Monday , 23 September 2019
Breaking News
You are here: Home » BUSINESS NEWS » ਜਲੰਧਰ (ਦਿਹਾਤੀ) ਪੁਲਿਸ ਵੱਲੋਂ 2.5 ਕਿਲੋ ਅਫੀਮ ਅਤੇ 1 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ

ਜਲੰਧਰ (ਦਿਹਾਤੀ) ਪੁਲਿਸ ਵੱਲੋਂ 2.5 ਕਿਲੋ ਅਫੀਮ ਅਤੇ 1 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ

ਜਲੰਧਰ, 22 ਮਈ (ਹਰਪਾਲ ਸਿੰਘ ਬਾਜਵਾ)- ਨਸ਼ਾ ਤੱਸਕਰਾ/ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਅਤੇ ਲੋਕ ਸਭਾ ਚੋਣਾ 2019 ਨੂੰ ਮੱਦੇਨਜ਼ਰ ਰੱਖਦੇ ਹੋਏ ਆਦਰਸ਼ ਚੋਣ ਜਾਬਤੇ ਤਹਿਤ ਕਾਰਵਾਈ ਕਰਦੇ ਹੋਏ ਐਸ.ਆਈ ਜਰਨੈਲ ਸਿੰਘ, ਮੁੱਖ ਅਫਸਰ ਥਾਣਾ ਮਕਸੂਦਾ ਅਤੇ ਐਸ.ਆਈ ਰਘੂਨਾਥ ਸਿੰਘ, ਥਾਣਾ ਮਕਸੂਦਾਂ ਸਮੇਤ ਪੁਲਿਸ ਪਾਰਟੀ ਦੇ ਨਸ਼ਾ ਤੱਸਕਰਾਂ ਦੇ ਕਬਜਾ ਵਿੱਚੋ 02 ਕਿਲੋ 550 ਗ੍ਰਾਮ ਅਫੀਮ ਅਤੇ ਇੱਕ ਕੁਇੰਟਲ ਡੋਡੇ ਚੂਰਾ ਪੋਸਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 22.05.2019 ਨੂੰ ਵਕਤ ਕਰੀਬ 5:00 ਵਜੇ ਸਵੇਰ ਐਸ.ਆਈ ਰਘੂਨਾਥ ਸਿੰਘ, ਥਾਣਾ ਮਕਸੂਦਾਂ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਨਾਕਾਬੰਦੀ ਦੇ ਸਬੰਧ ਵਿੱਚ ਬਿਧੀਪੁਰ ਫਾਟਕ ਮੋਜੂਦ ਸੀ ਤਾਂ ਇੱਕ ਦੇਸ ਸੇਵਕ ਦੀ ਇਤਲਾਹ ‘ਤੇ ਕਮਲਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਹਰੀਪੁਰ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰੋਹਿਤ ਕੁਮਾਰ ਪੁੱਤਰ ਮਹਿੰਦਰ ਸਾਹਿਬ ਵਾਸੀ ਰਸੋਈਆ ਦਮਨਾ ਜ਼ਿਲ੍ਹਾ ਹਜਾਰੀਬਾਗ (ਝਾਰਖੰਡ) ਨੂੰ ਅਫੀਮ ਅਤੇ ਚੂਰਾ ਪੋਸਤ ਸਮੇਤ ਕਾਬੂ ਕੀਤਾ। ਇਸ ਵਕਤ ਅਮਾਨਤਪੁਰ ਅੱਡਾ ਲਾਗੇ ਝਾੜੀਆ ਵਿੱਚ ਗਾਹਕ ਦੀ ਉਡੀਕ ਕਰ ਰਹੇ ਹਨ। ਜਿਨ੍ਹਾਂ ਪਾਸ ਸਕੂਟਰੀ ਨੰਬਰ ਪੀ.ਬੀ. 07-ਏ.ਜੈਡ 6761 ਵੀ ਹੈ। ਇਸ ਇਤਲਾਹ ਤੇ ਐਸ.ਆਈ ਰਘੂਨਾਥ ਸਿੰਘ, ਥਾਣਾ ਮਕਸੂਦਾਂ ਨੇ ਮੁਕੱਦਮਾ ਨੰਬਰ 63 ਮਿਤੀ 22.05.19 ਜੁਰਮ 15/18-ਐਨ.ਡੀ.ਪੀ.ਐਸ.ਐਕਟ ਥਾਣਾ ਮਕਸੂਦਾ ਦਰਜ ਰਜਿਸਟਰ ਕਰਵਾਕੇ ਦੱਸੀ ਹੋਈ ਜਗ੍ਹਾਂ ਪਰ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਜਿੱਥੇ ਉੱਕਤ ਦੋਨੇ ਵਿਅਕਤੀ ਬੋਰੀਆ ਪਰ ਬੈਠੇ ਹੋਏ ਸੀ, ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਕਮਲਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਹਰੀਪੁਰ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਦੂਸਰੇ ਨੇ ਆਪਣਾ ਨਾਮ ਰੋਹਿਤ ਕੁਮਾਰ ਪੁੱਤਰ ਮਹਿੰਦਰ ਸਾਹਿਬ ਵਾਸੀ ਰਸੋਈਆ ਦਮਨਾ ਥਾਣਾ ਬਰੀ ਜਿਲ੍ਹਾ ਹਜਾਰੀਬਾਗ (ਝਾਰਖੰਡ) ਦੱਸਿਆ। ਇਸੇ ਸਮੇਂ ਦੋਰਾਂਨ ਸ਼੍ਰੀ ਰਣਜੀਤ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸ/ਡ ਕਰਤਾਰਪੁਰ ਮੋਕਾ ਪਰ ਹਾਜਰ ਆਏ, ਜਿਨ੍ਹਾਂ ਦੀ ਹਾਜਰੀ ਵਿੱਚ ਐਸ.ਆਈ ਰਘੂਨਾਥ ਸਿੰਘ ਨੇ ਦੋਸ਼ੀਆ ਦੇ ਕਬਜੇ ਵਿੱਚਲੀਆ ਬੋਰੀਆ ਅਤੇ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਦੋਨਾਂ ਬੋਰੀਆ ਵਿੱਚੋ ਇੱਕ ਕੁਇੰਟਲ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਅਤੇ ਮੋਮੀ ਲਿਫਾਫੇ ਵਿੱਚੋ 02 ਕਿਲੋ 550 ਗ੍ਰਾਮ ਅਫੀਮ ਬ੍ਰਾਮਦ ਹੋਈ।ਜਿਸਤੇ ਦੋਸ਼ੀਆ ਨੂੰ ਉੱਕਤ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਹੋਰ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Comments are closed.

COMING SOON .....


Scroll To Top
11