Saturday , 17 November 2018
Breaking News
You are here: Home » INTERNATIONAL NEWS » ਜਨਰਲ ਬਰਾੜ ‘ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ ‘ਚ ਸ਼ੁਰੂ

ਜਨਰਲ ਬਰਾੜ ‘ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ ‘ਚ ਸ਼ੁਰੂ

ਲੰਡਨ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ (ਰਿਟਾਇਰਡ) ‘ਤੇ ਹਮਲੇ ਦੇ ਮਾਮਲੇ ‘ਚ ਦੋ ਸਿੱਖ ਪੁਰਸ਼ ਅਤੇ ਇਕ ਮਹਿਲਾ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋ ਗਈ।
brar
ਹਮਲੇ ਦੇ 9 ਮਹੀਨੇ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਹੈ। ਮੰਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (36) ਅਤੇ ਹਰਜੀਤ ਕੌਰ (38) ਨੇ ਇਸ ਹਮਲੇ ਦੇ ਸਿਲਸਿਲੇ ‘ਚ ਖੁਦ ਨੂੰ ਬੇਕਸੂਰ ਹੋਣ ਦੀ ਗੱਲ ਕਹੀ ਹੈ। ਇਹ ਹਮਲਾ ਪਿਛਲੇ ਸਾਲ 30 ਸਤੰਬਰ ਨੂੰ ਹੋਇਆ ਸੀ। ਇਸ ਮਾਮਲੇ ਦੀ ਸੁਣਵਾਈ ਸਾਊਥਵਾਰਕ ਕ੍ਰਾਊਨ ਅਦਾਲਤ ‘ਚ ਹੋ ਰਹੀ ਹੈ। ਹਮਲੇ ਦੇ ਦੋਸ਼ੀਆਂ ਦਾ ਬਚਾਅ ਕਰ ਰਹੇ ਲਾਅ ਫਰਮ ਰੂਸਤੇਮ ਗਾਰਡੀਅਨ ਦੇ ਰਾਜਵਿੰਦਰ ਦਿਆਲ ਨੇ ਦੱਸਿਆ ਕਿ ਇਹ ਸੁਣਵਾਈ ਚਾਰ ਹਫਤਿਆਂ ਤੱਕ ਚੱਲਣ ਦੀ ਉਮੀਦ ਹੈ। ਇਸ ਮਾਮਲੇ ‘ਚ ਚੌਥਾ ਅਹਿਮ ਦੋਸ਼ੀ 33 ਸਾਲਾ ਬਰਜਿੰਦਰ ਸਿੰਘ ਸੰਧੂ ਹੈ। ਬਰਾੜ ‘ਤੇ ਚਾਕੂ ਨਾਲ ਹਮਲਾ ਕਰਨ ‘ਚ ਆਪਣੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਇਨ੍ਹਾਂ ਚਾਰਾਂ ਨੂੰ  ਨਿਆਇਕ ਹਿਰਾਸਤ ‘ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਰਾੜ ਆਪਣੀ ਪਤਨੀ ਮੀਨਾ ਦੇ ਨਾਲ ਉਸ ਸਮੇਂ ਲੰਡਨ ਦੀ ਨਿਜੀ ਯਾਤਰਾ ‘ਤੇ ਸਨ ਕਿ ਖਾਲਿਸਤਾਨ ਦੇ ਸ਼ੱਕੀ ਸਮਰਥਕਾਂ ਨੇ ਬਰਾੜ ਦੰਪਤੀ ‘ਤੇ ਹਮਲਾ ਕੀਤਾ ਸੀ। ਬਰਾੜ (78) ਇਸ ਹਮਲੇ ‘ਚ ਜ਼ਖਮੀ ਹੋ ਗਏ ਸਨ ਜਦੋਂਕਿ ਉਸ ਦੀ ਪਤਨੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ। ਇਸ ਮਾਮਲੇ ‘ਚ ਬਰਾੜ ਦੇ ਭਾਰਤ ਤੋਂ ‘ਲਾਈਵ ਲਿੰਕ’ ਰਾਹੀਂ ਬਿਆਨ ਦਰਜ ਕਰਾਉਣ ਦੀ ਸੰਭਾਵਨਾ ਹੈ।

Comments are closed.

COMING SOON .....


Scroll To Top
11