Tuesday , 20 August 2019
Breaking News
You are here: Home » BUSINESS NEWS » ਜਲੰਧਰ ਦਿਹਾਤੀ ਪੁਲਿਸ ਵੱਲੋਂ 720 ਪੇਟੀ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ ਦਿਹਾਤੀ ਪੁਲਿਸ ਵੱਲੋਂ 720 ਪੇਟੀ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ, 7 ਫ਼ਰਵਰੀ (ਹਰਪਾਲ ਸਿੰਘ ਬਾਜਵਾ)- ਸੀ.ਆਈ.ਏ ਸਟਾਫ-01 ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ 720 ਪੇਟੀਆਂ ਨਜਾਇਜ ਸ਼ਰਾਬ ਸਮੇਤ ਇੱਕ ਟਰੱਕ ਅਤੇ ਸੀ.ਆਈ.ਏ ਸਟਾਫ-02 ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਚੋਰੀਆਂ ਕਰਨ ਵਾਲੇ 03 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ। ਸ੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ (ਦਿਹਾਤੀ), ਸ਼੍ਰੀ ਲਖਵੀਰ ਸਿੰਘ, ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ (ਦਿਹਾਤੀ), ਸ਼੍ਰੀ ਹਰਿੰਦਰ ਸਿੰਘ ਉਪ-ਪੁਲਿਸ ਕਪਤਾਨ ਜਲੰਧਰ (ਦਿਹਾਤੀ) ਅਤੇ ਸ਼੍ਰੀ ਅਮਰੀਕ ਸਿੰਘ ਚਾਹਲ, ਉਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਐਸ.ਆਈ ਸੱਤਪਾਲ ਸੀ.ਆਈ.ਏ. ਸਟਾਫ-1 ਜਲੰਧਰ (ਦਿਹਾਤੀ) ਸਮੇਤ ਟੀਮ ਅਤੇ ਐਸ.ਆਈ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਫਿਲੋਰ ਦੀ ਪੁਲਿਸ ਨੇ 720 ਪੇਟੀਆ ਸ਼ਰਾਬ ਸੇਲ ਫਾਰ ਅਰੁਨਾਚਲ ਪ੍ਰਦੇਸ਼ ਇੱਕ ਟਰੱਕ ਵਿੱਚੋ ਬ੍ਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਐਸ.ਆਈ ਸੱਤਪਾਲ ਸੀ.ਆਈ.ਏ. ਸਟਾਫ-01 ਜਲੰਧਰ (ਦਿਹਾਤੀ) ਅਤੇ ਐਸ.ਆਈ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੋਰ ਦੀ ਪੁਲਿਸ ਪਾਰਟੀ ਨੇ ਦੌਰਾਨੇ ਚੈਕਿੰਗ ਹਾਈ ਟੈਕ ਨਾਕਾ ਸਤਲੁਜ ਪੁੱਲ ਫਿਲੋਰ (ਸਮਾਂ ਕਰੀਬ 9:50 ਪੀ.ਐਮ) ਤੋ ਇੱਕ ਟਰੱਕ ਨੰਬਰੀ ਫਭ-03-੍ਰ-5243 ਵਿੱਚੋ 720 ਪੇਟੀਆਂ ਸ਼ਰਾਬ ਮਾਰਕਾ ਫੳਰਟੇ ਸ਼ਪੲਚੳਿਲ ਾਂਹਸਿਕੇ ਜਿਸਤੇ ਢੋਰ ਸ਼ੳਲੲ ਨਿ ਅਰੁਨੳਚਹੳਲ ਫੳਰਦੲਸਹ ਲਿਖਿਆ ਹੋਇਆ ਸੀ ਬ੍ਰਾਮਦ ਕਰਕੇ ਦੋਸ਼ੀ ਬਲਵੰਤ ਸਿੰਘ (ਉਮਰ ਕਰੀਬ 50 ਸਾਲ) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਨੱਥੂ ਚੱਕ ਥਾਣਾ ਪੱਟੀ ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾਂ ਨੰਬਰ 34 ਮਿਤੀ 06-02-2019 ਜੁਰਮ 61-1-14ਓਯ ਅਚਟ, 420 ੀਫਛ ਥਾਣਾ ਫਿਲੋਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਪਤਾ ਕੀਤਾ ਜਾਵੇਗਾ ਕਿ ਇਹ ਸ਼ਰਾਬ ਉਹ ਕਿਸ ਪਾਸੋ ਲੈ ਕੇ ਆਇਆ ਹੈ ਅਤੇ ਅੱਗੇ ਕਿਸੇ ਨੂੰ ਸਪਲਾਈ ਕਰਨੀ ਸੀ। ਇਸੇ ਤਰਾਂ ਸੀ.ਆਈ.ਏ ਸਟਾਫ-ੀ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਦੇ ਏ.ਐਸ.ਆਈ ਗੁਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਨਾਕਾਬੰਦੀ ਕੰਗਣੀਵਾਲ ਸੂਆ ਪੁਲੀ ਥਾਣਾ ਪਤਾਰਾ ਤੋਂ 03 ਚੋਰਾਂ ਦੇ ਗਰੁੱਪ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 05 ਮਿਤੀ 06.02.2019 ਅ:ਧ: 457,380,379,411,482 ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ। ਦੋਸ਼ੀਆ ਦੀ ਡੂੰਗਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Comments are closed.

COMING SOON .....


Scroll To Top
11