Monday , 20 January 2020
Breaking News
You are here: Home » PUNJAB NEWS » ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਵਿਖੇ ਸੁਰਮਈ ਸ਼ਾਮ ਪ੍ਰੋਗਰਾਮ ਦਾ ਉਦਘਾਟਨ

ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਵਿਖੇ ਸੁਰਮਈ ਸ਼ਾਮ ਪ੍ਰੋਗਰਾਮ ਦਾ ਉਦਘਾਟਨ

ਜਲੰਧਰ, 15 ਦਸੰਬਰ (ਰਾਜੂ ਸੇਠ)- ਵਿਰਸਾ ਵਿਹਾਰ ਵਿਖੇ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਏ.ਪੀ.ਜੇ.ਕਾਲਜ ਆਫ ਫਾਈਨ ਆਰਟਸ ਵਲੋਂ ਕਰਵਾਏ ਗਏ ਸੰਗੀਤ ਪ੍ਰੋਗਰਾਮ ਸੁਰਮਈ ਸ਼ਾਮ ਦਾ ਉਦਘਾਟਨ ਕੀਤਾ.ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸੁਚਾਰੀਤਾ ਸ਼ਰਮਾ ਵੀ ਮਜੂਦ ਸਨ.ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਹਰ ਹਫਤੇ ਵਿਰਸਾ ਵਿਹਾਰ ਵਿਖੇ ਕਰਵਾਏ ਜਾਣਗੇ ਜਿਸ ਨਾਲ ਸੱਭਿਆਚਾਰਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ.ਇਸ ਤੋਂ ਇਲਾਵਾ ਡਾਂਸ ਕਲਾਸਾਂ,ਪੇਟਿੰਗ ਦੀ ਕਲਾਸਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ.ਉਹਨਾਂ ਕਿਹਾ ਕਿ ਸੰਗੀਤਮਈ ਪ੍ਰੋਗਰਾਮ ਲੋਕਾਂ ਦੇ ਦਿਮਾਗ ਤੇ ਡੂੰਘਾ ਅਸਰ ਪਾਉਂਦੀ ਹੈ ਜਿਸ ਨਾਲ ਸਮਾਜ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਚੰਗੇ ਢੰਗ ਨਾਲ ਟਾਕਰਾ ਕੀਤਾ ਜਾ ਸਕਦਾ ਹੈ.ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵਿਰਸਾ ਵਿਹਾਰ ਨੂੰ ਸੱਭਿਆਚਾਰਕ ਗਤੀਵਿਧੀਆਂ ਦਾ ਇੱਕ ਵੱਡਾ ਸਥਾਨ ਵਜੋਂ ਵਿਕਸਿਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਕੋਈ ਕਸਰ ਨਹੀਂ ਛੱਡੇ ਜਾਵੇਗਾ.ਇਸ ਪ੍ਰੋਗਰਾਮ ਵਿੱਚ ਏ.ਪੀ.ਜੇ ਕਾਲਜ ਦੇ ਬੱਚਿਆਂ ਨੇ ਆਪਣੀ ਸੰਗੀਤ ਮਈ ਰਚਨਾਵਾਂ ਨਾਲ ਦਰਸ਼ਕਾਂ ਦਾ ਮਨਮੋਹਿਆ।

Comments are closed.

COMING SOON .....


Scroll To Top
11