ਕਪਤਾਨ (ਸਥਾਨਿਕ) ਅਤੇ ਸ਼੍ਰੀ ਅੰਕੁਰ ਗੁਪਤਾ, ਆਈ.ਪੀ.ਐੱਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਮਾੜੇ ਅਨਸਰਾਂ/ਲੁੱਟਾਂ ਖੋਹਾਂ ਕਰਨ ਵਾਲੇ ਅਪਰਾਧੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ,ਐੱਸ.ਆਈ.ਜਰਨੈਲ ਸਿੰਘ, ਮੁੱਖ ਅਫਸਰ ਥਾਣਾ ਭੋਗਪੁਰ ਸਮੇਤ ਪੁਲਿਸ ਪਾਰਟੀ ਨੇ ਇੰਟਰ ਸਟੇਟ ਗੈਂਗ ਦੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ਤੇ ਖੋਹਾਂ ਕਰਨ ਵਾਲੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇਕ ਪਿਸਤੌਲ 7.65 ਐੱਮ.ਐੱਮ.ਇੱਕ ਖਿਡੌਣਾ ਪਿਸਤੌਲ ਅਤੇ ਸਫਿਟ ਕਾਰ ਬਰਾਮਦ ਕਰਕੇ ਸ਼ਲਾਘਾ ਯੋਗ ਕੰਮ ਕੀਤਾ.ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜ਼ਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕੇ 21/12/19 ਨੂੰ ਵਕਤ ਕਰੀਬ 07.30 ਵਜੇ ਸ਼ਾਮ ਸੰਦੀਪ ਸਾਗਰ ਪੁੱਤਰ ਸੁਮਨ ਕੁਮਾਰ ਵਾਸੀ ਬੀ-36/101 ਮੋਹਲਾ ਅੰਮ੍ਰਿਤ ਵਿਹਾਰ ਥਾਣਾ ਸਿਟੀ ਕਪੂਰਥਲਾ ਦੇ ਪੈਟਰੋਲ ਪੰਪ ਪਿੰਡ ਬੁੱਟਰਾਂ ਤੇ 05 ਨੌਜਵਾਨ ਲੜਕੇ ਇੱਕ ਸਵਿਫਟ ਕਾਰ ਰੰਗ ਚਿੱਟਾ ਪਰ ਆਏ ਤੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਲੜਕਿਆਂ ਪਾਸੋਂ ਪਿਸਤੌਲ ਦੀ ਨੋਕ ਤੇ 17000/- ਰੁਪਏ ਨਗਦੀ ਖੋਹ ਕੇ ਲੈ ਗਏ ਸੀ.ਜਿਸਦੇ ਬਿਆਨ ਪਰ ਮੁਕੱਦਮਾ ਨੰਬਰ 233 ਮਿਤੀ 22/12/19 ਜੁਰਮ 379-ਬੀ/395 ਭ:ਦ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਮੁੱਖ ਅਫਸਰ ਥਾਣਾ ਭੋਗਪੁਰ ਐੱਸ.ਆਈ.ਜਰਨੈਲ ਸਿੰਘ ਨੇ ਤਫਤੀਸ਼ ਅਮਲ ਵਿਚ ਲਿਆਂਦੀ.ਦੌਰਾਨੇ ਤਫਤੀਸ਼ ਮਿਤੀ 18/01/2020 ਨੂੰ ਥਾਣਾ ਭੋਗਪੁਰ ਪੁਲਿਸ ਨੇ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿਚ ਬੱਸ ਅੱਡਾ ਟਾਂਡੀ ਭੋਗਪੁਰ ਤੋਂ ਭੋਲੱਥ ਰੋਡ ਤੇ ਮਜੂਦ ਸੀ ਤਾਂ ਪਿੰਡ ਟਾਂਡੀ ਵਲੋਂ ਇੱਕ ਸਵਿਫਟ ਕਾਰ ਆਈ ਜਿਸਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਪ੍ਰਿਤਪਾਲ ਸਿੰਘ ਉਰਫ ਲਾਡੀ ਪੁੱਤਰ ਰਸ਼ਪਾਲ ਸਿੰਘ ਵਾਸੀ ਕੰਧਾਲਾ ਗੁਰੂ ਥਾਣਾ ਭੋਗਪੁਰ ਅਤੇ ਦੂਜੇ ਨੇ ਆਪਣਾ ਨਾਮ ਅਮਨਪ੍ਰੀਤ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਪਿੰਡ ਘੋੜਾਵਾਹੀ ਥਾਣਾ ਭੋਗਪੁਰ ਅਤੇ ਤੀਜੇ ਨੇ ਆਪਣਾ ਨਾਮ ਜਸਜੀਤ ਸਿੰਘ ਉਰਫ ਜੱਸੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੜੀ ਬਖਸ਼ਾ ਥਾਣਾ ਭੋਗਪੁਰ ਅਤੇ ਜਸਵੀਰ ਸਿੰਘ ਉਰਫ ਮੇਜਰ ਵਾਸੀ ਗੜਾ ਬਖਸ਼ ਥਾਣਾ ਭੋਗਪੁਰ ਦੱਸਿਆ.ਤਲਾਸ਼ੀ ਦੌਰਾਨ ਅਮਨਪ੍ਰੀਤ ਸਿੰਘ ਦੀ ਡੱਬ ਵਿਚੋਂ ਇੱਕ ਪਿਸਤੌਲ 7.65 ਐੱਮ.ਐੱਮ. (ਲਾਇਸੈਂਸੀ), ਜਸਵੀਰ ਸਿੰਘ ਉਰਫ ਮੇਜਰ ਦੇ ਕਬਜੇ ਵਿਚੋਂ ਇੱਕ ਖਿਡੌਣਾ ਪਿਸਤੌਲ ਅਤੇ ਜਸਜੀਤ ਸਿੰਘ ਉਰਫ ਜੱਸੀ ਦੇ ਕਬਜੇ ਵਿੱਚੋਂ ਇੱਕ ਦਾਤਰ ਬਰਾਮਦ ਹੋਇਆ.ਜਿਹਨਾਂ ਨੂੰ ਬਾਅਦ ਪੁੱਛਗਿੱਛ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ.ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਮਿਤੀ 22/12/19 ਨੂੰ ਸੇਖੜੀ ਪੈਟਰੋਲ ਪੰਪ ਕਰਤਾਰਪੁਰ ਤੋਂ 28000/-ਰੁਪਏ ਤੇ ਮੋਬਾਈਲ ਫੋਨ ਅਤੇ ਹਜਾਰਾ ਪੈਟਰੋਲ ਪੰਪ ਤੋਂ 3000/- ਰੁਪਏ ਖੋਹ ਕੀਤੀ,ਅਕਤੂਬਰ 2019 ਦੇ ਅਖੀਰ ਵਿੱਚ ਤਲਵਾੜਾ ਹੋਸ਼ਿਆਰਪੁਰ ਠੇਕੇ ਤੋਂ 6900/- ਰੁਪਏ ਦੀ ਖੋਹ ਕੀਤੀ,ਨਵੰਬਰ 2019 ਵਿੱਚ ਪਿੰਡ ਆਲਮਪੁਰ ਠੇਕੇ ਥਾਣਾ ਦਸੂਹਾ ਜਿਲਾ ਹੋਸ਼ਿਆਰਪੁਰ ਤੋਂ ਫਾਇਰਿੰਗ ਕਰਕੇ 1700/- ਰੁਪਏ ਤੇ ਦੋ ਪੇਟੀਆਂ ਸ਼ਰਾਬ ਦੀ ਖੋਹ ਕੀਤੀ.ਅੱਡਾ ਸਕਰਾਲਾ ਥਾਣਾ ਗੜਦੀਵਾਲ ਹੋਸ਼ਿਆਰਪੁਰ ਪੈਟਰੋਲ ਪੰਪ ਤੋਂ 22,000/- ਰੁਪਏ ਦੀ ਖੋਹ ਕੀਤੀ ਸੀ.ਦਸੰਬਰ 2019 ਵਿਚ ਖਡਿਆਲਾ ਸੇਣੀਆ ਪੈਟਰੋਲ ਪੰਪ ਤੋਂ 38000/- ਰੁਪਏ ਦੀ ਖੋਹ ਕੀਤੀ ਸੀ ਅਤੇ ਜਨਵਰੀ 2020 ਵਿਚ ਪਿੰਡ ਕੰਗਮਾਈ ਤਾਜ ਪੈਟਰੋਲ ਪੰਪ ਥਾਣਾ ਹਰਿਆਣਾ ਹੋਸ਼ਿਆਰਪੁਰ ਤੋਂ 13000/- ਰੁਪਏ ਦੀ ਖੋਹ ਕੀਤੀ ਹੈ.ਜਿਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Comments are closed.

COMING SOON .....


Scroll To Top
11