Monday , 19 August 2019
Breaking News
You are here: Home » BUSINESS NEWS » ਜਲੰਧਰ (ਦਿਹਾਤੀ) ਪੁਲਿਸ ਵੱਲੋਂ ਹੈਰੋਇੰਨ ਸਮੇਤ ਇਕ ਗ੍ਰਿਫਤਾਰ

ਜਲੰਧਰ (ਦਿਹਾਤੀ) ਪੁਲਿਸ ਵੱਲੋਂ ਹੈਰੋਇੰਨ ਸਮੇਤ ਇਕ ਗ੍ਰਿਫਤਾਰ

ਜਲੰਧਰ, 20 ਅਪ੍ਰੈਲ (ਹਰਪਾਲ ਸਿੰਘ ਬਜਵਾ)- ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ. ਜਲੰਧਰ ਰੇਂਜ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ), ਮੁਖ ਇਲੈਕਸ਼ਨ ਕਮਿਸ਼ਨਠ ਭਾਰਤ ਸਰਕਾਰ ਵਲੋ ਦਿਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ, ਲੋਕ ਸਭਾ ਚੋਣਾ 2019 ਨੂੰ ਮਦੇਨਜ਼ਰ ਰਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮਗਲਰਾਂ ਤੇ ਸ਼ਿਕੰਜ਼ਾ ਕਸਦੇ ਹੋਏ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ 110 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਦਸਿਆ ਕਿ ਮਿਤੀ 19, ਅਪ੍ਰੈਲ 2019 ਨੂੰ ਐਸ.ਆਈ. ਵਿਪਨ ਕੁਮਾਰ ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਨੇ ਪੁਲਿਸ ਪਰਟੀ ਸਮੇਤ ਨਾਕਾਬੰਦੀ ਦੋਰਾਨ ਭੁਲਥ ਮੋੜ ਕਰਤਾਰਪੁਰ ਮੋਜੂਦ ਸੀ, ਤਾਂ ਇਕ ਮਿੰਨੀ ਬਸ ਕਰਤਾਰਪੁਰ ਵਲੋ ਆਈ ਤੇ ਭੁਲਥ ਵਲ ਨੂੰ ਮੁੜੀ ਤਾਂ ਬਸ ਵਿਚ ਇਕ ਮੋਨਾਂ ਨੋਜਵਾਨ ਉਤਰਿਆ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਹਲੀ-2 ਦਿਆਲਪੁਰ ਵਲ ਨੂੰ ਤੁਰ ਪਿਆ ਅਤੇ ਆਪਣੀ ਪੈਂਟ ਦੀ ਜੇਬ ਵਿਚੋ ਇਕ ਮੋਮੀ ਲਿਫਾਫਾ ਕਢ ਕੇ ਬਾਹਰ ਜ਼ਮੀਨ ਤੇ ਸੁਟ ਦਿਤਾ। ਜਿਸਨੂੰ ਐਸ.ਆਈ ਵਿਪਨ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਸ਼ਕ ਦੀ ਬਿਨਾਹ ਤੇ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਉਡਾਗੂ ਜੋਨਸਨ ਪੁਤਰ ਇਫਾਉਣਾ ਵਾਸੀ ਵਿਸਕੀ ਜ਼ਿਲ੍ਹਾ ਵੇਰੀ ਸਟੇਟ ਈਮੋ ਨਾਈਜੀਰੀਆ, ਹਾਲ ਵਾਸੀ ਗਲੀ ਨੰਬਰ 27 ਵਿਕਾਸਪੁਰੀ ਨੇੜੇ ਪਾਸਟਿਵ ਪੈਲਸ ਨਵੀ ਦਿੱਲੀ ਦੱਸਿਆ।ਜੋ ਉਸ ਵਲੋ ਜ਼ਮੀਨ ਤੇ ਸੁੱਟੇ ਮੋਮੀ ਲਿਫਾਫਾ ਵਿਚੋਂ 110 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਦੇ ਤਹਿਤ ਪੁਲਿਸ ਨੇ ਕਥਕ ਦੋਸ਼ੀ ਤੇ ਜੁਰਮ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਮੁਕਦਮਾਂ ਵਿਚ ਗ੍ਰਿਫਤਾਰ ਕੀਤਾ। ਦੋਸ਼ੀ ਪਾਸੋ ਡੂੰਘਾਈ ਨਾਲ ਪੁਛ-ਗਿਛ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11